Japan Plane Fire: ਟੋਕੀਓ ਏਅਰਪੋਰਟ 'ਤੇ ਵੱਡਾ ਹਾਦਸਾ, ਲੈਂਡਿੰਗ ਦੌਰਾਨ ਜਹਾਜ਼ਾਂ ਦੀ ਟੱਕਰ ਨਾਲ ਲੱਗੀ ਅੱਗ
Japan Plane Fire at Runway: ਜਾਪਾਨ ਵਿੱਚ ਲੈਂਡਿੰਗ ਦੌਰਾਨ ਜਹਾਜ਼ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਇਕ ਹੋਰ ਜਹਾਜ਼ ਨਾਲ ਟਕਰਾਉਣ ਕਾਰਨ ਲੱਗੀ।
Japan Airlines plane in flames on Runway: ਜਾਪਾਨ 'ਚ ਲੈਂਡਿੰਗ ਦੌਰਾਨ ਜਹਾਜ਼ ਨੂੰ ਅੱਗ ਲੱਗ ਗਈ। ਇਹ ਘਟਨਾ ਟੋਕੀਓ ਏਅਰਪੋਰਟ 'ਤੇ ਵਾਪਰੀ। ਇਸ ਹਾਦਸੇ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਹਾਲਾਂਕਿ, ਜਾਪਾਨੀ ਨਿਊਜ਼ ਏਜੰਸੀ NHK ਨੇ ਹਾਦਸੇ ਬਾਰੇ ਵੱਡੀ ਜਾਣਕਾਰੀ ਦਿੱਤੀ ਹੈ। NHK ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਜਹਾਜ਼ ਦੇ ਲੈਂਡਿੰਗ ਤੋਂ ਬਾਅਦ ਦੂਜੇ ਜਹਾਜ਼ ਨਾਲ ਟਕਰਾਉਣ ਕਾਰਨ ਅੱਗ ਲੱਗਣ ਦਾ ਸ਼ੱਕ ਹੈ।
"The tail-end has... just crashed on to the floor."
— Sky News (@SkyNews) January 2, 2024
An aircraft has caught fire on a runway at Tokyo's Haneda airport.https://t.co/ayTzbtRvAM
📺 Sky 501, Virgin 602, Freeview 233 and YouTube pic.twitter.com/7uYMRG93En
ਕਈ ਵਿਦੇਸ਼ੀ ਮੀਡੀਆ ਨੇ ਇਸ ਘਟਨਾ ਦੀ ਫੁਟੇਜ ਜਾਰੀ ਕੀਤੀ ਹੈ। ਇਸ 'ਚ ਜਹਾਜ਼ ਦੀ ਖਿੜਕੀ ਸਾਫ ਹੈ ਅਤੇ ਇਸ ਦੇ ਹੇਠਾਂ ਤੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਜਾ ਸਕਦੀਆਂ ਹਨ। ਜਾਪਾਨੀ ਮੀਡੀਆ ਮੁਤਾਬਕ ਅੱਗ ਲੱਗਣ ਵਾਲੀ ਫਲਾਈਟ ਦਾ ਨੰਬਰ JAL 516 ਸੀ ਅਤੇ ਇਸ ਫਲਾਈਟ ਨੇ ਹੋਕਾਈਡੋ ਤੋਂ ਉਡਾਣ ਭਰੀ ਸੀ। ਜਾਪਾਨ ਏਅਰਲਾਈਨਜ਼ ਦੀ ਫਲਾਈਟ 516 ਨੇ ਨਿਊ ਚਿਟੋਸ ਹਵਾਈ ਅੱਡੇ ਤੋਂ 16:00 ਜਾਪਾਨੀ ਸਥਾਨਕ ਸਮੇਂ 'ਤੇ ਰਵਾਨਾ ਕੀਤੀ ਅਤੇ 17:40 'ਤੇ ਹਾਨੇਡਾ ਵਿੱਚ ਉਤਰਨਾ ਸੀ।
ਇਸ ਘਟਨਾ ਦੀ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਫਾਇਰ ਬ੍ਰਿਗੇਡ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਮਾਚਾਰ ਏਜੰਸੀ ਐਸੋਸੀਏਟਿਡ ਪ੍ਰੈੱਸ ਦੀ ਰਿਪੋਰਟ ਮੁਤਾਬਕ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿੰਨੇ ਲੋਕ ਜ਼ਖਮੀ ਹੋਏ ਹਨ। ਇਸ ਦੌਰਾਨ ਜਾਪਾਨ ਟਾਈਮਜ਼ ਮੁਤਾਬਕ ਕੁੱਲ 367 ਲੋਕਾਂ ਨੂੰ ਫਲਾਈਟ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਸਥਿਤੀ ਕਾਬੂ ਹੇਠ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।