ਪੜਚੋਲ ਕਰੋ
ਡੈਮ ਢਹਿਣ ਦੀ ਖ਼ੌਫਨਾਕ ਵੀਡੀਓ, ਹੁਣ ਤਕ 121 ਜਣਿਆਂ ਦੀ ਮੌਤ, 221 ਲਾਪਤਾ

ਡੈਮ ਢਹਿਣ ਦੀ ਖ਼ੌਫਨਾਕ ਵੀਡੀਓ, ਹੁਣ ਤਕ 121 ਜਣਿਆਂ ਦੀ ਮੌਤ, 221 ਲਾਪਤਾ ਚੰਡੀਗੜ੍ਹ: ਬ੍ਰਾਜ਼ੀਲ ਦੇ ਮਿਨਾਸ ਜੋਰਾਈਸ ਵਿੱਚ ਲੋਹੇ ਦੀ ਖਾਣ ਦੇ ਬੰਨ੍ਹ ਢਹਿਣ ਦੀ ਘਟਨਾ ਵਿੱਚ ਹੁਣ ਤਕ 121 ਜਣਿਆਂ ਦੀ ਮੌਤ ਹੋ ਗਈ ਹੈ। ਘਟਨਾ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਵੀਡੀਓ ਸਾਹਮਣੇ ਆਈਆਂ ਹੈ। ਇੱਕ ਵੀਡੀਓ ਤਾਂ ਬੇਹੱਦ ਡਰਾਉਣੀ ਹੈ। ਇਸ ਵਿੱਚ ਸਾਫ ਦਿੱਸ ਰਿਹਾ ਹੈ ਕਿ ਕਿਵੇਂ ਬੰਨ੍ਹ ਪਲਾਂ ਵਿੱਚ ਮਿੱਟੀ ’ਚ ਬਦਲ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਫਾਇਰ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਘਟਨਾ ਦੇ ਸੱਤ ਦਿਨਾਂ ਬਾਅਦ ਤਲਾਸ਼ੀ ਅਭਿਆਨ ਕੁਝ ਹੱਦ ਤਕ ਔਖੇ ਗੇੜ ਵਿੱਚ ਚਲਾ ਗਿਆ ਹੈ।
ਖ਼ਬਰ ਏਜੰਸੀ ਐਫੇ ਮੁਤਾਬਕ ਇਲਾਕੇ ਦੇ ਉੱਪਰੀ ਹਿੱਸੇ ਵਿੱਚ ਮੌਜੂਦ ਲਾਸ਼ਾਂ ਪਹਿਲਾਂ ਹੀ ਬਰਾਮਦ ਕਰ ਲਈਆਂ ਗਈਆਂ ਹਨ। ਇਸ ਪੜਾਅ ’ਤੇ ਕੋਸ਼ਿਸ਼ ਹੁਣ ਖੁਦਾਈ ਤੇ ਭਾਰੀ ਮਸ਼ੀਨਰੀ ’ਤੇ ਨਿਰਭਰ ਕਰੇਗੀ। ਬੁਲਾਰੇ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਏਗਾ। ਅਧਿਕਾਰੀਆਂ ਨੇ ਹੁਣ ਤਕ ਬਰਾਮਦ 110 ਲਾਸ਼ਾਂ ਵਿੱਚੋਂ 71 ਦੀ ਪਛਾਣ ਕਰ ਲਈ ਹੈ। ਬੁੱਧਵਾਰ ਨੂੰ ਲਗਾਤਾਰ ਬਾਰਸ਼ ਹੋਣ ਕਰਕੇ ਬਚਾਅ ਕਾਰਜਾਂ ਵਿੱਚ ਵਾਰ-ਵਾਰ ਅੜਿੱਕਾ ਪਿਆ।Video shows moment of the rupture of the dam in #Brumadinho #Brasil #Damdoorbraak #Brazilië pic.twitter.com/C31g41MLeB
— Juan (@Juan94827382) February 1, 2019
ਮ੍ਰਿਤਕਾਂ ਵਿੱਚ ਜ਼ਿਆਦਾਤਰ ਕੰਪਨੀ ਦੇ ਮਜ਼ਦੂਰ ਸ਼ਾਮਲ ਹਨ। ਬੰਨ੍ਹ 25 ਜਨਵਰੀ ਨੂੰ ਢਹਿ ਗਿਆ ਜਦੋਂ ਮਜ਼ਦੂਰ ਇਮਾਰਤ ਦੀ ਕੰਟੀਨ ਵਿੱਚ ਦੁਪਹਿਰ ਦਾ ਭੋਜਨ ਕਰ ਰਹੇ ਸੀ, ਜੋ ਕੁਝ ਹੀ ਸੈਕਿੰਡਾਂ ਵਿੱਚ ਮਲਬੇ ਵਿੱਚ ਬਦਲ ਗਈ। ਸੰਘੀ ਸਰਕਾਰ ਨੇ ਦੇਸ਼ ਦੀਆਂ ਸਾਰੀਆਂ ਖਾਣਾਂ ਦਾ ਨਿਰੀਖਣ ਕਰਨ ਦੇ ਹੁਕਮ ਦਿੱਤੇ ਹਨ।Brasil today.
— Jefté Villar (@JefteVillar) January 25, 2019
A mining tailings dam ruptured. pic.twitter.com/yaUBrFUGgf
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















