ਪੜਚੋਲ ਕਰੋ
Advertisement
ਗੂਗਲ ਦੀ ਵੱਡੀ ਭੁੱਲ, ਕੋਹਲੀ ਦਾ ਖ਼ਾਸ ਸੁਨੇਹਾ ਸਾਰਿਆਂ ਨੂੰ ਪਹੁੰਚਾਇਆ
ਇਹ ਖਾਸ ਮੈਸੇਜ ਭਾਰਤੀ ਕ੍ਰਿਕੇਟ ਪ੍ਰੇਮੀਆਂ ਦੇ ਨਾਲ-ਨਾਲ ਦੁਨੀਆ ਦੇ ਸਾਰੇ ਯੂਜ਼ਰਸ ਕੋਲ ਪਹੁੰਚ ਗਿਆ ਹੈ। ਇਸ ਤੋਂ ਬਾਅਦ ਕੁਝ ਯੂਜ਼ਰਸ ਨਾਰਾਜ਼ ਹੋ ਗਏ। ਉਨ੍ਹਾਂ ਦੀ ਨਾਰਾਜ਼ਗੀ ਇਸ ਕਦਰ ਸੀ ਕਿ ਗੂਗਲ ਨੂੰ ਮੁਆਫੀ ਮੰਗਣੀ ਪਈ।
ਨਵੀਂ ਦਿੱਲੀ: ਪਿਛਲੇ ਕਈ ਸਾਲਾਂ ਤੋਂ ਅਸੀ ਗੂਗਲ ਨੂੰ ਹਰ ਖਾਸ ਮੌਕੇ ‘ਤੇ ਕੁਝ ਨਾਲ ਕੁਝ ਨਵਾਂ ਕਰਦੇ ਦੇਖਦੇ ਹਾਂ। ਇਸ ਵਾਰ ਵੀ ਗੂਗਲ ਤੋਂ 2019 ਕ੍ਰਿਕੇਟ ਵਿਸ਼ਵ ਕੱਪ ਦੌਰਾਨ ਗੂਗਲ ਨੇ ਖ਼ਾਸ ਡੂਡਲ ਬਣਾ ਕੇ ਸੈਲੀਬ੍ਰੇਸ਼ਨ ਵੀ ਕੀਤਾ। ਇਸ ਦੇ ਨਾਲ ਹੀ ਗੂਗਲ ਆਪਣੇ ਵੀਡੀਓ ਚੈਟਿੰਗ ਐਪ ਡੂਓ ਰਾਹੀਂ ਵੀ ਵੀਡੀਓ ਮੈਸੇਜ ਭੇਜਦਾ ਹੈ।
ਇੰਗਲੈਂਡ ‘ਚ ਹੋ ਰਹੇ ਵਰਲਡ ਕੱਪ ਦੀ ਸ਼ੁਰੂਆਤ ‘ਚ ਵੀ ਗੂਗਲ ਨੇ ਅਜਿਹਾ ਹੀ ਕੀਤਾ। ਆਪਣੇ ਵੀਡੀਓ ਚੈਟਿੰਗ ਐਪ ‘ਤੇ ਗੂਗਲ ਨੇ ਕ੍ਰਿਕਟ ਪ੍ਰੇਮੀਆਂ ਨੂੰ ਖ਼ਾਸ ਮੈਸੇਜ ਭੇਜਿਆ, ਜਿਸ ‘ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਫੈਨਸ ਨੂੰ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ ਅਤੇ ਟੀਮ ਦਾ ਉਤਸ਼ਾਹ ਵਧਾਉਣ ਦੀ ਅਪੀਲ ਕਰ ਰਹੇ ਹਨ।Anyone else get this random #duo message from @imVkohli? ????♀️#googleduo #ViratKohli pic.twitter.com/3COS3VxaeK
— Laura Eileen (@Rawr_b4_coffee) 30 May 2019
ਹੁਣ ਤੁਸੀਂ ਸੋਚ ਰਹੇ ਹੋਣੇ ਹੋ ਕਿ ਇਸ ‘ਚ ਗਲਤ ਕੀ ਹੈ ਤਾਂ ਦੱਸ ਦਈਏ ਕਿ ਇਹ ਖਾਸ ਮੈਸੇਜ ਭਾਰਤੀ ਕ੍ਰਿਕੇਟ ਪ੍ਰੇਮੀਆਂ ਦੇ ਨਾਲ-ਨਾਲ ਦੁਨੀਆ ਦੇ ਸਾਰੇ ਯੂਜ਼ਰਸ ਕੋਲ ਪਹੁੰਚ ਗਿਆ ਹੈ। ਇਸ ਤੋਂ ਬਾਅਦ ਕੁਝ ਯੂਜ਼ਰਸ ਨਾਰਾਜ਼ ਹੋ ਗਏ। ਉਨ੍ਹਾਂ ਦੀ ਨਾਰਾਜ਼ਗੀ ਇਸ ਕਦਰ ਸੀ ਕਿ ਗੂਗਲ ਨੂੰ ਮੁਆਫੀ ਮੰਗਣੀ ਪਈ।This video message was sent to @Google #Duo video chat app as a promotion for #ICCWorldCup2019, it seems. It was weird to have received a video message identified as from @imVkohli, the Indian cricket team captain. Some seem to be wondering if it was malicious or spam. pic.twitter.com/IOnfenhDcy
— Ashley Wilson (@lifenstein) May 30, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement