ਕੋਰੋਨਾ ਵੈਕਸੀਨ ਬਣਾਉਣ ਵਾਲੇ ਦੇਸ਼ਾਂ ਨੂੰ WHO ਨੇ ਕੀਤਾ ਸਾਵਧਾਨ
ਟੇਡ੍ਰੋਸ ਨੇ ਜੇਨੇਵਾ 'ਚ WHO ਦੇ ਦਫ਼ਤਰ ਤੋਂ ਵੀਡੀਓ ਲਿੰਕ ਰਾਹੀਂ ਅਮਰੀਕਾ 'ਚ ਐਸਪਨ ਸਿਕਿਓਰਟੀ ਫੋਰਮ ਨੂੰ ਦੱਸਿਆ, 'ਦੁਨੀਆਂ ਲਈ ਤੇਜ਼ੀ ਨਾਲ ਠੀਕ ਹੋਣ ਲਈ, ਇਕੋ ਵੇਲੇ ਠੀਕ ਹੋਣਾ ਹੋਵੇਗਾ। ਕਿਉਂਕਿ ਅਰਥਵਿਵਸਥਾ ਆਪਸ 'ਚ ਜੁੜੀ ਹੋਈ ਹੈ। ਦੁਨੀਆਂ ਦੇ ਸਿਰਫ ਕੁਝ ਹਿੱਸੇ ਜਾਂ ਸਿਰਫ ਕੁਝ ਦੇਸ਼ ਸੁਰੱਖਿਅਤ ਜਾਂ ਠੀਕ ਨਹੀਂ ਹੋ ਸਕਦੇ।'
ਜਿਨੇਵਾ: ਵਿਸ਼ਵ ਸਿਹਤ ਸੰਗਠਨ WHO ਨੇ ਕੋਰੋਨਾ ਵੈਕਸੀਨ Corona Vaccine 'ਤੇ ਰਾਸ਼ਟਰਵਾਦ ਖਿਲਾਫ ਚੇਤਾਵਨੀ ਦਿੱਤੀ ਹੈ। WHO ਨੇ ਅਮੀਰ ਦੇਸ਼ਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਜੇਕਰ ਉਹ ਆਪਣੇ ਲੋਕਾਂ ਦੇ ਇਲਾਜ 'ਚ ਲੱਗੇ ਰਹਿਣਗੇ ਤਾਂ ਗਰੀਬ ਦੇਸ਼ ਸੁਰੱਖਿਅਤ ਰਹਿਣ ਦੀ ਉਮੀਦ ਨਹੀਂ ਕਰ ਸਕਦੇ।
WHO ਦੇ ਡਾਇਕੈਰਟਰ ਟੇਡ੍ਰੋਸ ਨੇ ਕਿਹਾ ਵੈਕਸੀਨ 'ਤੇ ਰਾਸ਼ਟਰਵਾਦ ਚੰਗਾ ਨਹੀਂ ਹੈ। ਇਹ ਦੁਨੀਆਂ ਦੀ ਮਦਦ ਨਹੀਂ ਕਰੇਗਾ। ਟੇਡ੍ਰੋਸ ਨੇ ਜੇਨੇਵਾ 'ਚ WHO ਦੇ ਦਫ਼ਤਰ ਤੋਂ ਵੀਡੀਓ ਲਿੰਕ ਰਾਹੀਂ ਅਮਰੀਕਾ 'ਚ ਐਸਪਨ ਸਿਕਿਓਰਟੀ ਫੋਰਮ ਨੂੰ ਦੱਸਿਆ, 'ਦੁਨੀਆਂ ਲਈ ਤੇਜ਼ੀ ਨਾਲ ਠੀਕ ਹੋਣ ਲਈ, ਇਕੋ ਵੇਲੇ ਠੀਕ ਹੋਣਾ ਹੋਵੇਗਾ। ਕਿਉਂਕਿ ਅਰਥਵਿਵਸਥਾ ਆਪਸ 'ਚ ਜੁੜੀ ਹੋਈ ਹੈ। ਦੁਨੀਆਂ ਦੇ ਸਿਰਫ ਕੁਝ ਹਿੱਸੇ ਜਾਂ ਸਿਰਫ ਕੁਝ ਦੇਸ਼ ਸੁਰੱਖਿਅਤ ਜਾਂ ਠੀਕ ਨਹੀਂ ਹੋ ਸਕਦੇ।'
ਕੇਰਲ ਜਹਾਜ਼ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਵਧੀ, ਬਚਾਅ ਕਾਰਜ ਮੁਕੰਮਲ
ਕੇਰਲ 'ਚ ਵਾਪਰੇ ਜਹਾਜ਼ ਹਾਦਸੇ ਦਾ ਦੁਖਦਾਈ ਬਿਰਤਾਂਤ, ਇਸ ਤਰ੍ਹਾਂ ਦਾ ਸੀ ਮਾਹੌਲ
ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ 19 ਉਦੋਂ ਘੱਟ ਹੋ ਸਕਦਾ ਹੈ ਜਦੋਂ ਅਮੀਰ ਦੇਸ਼ ਇਸ ਨਾਲ ਨਜਿੱਠਣ ਲਈ ਵਚਨਬੱਧ ਹੋਣ। ਰਿਪੋਰਟ ਮੁਤਾਬਕ ਕਈ ਦੇਸ਼ ਕੋਰੋਨਾ ਵਾਇਰਸ ਲਈ ਵੈਕਸੀਨ ਖੋਜਣ ਦੀ ਦੌੜ 'ਚ ਹਨ। ਇਸ ਬਿਮਾਰੀ ਨਾਲ ਗਲੋਬਲ ਪੱਧਰ 'ਤੇ ਸੱਤ ਲੱਖ ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ