ਦੁਨੀਆਂ 'ਚ ਆਸਾਨੀ ਨਾਲ ਕਦੋਂ ਉਪਲਬਧ ਹੋਣਗੇ ਕੋਵਿਡ-19 ਦੇ ਟੀਕੇ? ਜਾਣੋ ਮਾਹਿਰ ਦਾ ਜਵਾਬ
ਟੀਕੇ ਦੀ ਉਪਲਬਧਤਾ ਕਈ ਪਹਿਲੂਆਂ 'ਤੇ ਨਿਰਭਰ ਕਰਦੀ ਹੈ। ਇਸ 'ਚ ਖਰੀਦਦਾਰ ਸਮਰੱਥਾ, ਦੇਸ਼ 'ਚ ਟੀਕਾ ਨਿਰਮਾਣ ਦੀ ਸਮਰੱਥਾ, ਕੱਚੇ ਮਾਲ ਤਕ ਪਹੁੰਚ ਤੇ ਕੌਮਾਂਤਰੀ ਬੌਧਿਕ ਸੰਪਦਾ ਕਾਨੂੰਨ ਸ਼ਾਮਲ ਹੈ।
ਕੋਵਿਡ-19 ਰੋਕੂ ਟੀਕੇ ਦੁਨੀਆਂ 'ਚ ਆਸਾਨੀ ਨਾਲ ਕਦੋਂ ਉਪਲਬਧ ਹੋਣਗੇ। ਮਾਹਿਰਾਂ ਦਾ ਕਹਿਣਾ ਹੈ ਕਿ 2023 ਜਾਂ ਉਸ ਤੋਂ ਬਾਅਦ ਕੁਝ ਦੇਸ਼ਾਂ 'ਚ ਟੀਕੇ ਆਸਾਨੀ ਨਾਲ ਉਪਲਬਧ ਹੋਣਗੇ। ਅਮਰੀਕਾ, ਇਜ਼ਰਾਇਲ ਤੇ ਬ੍ਰਿਟੇਨ ਉਨ੍ਹਾਂ ਦੇਸ਼ਾਂ 'ਚ ਸ਼ਾਮਲ ਹਨ ਜਿਸ ਨੇ ਆਪਣੀ ਅੱਧੀ ਜਾਂ ਇਸ ਤੋਂ ਜ਼ਿਆਦਾ ਆਬਾਦੀ ਨੂੰ ਘੱਟੋ ਘੱਟ ਇਕ ਖੁਰਾਕ ਮੁਹੱਈਆ ਕਰਵਾ ਦਿੱਤੀ ਹੈ। ਦੱਖਣੀ ਅਫਰੀਕਾ, ਪਾਕਿਸਤਾਨ ਤੇ ਵੈਨਜੁਏਲਾ ਜਿਹੇ ਕੁਝ ਦੇਸ਼ਾਂ 'ਚ ਇਕ ਫੀਸਦ ਤੋਂ ਵੀ ਘੱਟ ਆਬਾਦੀ ਦਾ ਟੀਕਾਕਰਨ ਹੋਇਆ ਹੈ। ਉੱਥੇ ਹੀ ਅਫਰੀਕਾ 'ਚ 12 ਦੇਸ਼ਾਂ ਨੂੰ ਟੀਕੇ ਨਹੀਂ ਮਿਲੇ।
ਟੀਕੇ ਦੀ ਉਪਲਬਧਤਾ ਕਈ ਪਹਿਲੂਆਂ 'ਤੇ ਨਿਰਭਰ ਕਰਦੀ ਹੈ। ਇਸ 'ਚ ਖਰੀਦਦਾਰ ਸਮਰੱਥਾ, ਦੇਸ਼ 'ਚ ਟੀਕਾ ਨਿਰਮਾਣ ਦੀ ਸਮਰੱਥਾ, ਕੱਚੇ ਮਾਲ ਤਕ ਪਹੁੰਚ ਤੇ ਕੌਮਾਂਤਰੀ ਬੌਧਿਕ ਸੰਪਦਾ ਕਾਨੂੰਨ ਸ਼ਾਮਲ ਹੈ। ਅਮਰੀਕਾ ਨੇ ਟੀਕੇ 'ਤੇ ਪੇਟੇਂਟ ਛੱਡਣ ਦਾ ਸਮਰਥਨ ਕੀਤਾ ਹੈ ਪਰ ਇਹ ਸਪਸ਼ਟ ਨਹੀਂ ਹੈ ਕਿ ਇਸ ਮੁੱਦੇ 'ਤੇ ਦੁਨੀਆਂ ਦੇ ਦੇਸ਼ਾਂ 'ਚ ਕਦੋਂ ਸਹਿਮਤੀ ਬਣ ਸਕੇਗੀ ਤੇ ਅਜਿਹਾ ਹੁੰਦਾ ਹੈ ਤਾਂ ਟੀਕਾ ਨਿਰਮਾਣ ਨੂੰ ਗਤੀ ਕਦੋਂ ਮਿਲੇਗੀ।?
ਕੌਮਾਂਤਰੀ ਪੱਧਰ 'ਤੇ ਟੀਕੇ ਮੁਹੱਈਆ ਕਰਾਉਣ ਲਈ ਸੰਯੁਕਤ ਰਾਸ਼ਟਰ ਦੀ ਕੋਵੈਕਸ ਪਹਿਲ 'ਤੇ ਵੀ ਕੁਝ ਦੇਸ਼ਾਂ 'ਚ ਨਿਰਯਾਤ 'ਤੇ ਪਾਬੰਦੀ ਲਾਏ ਜਾਣ ਕਾਰਨ ਗਹਿਰਾ ਅਸਰ ਪਿਆ ਹੈ। ਡਿਊਕ ਯੂਨੀਵਰਸਿਟੀ ਦੇ ਖੋਜੀਆਂ ਨੇ ਅਪ੍ਰੈਲ 'ਚ ਕਿਹਾ ਕਿ ਕੋਵੈਕਸ ਪਹਿਲ ਦੇ ਬਾਵਜੂਦ ਕਈ ਦੇਸ਼ 2023 ਜਾਂ ਉਸ ਤੋਂ ਬਾਅਦ ਵੀ 60 ਫੀਸਦ ਆਬਾਦੀ ਦਾ ਟੀਕਾਕਰਨ ਨਹੀਂ ਕਰ ਸਕਣਗੇ।
ਜਾਰਜਟਾਊਨ ਯੂਨੀਵਰਸਿਟੀ 'ਚ ਕੌਮਾਂਤਰੀ ਸਿਹਤ ਨੀਤੀ ਮਾਹਿਰ ਮੈਥਿਊ ਕਵਨਾਘ ਨੇ ਕਿਹਾ, 'ਅਮਰੀਕਾ, ਯੂਰਪ ਤੇ ਦੁਨੀਆਂ ਦੇ ਅਮੀਰ ਦੇਸ਼ਾਂ ਨੇ ਸਾਰੀਆਂ ਉਪਲਬਧ ਖੁਰਾਕਾਂ ਦਾ ਪਹਿਲਾਂ ਹੀ ਆਰਡਰ ਦੇ ਦਿੱਤਾ ਸੀ ਤੇ ਹੁਣ ਕਈ ਦੇਸ਼ ਜਿੰਨ੍ਹਾਂ ਕੋਲ ਪੈਸਾ ਹੈ ਉਹ ਵੀ ਟੀਕਾ ਖਰੀਦਣ ਦਾ ਇੰਤਜ਼ਾਰ ਕਰ ਰਹੇ ਹਨ।