(Source: ECI/ABP News/ABP Majha)
Viral Video: ਪਹਿਲਾਂ ਭਾਰਤ ਨਾਲ ਵਿਗੜੇ ਰਿਸ਼ਤੇ, ਹੁਣ ਦੀਵਾਲੀ ਮਨਾਉਣ ਮੰਦਰ ਪਹੁੰਚੇ ਜਸਟਿਨ ਟਰੂਡੋ, ਵੀਡੀਓ ਹੋਇਆ ਵਾਇਰਲ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਕਸ ਉੱਤੇ ਦੀਵਾਲੀ ਮੌਕੇ ਇੱਕ ਵੀਡੀਓ ਸਾਂਝਾ ਕਰਕੇ ਸਭ ਨੂੰ ਦੀਵਾਲੀ ਦੀਆਂ ਮੁਬਾਰਾਕਾਂ ਦਿੱਤੀਆਂ ਹਨ। ਵੀਡੀਓ ਵਿੱਚ ਉਹ ਵੱਖ-ਵੱਖ ਮੰਦਰਾਂ ਦੇ ਦਰਸ਼ਨ ਕਰਦੇ ਹੋਏ ਨਜ਼ਰ ਆਏ।
Canada News: ਭਾਰਤ ਅਤੇ ਕੈਨੇਡਾ ਵਿਚਾਲੇ ਇਨ੍ਹੀਂ ਦਿਨੀਂ ਤਣਾਅ ਵਧਦਾ ਜਾ ਰਿਹਾ ਹੈ। ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਕਸ (ਪਹਿਲਾਂ ਟਵਿਟਰ) 'ਤੇ ਦੀਵਾਲੀ ਮਨਾਉਣ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਦੀਵਾਲੀ ਮਨਾਉਣ ਲਈ ਮੰਦਰਾਂ 'ਚ ਗਏ ਅਤੇ ਹਿੰਦੂ ਭਾਈਚਾਰੇ ਨਾਲ ਗੱਲਬਾਤ ਕੀਤੀ। ਵੀਡੀਓ ਸ਼ੇਅਰ ਕਰਦੇ ਹੋਏ, ਉਸਨੇ ਕਿਹਾ, "ਦੀਵਾਲੀ ਦੀਆਂ ਮੁਬਾਰਕਾਂ! ਇਸ ਹਫਤੇ ਭਾਈਚਾਰੇ ਦੇ ਨਾਲ ਕਈ ਖਾਸ ਪਲ ਮਨਾਏ ਗਏ।"
ਹੋਰ ਪੜ੍ਹੋ : ਇਸ ਦੇਸ਼ ਦਾ ਸ਼ਰਮਨਾਕ ਕਾਨੂੰਨ! ਬਾਪ ਗੋਦ ਲਈ ਧੀ ਨਾਲ ਕਰ ਸਕਦੈ ਵਿਆਹ
ਕਲਾਵਾ ਬੰਨ੍ਹਦੇ ਹੋਏ ਟਰੂਡੋ ਨੇ ਕੀ ਕਿਹਾ?
"ਮੈਨੂੰ ਇਹ ਉਦੋਂ ਮਿਲੇ ਜਦੋਂ ਮੈਂ ਪਿਛਲੇ ਕੁਝ ਮਹੀਨਿਆਂ ਵਿੱਚ ਤਿੰਨ ਵੱਖ-ਵੱਖ ਮੰਦਰਾਂ ਦਾ ਦੌਰਾ ਕੀਤਾ। ਇਹ ਚੰਗੀ ਕਿਸਮਤ ਦੀ ਨਿਸ਼ਾਨੀ ਹੈ। ਇਹ ਸੁਰੱਖਿਆ ਪ੍ਰਦਾਨ ਕਰਦਾ ਹੈ। ਮੈਂ ਇਨ੍ਹਾਂ ਨੂੰ ਉਦੋਂ ਤੱਕ ਨਹੀਂ ਉਤਾਰਨ ਜਾ ਰਿਹਾ ਹਾਂ ਜਦੋਂ ਤੱਕ ਇਹ ਡਿੱਗ ਨਾ ਜਾਵੇ।" ਵੀਡੀਓ ਵਿਚ ਟਰੂਡੋ ਨੂੰ ਹਿੰਦੂ ਭਾਈਚਾਰੇ ਦੇ ਲੋਕਾਂ ਨਾਲ ਗਰਮਜੋਸ਼ੀ ਨਾਲ ਗੱਲਬਾਤ ਕਰਦੇ ਹੋਏ ਅਤੇ ਜਲੇਬੀ ਵਰਗੀਆਂ ਰਵਾਇਤੀ ਭਾਰਤੀ ਮਿਠਾਈਆਂ ਦਾ ਆਨੰਦ ਲੈਂਦੇ ਦੇਖਿਆ ਗਿਆ।
ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਇਲਜ਼ਾਮ ਭਾਰਤ ਉੱਤੇ ਲੱਗਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕੁੜੱਤਣ ਪੈਦਾ ਹੋ ਗਈ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੀਵਾਲੀ ਦੀ ਵਧਾਈ ਦਿੰਦੇ ਹੋਏ ਟਰੂਡੋ ਨੇ ਇਸ ਤਿਉਹਾਰ ਦੀ ਮਹੱਤਤਾ 'ਤੇ ਗੱਲ ਕੀਤੀ। ਉਨ੍ਹਾਂ ਨੇ ਦੀਵਾਲੀ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ... ਅੱਜ ਹਿੰਦੂ, ਸਿੱਖ, ਬੋਧੀ ਅਤੇ ਜੈਨ ਪਰਿਵਾਰ ਤਿਉਹਾਰਾਂ, ਮੋਮਬੱਤੀਆਂ, ਦੀਵਿਆਂ ਅਤੇ ਆਤਿਸ਼ਬਾਜ਼ੀ ਨਾਲ ਹਨੇਰੇ 'ਤੇ ਰੌਸ਼ਨੀ ਦੀ ਜਿੱਤ ਦਾ ਜਸ਼ਨ ਮਨਾਉਣਗੇ।
ਦੀਵਾਲੀ ਰੱਦ ਕਰਨ ਦਾ ਫੈਸਲਾ ਲਿਆ ਗਿਆ ਸੀ
ਇਸ ਤੋਂ ਪਹਿਲਾਂ ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਇਲੀਵਰੇ ਅਤੇ ਕੰਜ਼ਰਵੇਟਿਵ ਪਾਰਟੀ ਨੇ ਇਸ ਸਾਲ ਦੀਵਾਲੀ ਦੇ ਜਸ਼ਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਸੀ, ਜਿਸ ਤੋਂ ਬਾਅਦ ਹਿੰਦੂ, ਸਿੱਖ, ਬੋਧੀ ਅਤੇ ਜੈਨ ਭਾਈਚਾਰਿਆਂ ਵਿੱਚ ਭਾਰੀ ਰੋਸ ਦੇਖਿਆ ਗਿਆ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ 'ਤੇ ਨਾਰਾਜ਼ਗੀ ਪ੍ਰਗਟਾਈ ਸੀ।
Happy Diwali!
— Justin Trudeau (@JustinTrudeau) November 2, 2024
So many special moments shared celebrating with the community this week. pic.twitter.com/rCTrJx6OMc