ਪੜਚੋਲ ਕਰੋ
ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਭਾਰਤੀ ਕੁੜੀ ਨੇ ਸਿਖਾਇਆ ਸਬਕ, ਦੁਨੀਆ ਭਰ ਤੋਂ ਤਾਰੀਫ
ਗੁਹਾਟੀ: ਭਾਰਤੀ ਇੱਕ ਕੁੜੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਘਰ ਬੈਠੇ ਸਬਕ ਸਿਖਾਇਾ ਹੈ ਜੋ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਟਰੰਪ ਨੇ ਗਲੋਬਲ ਵਾਰਮਿੰਗ ਮਾਮਲੇ ‘ਤੇ ਟਵੀਟ ਕੀਤਾ ਸੀ ਜਿਸ ਦਾ ਜਵਾਬ ਦੇਸ਼ ਦੇ ਪੂਰਵੀ ਹਿੱਸੇ ਦੇ ਸੂਬੇ ਆਸਾਮ ਦੀ ਆਸਥਾ ਸ਼ਰਮਾ ਨਾਂ ਦੀ ਕੁੜੀ ਨੇ ਦਿੱਤਾ।
ਆਸਥਾ ਦੇ ਟਵੀਟ ‘ਤੇ ਆਏ ਯੂਜ਼ਰਸ ਦੇ ਜਵਾਬ ਤੋਂ ਸਾਫ ਹੈ ਕਿ ਉਸ ਨੇ ਜੋ ਕਿਹਾ ਹੈ, ਉਹ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। 21 ਨਵੰਬਰ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦਾ ਤਾਪਮਾਨ ਮਨਫੀ 2 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਇਸ ‘ਤੇ ਟਵੀਟ ਕਰਦੇ ਹੋਏ ਟਰੰਪ ਨੇ ਲਿਖਿਆ, "ਲਗਾਤਾਰ ਜਾਰੀ ਠੰਢ ਨਾਲ ਉਹ ਸਾਰੇ ਰਿਕਾਰਡ ਟੁੱਟ ਸਕਦੇ ਹਨ ਜੋ ਗਲੋਬਲ ਵਾਰਮਿੰਗ ਕਰਕੇ ਹੋਏ ਸੀ?"
ਇਸ ਦਾ ਜਵਾਬ ਆਸਾਮ ਦੇ ਜੋਰਹਾਟ ਦੀ 18 ਸਾਲਾ ਆਸਥਾ ਸ਼ਰਮਾ ਨੇ ਦਿੰਦੇ ਹੋਏ ਲਿਖਿਆ, "ਮੈਂ ਤੁਹਾਡੇ ਤੋਂ 54 ਸਾਲ ਛੋਟੀ ਹਾਂ। ਹਾਈ ਸਕੂਲ ‘ਚ ਵੀ ਮੈਨੂੰ ਔਸਤ ਨੰਬਰ ਹੀ ਹਾਸਲ ਹੁੰਦੇ ਸੀ, ਪਰ ਇਸ ਤੋਂ ਬਾਅਦ ਵੀ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਮੌਸਮ ਤੇ ਜਲਵਾਯੂ ‘ਚ ਫਰਕ ਹੁੰਦਾ ਹੈ।" ਉਸ ਨੇ ਅੱਗੇ ਲਿਖਿਆ ਕਿ ਜੇਕਰ ਟਰੰਪ ਇਸ ਫਰਕ ਨੂੰ ਜਾਣਨਾ ਚਾਹੁੰਦੇ ਹਨ ਤਾਂ ਆਸਥਾ ਉਨ੍ਹਾਂ ਨੂੰ ਆਪਣਾ ਇਨਸਾਈਕਲੋਪੀਡੀਆ ਦੇ ਸਕਦੀ ਹੈ।Brutal and Extended Cold Blast could shatter ALL RECORDS - Whatever happened to Global Warming?
— Donald J. Trump (@realDonaldTrump) November 22, 2018
ਇਹ ਪੋਸਟ ਲਿਖੇ ਜਾਣ ਤੋਂ ਬਾਅਦ ਆਸਥਾ ਦੀ ਪੋਸਟ ‘ਤੇ 28 ਹਜ਼ਾਰ ਤੋਂ ਵੀ ਜ਼ਿਆਦਾ ਕੁਮੈਂਟ ਹਨ। ਉਸ ਨੂੰ ਪੂਰੀ ਦੁਨੀਆ ਤੋਂ ਕੁਮੈਂਟ ਮਿਲ ਰਹੇ ਹਨ। ਇਨ੍ਹਾਂ ਕੁਮੈਂਟਸ ‘ਚ ਅਮਰੀਕਾ ਦੇ ਲੋਕ ਵੀ ਟਰੰਪ ਨੂੰ ਸਬਕ ਸਿਖਾਉਣ ਲਈ ਆਸਥਾ ਦੀ ਤਾਰੀਫ ਕਰ ਰਹੇ ਹਨ।Brutal and Extended Cold Blast could shatter ALL RECORDS - Whatever happened to Global Warming?
— Donald J. Trump (@realDonaldTrump) November 22, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement