ਪੜਚੋਲ ਕਰੋ

Canada Allegation On India: ਭਾਰਤ-ਕੈਨੇਡਾ ਵਿਵਾਦ 'ਤੇ ਬ੍ਰਿਟੇਨ ਦੇ ਸੰਸਦ ਨੇ ਕੀ ਕਿਹਾ, ਟਰੂਡੋ ਤੋਂ ਕੀਤੀ ਇਹ ਮੰਗ

Canada Allegation On India: ਬ੍ਰਿਟਿਸ਼ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਲਿਖਿਆ, ‘ਕੈਨੇਡਾ ਤੋਂ ਆ ਰਹੀਆਂ ਖਬਰਾਂ ਚਿੰਤਾਜਨਕ ਹਨ। ਬਰਤਾਨੀਆ ਦੇ ਕਈ ਸਿੱਖਾਂ ਨੇ ਮੇਰੇ ਨਾਲ ਸੰਪਰਕ ਕੀਤਾ। ਉਹ ਚਿੰਤਤ, ਗੁੱਸੇ 'ਚ ਹਨ ਅਤੇ ਡਰੇ ਹੋਏ ਹਨ।

Canada Crisis: ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਰੁਕਣ ਦਾ ਕੋਈ ਸੰਕੇਤ ਨਜ਼ਰ ਨਹੀਂ ਆ ਰਿਹਾ ਹੈ। ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਕੁੱਝ ਮਹੀਨੇ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ 'ਤੇ ਉਸ ਦੇ ਕਤਲ 'ਚ ਸੰਭਾਵਿਤ ਸ਼ਮੂਲੀਅਤ ਦਾ ਦੋਸ਼ ਲਾਇਆ ਹੈ। ਹਾਲਾਂਕਿ, ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ਬੇਤੁਕਾ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ।

ਇਸੇ ਲੜੀ ਤਹਿਤ ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਭਾਰਤ 'ਤੇ ਵਿਦੇਸ਼ੀ ਦਖਲਅੰਦਾਜ਼ੀ ਸਬੰਧੀ ਲਾਏ ਦੋਸ਼ਾਂ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕੈਨੇਡਾ ਦੇ ਕਮਿਸ਼ਨਰ ਇਨ ਚਾਰਜ ਪਬਲਿਕ ਇਨਕੁਆਰੀ ਨੂੰ ਪੱਤਰ ਲਿਖਿਆ ਹੈ।

ਜਗਮੀਤ ਸਿੰਘ ਨੇ ਐਕਸ 'ਤੇ ਲਿਖਿਆ, "ਮੈਂ ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਲਈ ਜਾਂਚ ਕਮਿਸ਼ਨ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਭਾਰਤੀ (ਵਿਦੇਸ਼ੀ) ਦਖਲਅੰਦਾਜ਼ੀ ਦੀ ਜਾਂਚ ਕਰਨ ਲਈ ਕਿਹਾ ਹੈ।" ਉਹਨਾਂ ਨੇ ਅੱਗੇ ਲਿਖਿਆ, "ਮੈਂ ਆਪਣੀ ਸਮਰੱਥਾ ਦੇ ਮੁਤਾਬਕ ਉਹ ਸਭ ਕੁੱਝ ਕਰਾਂਗਾ ਜਿਸ ਨਾਲ ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।"

ਜਗਮੀਤ ਸਿੰਘ ਨੇ ਕਮਿਸ਼ਨ ਵੱਲੋਂ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਕੈਨੇਡੀਅਨ ਨਾਗਰਿਕਾਂ ਦੀ ਬਚਾਅ, ਸੁਰੱਖਿਆ ਅਤੇ ਪ੍ਰਗਟਾਵੇ ਦੀ ਆਜ਼ਾਦੀ ਸਿਹਤਮੰਦ ਲੋਕਤੰਤਰ ਦੇ ਤੱਤ ਹਨ। ਸਾਡੇ ਭਾਈਚਾਰੇ (ਕੈਨੇਡੀਅਨ ਸਿੱਖਾਂ) ਨੂੰ ਹਮੇਸ਼ਾ ਇਹ ਖਤਰਾ ਰਿਹਾ ਹੈ ਕਿ ਭਾਰਤ ਕੈਨੇਡਾ ਦੀਆਂ ਜਮਹੂਰੀ ਕਦਰਾਂ-ਕੀਮਤਾਂ ਵਿਚ ਰੁਕਾਵਟਾਂ ਪੈਦਾ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਦੀ ਪਾਰਟੀ ਐਨਡੀਪੀ ਨੇ ਜਸਟਿਨ ਟਰੂਡੋ ਦੀ ਸਰਕਾਰ ਨੂੰ ਸਮਰਥਨ ਦਿੱਤਾ ਹੋਇਆ ਹੈ।

ਕੀ ਕਿਹਾ ਬ੍ਰਿਟਿਸ਼ ਸੰਸਦ ਮੈਂਬਰ ਨੇ?

ਯੂਕੇ ਦੇ ਸੰਸਦ ਮੈਂਬਰ ਤੇ ਲੇਬਰ ਪਾਰਟੀ ਦੇ ਨੇਤਾ ਤਨਮਨਜੀਤ ਸਿੰਘ ਢੇਸੀ ਨੇ ਵੀ ਕੈਨੇਡਾ ਦੇ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਐਕਸ 'ਤੇ ਲਿਖਿਆ, 'ਕੈਨੇਡਾ ਤੋਂ ਆ ਰਹੀਆਂ ਖਬਰਾਂ ਚਿੰਤਾਜਨਕ ਹਨ। ਬਰਤਾਨਵੀ ਸ਼ਹਿਰ ਸਲੋਹ ਤੋਂ ਕਈ ਸਿੱਖਾਂ ਨੇ ਮੇਰੇ ਨਾਲ ਸੰਪਰਕ ਕੀਤਾ। ਉਹ ਚਿੰਤਤ, ਗੁੱਸੇ ਅਤੇ ਡਰੇ ਹੋਏ ਹਨ।

ਤਨਮਨਜੀਤ ਸਿੰਘ ਨੇ ਅੱਗੇ ਲਿਖਿਆ, 'ਅਸੀਂ ਇਸ ਮਾਮਲੇ 'ਚ ਬਰਤਾਨਵੀ ਸਰਕਾਰ ਨਾਲ ਲਗਾਤਾਰ ਸੰਪਰਕ 'ਚ ਹਾਂ ਤਾਂ ਜੋ ਇਨਸਾਫ਼ ਦਿਵਾਇਆ ਜਾ ਸਕੇ।'

ਕੈਨੇਡੀਅਨ ਵਿਰੋਧੀ ਪਾਰਟੀ ਨੇ ਟਰੂਡੋ ਤੋਂ ਮੰਗੇ ਸਬੂਤ 

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ 'ਤੇ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਨੇਤਾ ਪਿਅਰੇ ਪੋਇਲੀਵਰ ਨੇ ਟਰੂਡੋ 'ਤੇ ਨਿਸ਼ਾਨਾ ਸਾਧਿਆ ਕੀਤਾ ਹੈ। ਉਨ੍ਹਾਂ ਕਿਹਾ, ਜੇ ਦੋਸ਼ਾਂ ਦੇ ਸਮਰਥਨ ਵਿਚ ਸਬੂਤ ਪੇਸ਼ ਨਹੀਂ ਕੀਤੇ ਗਏ ਤਾਂ ਉਹ (ਟਰੂਡੋ) ਗਲਤ ਸਾਬਤ ਹੋ ਜਾਣਗੇ, ਇਸ ਲਈ ਸਾਡੇ ਕੋਲ ਅਜਿਹੇ ਸਬੂਤ ਹੋਣੇ ਚਾਹੀਦੇ ਹਨ ਜੋ ਪ੍ਰਧਾਨ ਮੰਤਰੀ ਦੇ ਬਿਆਨ ਦਾ ਸਮਰਥਨ ਕਰ ਸਕਣ।

ਦਰਅਸਲ, ਮੀਡੀਆ ਨੇ ਪੀਅਰੇ ਪੋਇਲੀਵਰ ਨੂੰ ਪੁੱਛਿਆ ਕਿ ਕੈਨੇਡਾ ਦੇ ਭਾਰਤੀ ਡਿਪਲੋਮੈਟ ਨੂੰ ਭਾਰਤ ਵਾਪਸ ਭੇਜਣ ਤੋਂ ਇਲਾਵਾ ਹੋਰ ਕੀ ਕਦਮ ਚੁੱਕੇ ਜਾ ਸਕਦੇ ਹਨ?

ਇਸ ਦੇ ਜਵਾਬ 'ਚ ਪੀਅਰੇ ਪੋਇਲੀਵਰ ਨੇ ਕਿਹਾ, ਜਸਟਿਨ ਟਰੂਡੋ ਨੂੰ ਇਸ ਮਾਮਲੇ 'ਤੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਅੱਗੇ ਕਿਹਾ, 'ਮੈਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਸਾਰੇ ਤੱਥ ਸਾਹਮਣੇ ਆਉਣ ਦੀ ਲੋੜ ਹੈ। ਸਾਨੂੰ ਸਾਰੇ ਸੰਭਾਵੀ ਸਬੂਤ ਜਾਣਨ ਦੀ ਲੋੜ ਹੈ ਤਾਂ ਜੋ ਕੈਨੇਡੀਅਨ ਇਸ ਮਾਮਲੇ 'ਤੇ ਫੈਸਲਾ ਲੈ ਸਕਣ।

ਪਿਅਰੇ ਪੋਇਲੀਵਰੇ ਨੇ ਕਿਹਾ, "ਪ੍ਰਧਾਨ ਮੰਤਰੀ ਨੇ ਕੋਈ ਤੱਥ ਨਹੀਂ ਦਿੱਤੇ ਹਨ। ਉਨ੍ਹਾਂ ਨੇ ਇੱਕ ਬਿਆਨ ਦਿੱਤਾ ਹੈ ਅਤੇ ਮੈਂ ਸਿਰਫ਼ ਇਸ ਗੱਲ 'ਤੇ ਜ਼ੋਰ ਦੇਵਾਂਗਾ ਕਿ ਉਨ੍ਹਾਂ ਨੇ ਮੈਨੂੰ ਜਨਤਕ ਤੌਰ 'ਤੇ ਦੱਸੇ ਨਾਲੋਂ ਜ਼ਿਆਦਾ ਨਿੱਜੀ ਤੌਰ 'ਤੇ ਕੁਝ ਨਹੀਂ ਦੱਸਿਆ। ਇਸ ਲਈ ਅਸੀਂ ਹੋਰ ਜਾਣਕਾਰੀ ਜਾਣਨਾ ਚਾਹੁੰਦੇ ਹਾਂ।"

ਟਾਪ ਹੈਡਲਾਈਨ

ਹੁਣ ਟਰੰਪ ਨੇ ਇਨ੍ਹਾਂ ਚੀਜ਼ਾਂ 'ਤੇ ਲਾਇਆ 100% ਟੈਕਸ, ਨਵੇਂ ਫੁਰਮਾਨ ਨਾਲ ਹਿੱਲ ਗਈ ਦੁਨੀਆ
ਹੁਣ ਟਰੰਪ ਨੇ ਇਨ੍ਹਾਂ ਚੀਜ਼ਾਂ 'ਤੇ ਲਾਇਆ 100% ਟੈਕਸ, ਨਵੇਂ ਫੁਰਮਾਨ ਨਾਲ ਹਿੱਲ ਗਈ ਦੁਨੀਆ
Imran Khan Death: ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
Plane Crash: ਅਚਾਨਕ ਕ੍ਰੈਸ਼ ਹੋਇਆ ਹੈਲੀਕਾਪਟਰ, ਫਿਰ ਪੈ ਗਿਆ ਚੀਕ-ਚਿਹਾੜਾ, ਦੋ ਪਾਇਲਟਾਂ ਦੀ ਦਰਦਨਾਕ ਮੌਤ...
Plane Crash: ਅਚਾਨਕ ਕ੍ਰੈਸ਼ ਹੋਇਆ ਹੈਲੀਕਾਪਟਰ, ਫਿਰ ਪੈ ਗਿਆ ਚੀਕ-ਚਿਹਾੜਾ, ਦੋ ਪਾਇਲਟਾਂ ਦੀ ਦਰਦਨਾਕ ਮੌਤ...
ਭਾਰਤੀ ਨਾਬਾਲਗ ਨੇ ਅਮਰੀਕਾ ਵਿੱਚ ਮਾਂ ਅਤੇ ਭਰਾ ਦੀ ਹੱਤਿਆ ਕੀਤੀ, ChatGPT 'ਤੇ ਭਿਆਨਕ ਤਲਾਸ਼ੀ
ਭਾਰਤੀ ਨਾਬਾਲਗ ਨੇ ਅਮਰੀਕਾ ਵਿੱਚ ਮਾਂ ਅਤੇ ਭਰਾ ਦੀ ਹੱਤਿਆ ਕੀਤੀ, ChatGPT 'ਤੇ ਭਿਆਨਕ ਤਲਾਸ਼ੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
Embed widget