ਪੜਚੋਲ ਕਰੋ

Trump ਜਿੱਤਿਆ ਤਾਂ Elon Musk ‘ਤੇ ਵਰ੍ਹਿਆ ਡਾਲਰਾਂ ਦਾ ਮੀਂਹ ! ਇੱਕੋ ਝਟਕੇ ‘ਚ ਜਾਇਦਾਦ 300 ਬਿਲੀਅਨ ਤੋਂ ਪਾਰ, ਜਾਣੋ ਕਿਵੇਂ ਹੋਇਆ ਚਮਤਕਾਰ ?

ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੀ ਸੰਪਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਮਰੀਕੀ ਚੋਣ ਨਤੀਜੇ ਐਲਾਨੇ ਜਾਣ ਦੇ ਅਗਲੇ ਹੀ ਦਿਨ ਐਲੋਨ ਮਸਕ ਦੀ ਜਾਇਦਾਦ ਵਿੱਚ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ।

ਅਮਰੀਕਾ 'ਚ ਡੋਨਾਲਡ ਟਰੰਪ ਦੇ ਜਿੱਤਦੇ ਹੀ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ 'ਤੇ ਪੈਸਿਆਂ ਦੀ ਬਾਰਿਸ਼ ਸ਼ੁਰੂ ਹੋ ਗਈ। ਉਸ ਦੀ ਨੈੱਟ ਵਰਥ 'ਚ ਹਰ ਦਿਨ ਭਾਰੀ ਵਾਧਾ ਹੋ ਰਿਹਾ ਹੈ ਤੇ ਇਸ ਕਾਰਨ ਐਲੋਨ ਮਸਕ ਦੀ ਨੈੱਟ ਵਰਥ 300 ਬਿਲੀਅਨ ਡਾਲਰ ਨੂੰ ਪਾਰ ਕਰ ਗਈ ਹੈ। ਪਿਛਲੇ 24 ਘੰਟਿਆਂ 'ਚ ਮਸਕ ਦੀ ਸੰਪਤੀ 'ਚ 17.4 ਅਰਬ ਡਾਲਰ ਜਾਂ ਲਗਭਗ 1.46 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਆਓ ਜਾਣਦੇ ਹਾਂ ਕਿ ਟਰੰਪ ਦੀ ਜਿੱਤ ਅਤੇ ਐਲੋਨ ਮਸਕ ਦੀ ਦੌਲਤ ਵਿੱਚ ਵਾਧੇ ਦਾ ਕੀ ਸਬੰਧ ਹੈ?

ਸਭ ਤੋਂ ਪਹਿਲਾਂ ਗੱਲ ਕਰੀਏ ਐਲੋਨ ਮਸਕ ਦੀ ਨੈੱਟਵਰਥ ਦੀ ਜੋ 300 ਬਿਲੀਅਨ ਡਾਲਰ ਨੂੰ ਪਾਰ ਕਰ ਚੁੱਕੀ ਹੈ। ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਅਨੁਸਾਰ, 17.4 ਬਿਲੀਅਨ ਡਾਲਰ ਦੇ ਤਾਜ਼ਾ ਵਾਧੇ ਤੋਂ ਬਾਅਦ, ਐਲੋਨ ਮਸਕ ਦੀ ਕੁੱਲ ਜਾਇਦਾਦ $314 ਬਿਲੀਅਨ ਦੇ ਪੱਧਰ 'ਤੇ ਪਹੁੰਚ ਗਈ ਹੈ। ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੀ ਸੰਪਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਮਰੀਕੀ ਚੋਣ ਨਤੀਜੇ ਐਲਾਨੇ ਜਾਣ ਦੇ ਅਗਲੇ ਹੀ ਦਿਨ ਐਲੋਨ ਮਸਕ ਦੀ ਜਾਇਦਾਦ ਵਿੱਚ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ।

ਐਲੋਨ ਮਸਕ ਦੀ ਕੁੱਲ ਜਾਇਦਾਦ ਵਿੱਚ ਇਸ ਉਛਾਲ ਦੇ ਪਿੱਛੇ ਸਭ ਤੋਂ ਵੱਡਾ ਕਾਰਕ ਉਸਦੀ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਦੇ ਸ਼ੇਅਰ ਸਨ, ਜੋ ਤੇਜ਼ ਰਫਤਾਰ ਨਾਲ ਚੱਲ ਰਹੀ ਹੈ। ਸਿਰਫ 5 ਦਿਨਾਂ 'ਚ 31.46 ਫੀਸਦੀ ਦਾ ਉਛਾਲ ਆਇਆ ਹੈ ਤੇ ਇਸ ਸਮੇਂ ਦੌਰਾਨ ਇੱਕ ਸ਼ੇਅਰ ਦੀ ਕੀਮਤ 76.88 ਡਾਲਰ ਜਾਂ ਲਗਭਗ 6,487 ਰੁਪਏ ਵਧ ਗਈ ਹੈ। ਇੰਨਾ ਹੀ ਨਹੀਂ, ਹਾਲ ਹੀ ਵਿੱਚ ਟੇਸਲਾ ਸਟਾਕ ਨੇ ਵੀ ਆਪਣੇ ਨਵੇਂ ਆਲ-ਟਾਈਮ ਉੱਚ ਪੱਧਰ 'ਤੇ ਛਾਲ ਮਾਰ ਦਿੱਤੀ ਹੈ, ਜੋ ਪ੍ਰਤੀ ਸ਼ੇਅਰ $328.71 ਹੈ।

ਟਰੰਪ ਦੀ ਜਿੱਤ ਤੇ ਮਸਕ ਦੀ ਕੁੱਲ ਜਾਇਦਾਦ ਵਿਚਕਾਰ ਸਬੰਧ ?

ਹੁਣ ਗੱਲ ਕਰਦੇ ਹਾਂ ਕਿ ਅਜਿਹਾ ਕੀ ਸਬੰਧ ਹੈ ਕਿ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਐਲੋਨ ਮਸਕ ਦਾ ਸਟਾਕ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਿਆ ਤੇ ਉਸ ਦੀ ਨੈੱਟਵਰਥ ਤੇਜ਼ੀ ਨਾਲ ਵਧਣ ਲੱਗੀ। ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਵਿੱਚ ਚੀਨ ਵੀ ਸ਼ਾਮਲ ਹੈ। ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਚੀਨ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ। ਅਜਿਹੇ 'ਚ ਲੋਕਾਂ ਨੂੰ ਹੁਣ ਉਮੀਦ ਹੈ ਕਿ ਇਸ ਵਾਰ ਟਰੰਪ ਸੈਲਫ ਡਰਾਈਵਿੰਗ ਚੀਨੀ ਇਲੈਕਟ੍ਰਿਕ ਵਾਹਨਾਂ 'ਤੇ ਪਾਬੰਦੀ ਲਗਾਉਣ ਵਰਗਾ ਫੈਸਲਾ ਲੈ ਸਕਦੇ ਹਨ।

ਜੇ ਅਜਿਹਾ ਹੁੰਦਾ ਹੈ ਤਾਂ ਮਸਕ ਦੇ ਇਲੈਕਟ੍ਰਿਕ ਵਾਹਨ ਕਾਰੋਬਾਰ ਨੂੰ ਉਛਾਲ ਮਿਲ ਸਕਦਾ ਹੈ। ਇਸ ਸੰਭਾਵਨਾ ਦੇ ਕਾਰਨ, ਲੋਕ ਟਰੰਪ ਦੀ ਜਿੱਤ ਦੇ ਬਾਅਦ ਤੋਂ ਟੇਸਲਾ ਸ਼ੇਅਰਾਂ 'ਤੇ ਭਾਰੀ ਸੱਟਾ ਲਗਾ ਰਹੇ ਹਨ। ਇੱਥੇ ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਵੱਲੋਂ ਕੀਤੇ ਗਏ ਵਾਅਦਿਆਂ ਵਿੱਚ ਚੀਨੀ ਉਤਪਾਦਾਂ 'ਤੇ 60 ਫੀਸਦੀ ਤੱਕ ਦੀ ਭਾਰੀ ਦਰਾਮਦ ਡਿਊਟੀ ਲਗਾਉਣਾ ਸੀ। ਪਹਿਲੀ ਮਿਆਦ ਦੇ ਦੌਰਾਨ, ਦਰਾਮਦ ਡਿਊਟੀ ਵਿੱਚ 25% ਤੱਕ ਦਾ ਵਾਧਾ ਹੋਇਆ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Air Pollution: ਧੂੰਏ ਨੇ ਕੀਤਾ ਪੰਜਾਬ ਦਾ ਬੁਰਾ ਹਾਲ ! 20 ਲੱਖ ਲੋਕ ਇਲਾਜ ਲਈ ਪਹੁੰਚੇ ਹਸਪਤਾਲ, ਕੈਂਸਰ ਦਾ ਵੀ ਵਧਿਆ ਖ਼ਤਰਾ, ਜਾਣੋ ਤਾਜ਼ਾ ਹਲਾਤ

ਚੰਡੀਗੜ੍ਹ ਨੂੰ ਲੈ ਕੇ ਪੰਜਾਬ ਤੇ ਹਰਿਆਣਾ 'ਚ ਵਧਿਆ ਵਿਵਾਦ, AAP ਨੇ ਕਿਹਾ-ਨਹੀਂ ਦਿਆਂਗੇ 1 ਇੰਚ ਜ਼ਮੀਨ, CM ਸੈਣੀ ਨੇ ਕਿਹਾ-ਸਾਡਾ ਵੀ ਹੱਕ

Champions Trophy 2025:  ਜੇ ਆਕੜਾਂ ਦਿਖਾਉਂਦਾ ਰਿਹਾ ਪਾਕਿਸਤਾਨ ਤਾਂ ਭਾਰਤ ਕਰ ਸਕਦਾ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ, ਜਾਣੋ ਕਿਵੇਂ ?

ਲਾਹੌਰ 'ਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ, 1900 ਤੋਂ ਪਾਰ AQI, ਹਸਪਤਾਲ 'ਚ 15 ਹਜ਼ਾਰ ਮਰੀਜ਼ ਭਰਤੀ
ਲਾਹੌਰ 'ਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ, 1900 ਤੋਂ ਪਾਰ AQI, ਹਸਪਤਾਲ 'ਚ 15 ਹਜ਼ਾਰ ਮਰੀਜ਼ ਭਰਤੀ
Advertisement
ABP Premium

ਵੀਡੀਓਜ਼

2 ਸਾਲ ਦੀ ਬੱਚੀ ਨੂੰ ਘਰ ਚੋਂ ਕੀਤਾ ਅਗਵਾ, ਪੁਲਿਸ ਨੇ ਬਚਾਈ ਜਾਨਦਿਲਜੀਤ ਦੇ ਸ਼ੋਅ 'ਚ ਇਸ ਗੱਲ ਤੇ ਲੱਗੀ ਰੋਕ , ਇਸ ਗੀਤ ਨੂੰ ਤਰਸਣਗੇ ਫੈਨਜ਼ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ,ਸਰਬਤ ਦਾ ਭਲਾ : ਦਿਲਜੀਤ ਦੋਸਾਂਝਐਸ਼ਵਰਿਆ ਨਾਲ ਤਲਾਕ ਤੇ ਬੋਲੇ ਅਭਿਸ਼ੇਕ ? ਬਹੁਤ ਔਖਾ ਸਮਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Air Pollution: ਧੂੰਏ ਨੇ ਕੀਤਾ ਪੰਜਾਬ ਦਾ ਬੁਰਾ ਹਾਲ ! 20 ਲੱਖ ਲੋਕ ਇਲਾਜ ਲਈ ਪਹੁੰਚੇ ਹਸਪਤਾਲ, ਕੈਂਸਰ ਦਾ ਵੀ ਵਧਿਆ ਖ਼ਤਰਾ, ਜਾਣੋ ਤਾਜ਼ਾ ਹਲਾਤ
Air Pollution: ਧੂੰਏ ਨੇ ਕੀਤਾ ਪੰਜਾਬ ਦਾ ਬੁਰਾ ਹਾਲ ! 20 ਲੱਖ ਲੋਕ ਇਲਾਜ ਲਈ ਪਹੁੰਚੇ ਹਸਪਤਾਲ, ਕੈਂਸਰ ਦਾ ਵੀ ਵਧਿਆ ਖ਼ਤਰਾ, ਜਾਣੋ ਤਾਜ਼ਾ ਹਲਾਤ
ਚੰਡੀਗੜ੍ਹ ਨੂੰ ਲੈ ਕੇ ਪੰਜਾਬ ਤੇ ਹਰਿਆਣਾ 'ਚ ਵਧਿਆ ਵਿਵਾਦ, AAP ਨੇ ਕਿਹਾ-ਨਹੀਂ ਦਿਆਂਗੇ 1 ਇੰਚ ਜ਼ਮੀਨ, CM ਸੈਣੀ ਨੇ ਕਿਹਾ-ਸਾਡਾ ਵੀ ਹੱਕ
ਚੰਡੀਗੜ੍ਹ ਨੂੰ ਲੈ ਕੇ ਪੰਜਾਬ ਤੇ ਹਰਿਆਣਾ 'ਚ ਵਧਿਆ ਵਿਵਾਦ, AAP ਨੇ ਕਿਹਾ-ਨਹੀਂ ਦਿਆਂਗੇ 1 ਇੰਚ ਜ਼ਮੀਨ, CM ਸੈਣੀ ਨੇ ਕਿਹਾ-ਸਾਡਾ ਵੀ ਹੱਕ
Champions Trophy 2025:  ਜੇ ਆਕੜਾਂ ਦਿਖਾਉਂਦਾ ਰਿਹਾ ਪਾਕਿਸਤਾਨ ਤਾਂ ਭਾਰਤ ਕਰ ਸਕਦਾ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ, ਜਾਣੋ ਕਿਵੇਂ ?
Champions Trophy 2025: ਜੇ ਆਕੜਾਂ ਦਿਖਾਉਂਦਾ ਰਿਹਾ ਪਾਕਿਸਤਾਨ ਤਾਂ ਭਾਰਤ ਕਰ ਸਕਦਾ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ, ਜਾਣੋ ਕਿਵੇਂ ?
ਲਾਹੌਰ 'ਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ, 1900 ਤੋਂ ਪਾਰ AQI, ਹਸਪਤਾਲ 'ਚ 15 ਹਜ਼ਾਰ ਮਰੀਜ਼ ਭਰਤੀ
ਲਾਹੌਰ 'ਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ, 1900 ਤੋਂ ਪਾਰ AQI, ਹਸਪਤਾਲ 'ਚ 15 ਹਜ਼ਾਰ ਮਰੀਜ਼ ਭਰਤੀ
Ravneet Bittu: ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਹੱਕ 'ਚ ਡਟੇ ਰਵਨੀਤ ਬਿੱਟੂ, ਬੋਲੇ...ਕਿਸਾਨਾਂ ਦੀ ਜੇਬ 'ਚ ਕੁਝ ਪਾਉਣਾ ਪਵੇਗਾ

Gold Rate: ਸੋਨਾ ਹੋ ਰਿਹਾ ਸਸਤਾ ਅਤੇ ਚਾਂਦੀ ਵੀ 2300 ਰੁਪਏ ਆਈ ਹੇਠਾਂ, ਜਾਣੋ ਸੋਨਾ-ਚਾਂਦੀ ਦੇ ਲੇਟੇਸਟ ਰੇਟ

ਪਹਿਲਾਂ ਟੇਪ ਨਾਲ ਬੰਨ੍ਹਿਆ ਫਿਰ ਬੈਟ ਨਾਲ ਕੁੱਟ ਕੇ ਤੋੜੀਆਂ 25 ਹੱਡੀਆਂ, ਪਿਓ ਨੇ ਆਪਣੀ ਧੀ ਦਾ ਬੇਰਹਿਮੀ ਨਾਲ ਕੀਤਾ ਕ*ਤ*ਲ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਅੱਜ, ਦਰਬਾਰ ਸਾਹਿਬ ਸਜਾਏ ਗਏ ਜਲੋ, ਰਾਤ ਨੂੰ ਹੋਵੇਗੀ ਆਤਿਸ਼ਬਾਜ਼ੀ

Embed widget