ਆਸਟਰੀਆ 'ਚ ਦੂਜੇ ਲੌਕਡਾਊਨ ਤੋਂ ਪਹਿਲਾਂ ਗੋਲ਼ੀਬਾਰੀ, 7 ਲੋਕਾਂ ਦੀ ਮੌਤ
ਇਕ ਦਿਨ ਪਹਿਲਾਂ ਸੋਮਵਾਰ ਨੂੰ ਆਸਟਰੀਆ ਦੀ ਰਾਜਧਾਨੀ ਵਿਆਨਾ ਦੇ ਮੱਧ 'ਚ ਗੋਲ਼ੀਬਾਰੀ ਨਾਲ ਹੜਕੰਪ ਮੱਚ ਗਿਆ। ਇਸ ਹਮਲੇ 'ਚ ਸੱਤ ਲੋਕਾਂ ਦੀ ਜਾਨ ਚਲੇ ਗਈ ਤੇ ਕਈ ਜ਼ਖ਼ਮੀ ਹੋ ਗਏ ਹਨ।
ਵਿਆਨਾ: ਆਸਟਰੀਆ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਕਾਬੂ ਕਰਨ ਦੇ ਮੱਦੇਨਜ਼ਰ ਮੰਗਲਵਾਰ ਤੋਂ ਚਾਰ ਹਫਤਿਆਂ ਲਈ ਦੂਜਾ ਲੌਕਡਾਊਨ ਸ਼ੁਰੂ ਹੋ ਚੁੱਕਾ ਹੈ। ਪਰ Ausਹਾਲਾਂਕਿ ਮੌਕੇ 'ਤੇ ਪਹੁੰਚੀ ਪੁਲਿਸ ਨੇ ਇਕ ਹਮਲਾਵਰ ਨੂੰ ਮਾਰ ਮੁਕਾਇਆ।
ਵਿਆਨਾ ਪੁਲਿਸ ਨੇ ਕਿਹਾ, 'ਸ਼ਹਿਰ ਦੇ ਇਨਰ ਸਿਟੀ 'ਚ ਹਮਲਾਵਰਾਂ ਖਿਲਾਫ ਪੁਲਿਸ ਦਾ ਆਪਰੇਸ਼ਨ ਜਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸ਼ੂਟਿੰਗ ਵਾਲੀ ਥਾਂ 'ਤੇ ਕਰੀਬ 50 ਗੋਲ਼ੀਆਂ ਚਲਾਈਆਂ ਗਈਆਂ। ਇਸ ਤੋਂ ਪਹਿਲਾਂ ਵਿਆਨਾ ਦੀ ਇਕ ਚਰਚ 'ਚ 30 ਤੋਂ 50 ਨੌਜਵਾਨਾਂ ਦੇ ਇਕ ਗਰੁੱਪ ਨੇ ਭੰਨਤੋੜ ਕੀਤੀ ਸੀ। ਖੁਫੀਆਂ ਏਜੰਸੀਆਂ ਨੂੰ ਤੁਰਕੀ ਦੇ ਨੌਜਵਾਨਾਂ ਦੇ ਸੰਗਠਨ ਤੇ ਸ਼ੱਕ ਹੈ।
ਅੱਜ ਤੋਂ ਲੌਕਡਾਊਨ ਸ਼ੁਰੂ:
ਆਸਟਰੀਆ 'ਚ ਅੰਸ਼ਕ ਲੌਕਡਾਊਨ ਦੌਰਾਨ ਥੀਏਟਰ, ਰੈਸਟੋਰੈਂਟ, ਬਾਰ, ਸਵਿਮਿੰਗ ਪੂਲ ਚਾਰ ਹਫਤਿਆਂ ਲਈ ਬੰਦ ਰਹਿਣਗੇ। ਇਸ ਦੇ ਨਾਲ ਹੀ ਸੰਸਕ੍ਰਿਤਕ, ਖੇਡ ਅਤੇ ਹੋਰ ਗਤੀਵਿਧੀਆਂ ਵੀ ਰੱਦ ਰਹਿਣਗੀਆਂ। ਫੂਡ ਸਰਵਿਸ ਦੀ ਸਿਰਫ ਪਿਕ-ਅਪ ਤੇ ਡਿਲੀਵਰੀ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਨਿਵਾਸੀਆਂ ਨੂੰ ਰਾਤ ਅੱਠ ਵਜੇ ਤੋਂ ਬਾਅਦ ਘਰਾਂ 'ਚ ਹੀ ਰਹਿਣ ਲਈ ਕਿਹਾ ਗਿਆ ਹੈ।
ਆਸਟਰੀਆ ਦੇ ਚਾਂਸਲਰ ਸੇਬੇਸਟਿਅਨ ਕੁਰਜ ਨੇ ਕਿਹਾ ਕਿ ਪਾਬੰਦੀ ਮੰਗਲਵਾਰ ਤੋਂ ਲਾਗੂ ਹੋਣਗੇ ਤੇ ਨਵੰਬਰ ਦੇ ਅੰਤ ਤਕ ਪ੍ਰਭਾਵੀ ਰਹਿਣਗੇ। ਲੌਕਡਾਊਨ ਕਾਰਨ ਪ੍ਰਭਾਵਿਤ ਹੋਣ ਵਾਲੀਆਂ ਕੰਪਨੀਆਂ ਨੂੰ ਉਨ੍ਹਾਂ ਦੀ ਆਮਦਨੀ ਦਾ 80 ਫੀਸਦ ਭੁਗਤਾਨ ਕੀਤਾ ਜਾਵੇਗਾ। ਪਰ ਉਨ੍ਹਾਂ ਆਪਣੇ ਕਰਮਚਾਰੀਆਂ ਨੂੰ ਬਰਕਰਾਰ ਰੱਖਣਾ ਹੋਵੇਗਾ। ਨਵੀਆਂ ਪਾਬੰਦੀਆਂ 'ਚ ਕਰਫਿਊ ਵੀ ਸ਼ਾਮਲ ਹੈ। ਜਿਸ ਤਹਿਤ ਆਸਟਰੀਆ ਦੇ ਲੋਕਾਂ ਨੂੰ ਰਾਤ ਅੱਠ ਵਜੇ ਤੋਂ ਸਵੇਰ ਛੇ ਵਜੇ ਤਕ ਘਰਾਂ 'ਚ ਹੀ ਰਹਿਣਾ ਪਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ