ਕੋਰੋਨਾ ਵਾਇਰਸ ਬਾਰੇ WHO ਦਾ ਵੱਡਾ ਖ਼ੁਲਾਸਾ, ਹੁਣ ਹੋ ਜਾਓ ਹੋਰ ਵੀ ਸਾਵਧਾਨ!
ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਲਾਗ ਮੁੱਖ ਤੌਰ 'ਤੇ ਪੀੜਤ ਵਿਅਕਤੀ ਦੇ ਨੱਕ ਅਤੇ ਮੂੰਹ ਰਾਹੀਂ ਕੱਢੀਆਂ ਗਈਆਂ ਛੋਟੀਆਂ ਬੂੰਦਾਂ ਦੇ ਮਾਧਿਅਮ ਰਾਹੀਂ ਫੈਲਦੀ ਹੈ ਜੋ ਜਲਦ ਹੀ ਜ਼ਮੀਨ ਦੇ ਸੰਪਰਕ 'ਚ ਆਉਣ 'ਤੇ ਖਤਮ ਹੋ ਜਾਂਦੀ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਪ੍ਰਭਾਵਤ ਇਨਸਾਨ ਤੋਂ ਦੂਜੇ ਵਿਅਕਤੀ ਤਕ ਫੈਲਣ ਵਾਲੀ ਬਿਮਾਰੀ ਹੈ। ਪਰ ਹੁਣ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਦੇ ਪਸਾਰ ਲਈ ਹਵਾ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ ਕਿ ਹਵਾ ਜ਼ਰੀਏ ਵੀ ਕੋਰੋਨਾ ਵਾਇਰਸ ਇਨਸਾਨਾਂ 'ਚ ਫੈਲਦਾ ਹੈ।
WHO ਦਾ ਕਹਿਣਾ ਹੈ ਕਿ ਗੱਲ ਤੋਂ ਮੁਨਕਰ ਨਹੀਂ ਹੋਇਆ ਸਕਦਾ ਕਿ ਕੋਰੋਨਾ ਵਾਇਰਸ ਹਵਾ ਰਾਹੀਂ ਫੈਲਦਾ ਹੈ। WHO ਮੁਤਾਬਕ 32 ਦੇਸ਼ਾਂ ਦੇ 239 ਵਿਗਿਆਨੀਆਂ ਨੇ ਇਸ ਗੱਲ ਸਬੂਤ ਦਿੱਤੇ ਹਨ ਕਿ ਫਲੋਟਿੰਗ ਵਾਇਰਸ ਕਣ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਸਕਦੇ ਹਨ ਜੋ ਉਨ੍ਹਾਂ ਨੂੰ ਸਾਹ ਰਾਹੀਂ ਆਪਣੇ ਅੰਦਰ ਖਿੱਚ ਲੈਂਦੇ ਹਨ।
ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਲਾਗ ਮੁੱਖ ਤੌਰ 'ਤੇ ਪੀੜਤ ਵਿਅਕਤੀ ਦੇ ਨੱਕ ਅਤੇ ਮੂੰਹ ਰਾਹੀਂ ਕੱਢੀਆਂ ਗਈਆਂ ਛੋਟੀਆਂ ਬੂੰਦਾਂ ਦੇ ਮਾਧਿਅਮ ਰਾਹੀਂ ਫੈਲਦੀ ਹੈ ਜੋ ਜਲਦ ਹੀ ਜ਼ਮੀਨ ਦੇ ਸੰਪਰਕ 'ਚ ਆਉਣ 'ਤੇ ਖਤਮ ਹੋ ਜਾਂਦੀ ਹੈ।
ਜੇਨੇਵਾ 'ਚ ਇਕ ਬ੍ਰੀਫਿੰਗ ਦੌਰਾਨ WHO ਦੇ ਮਾਹਿਰ ਬੇਨੇਡੇਟਾ ਅਲੇਗ੍ਰਾਂਜੀ ਮੁਤਾਬਕ WHO ਵਾਇਰਸ ਦੇ ਫੈਲਾਅ ਦੇ ਤਰੀਕਿਆਂ ਸਬੰਧੀ ਸਬੂਤਾਂ ਦੀ ਜਾਂਚ ਕਰ ਰਿਹਾ ਹੈ। ਉਨ੍ਹਾਂ ਮੁਤਾਬਕ ਜਨਤਕ ਸਥਾਨਾਂ 'ਤੇ , ਭੀੜ 'ਚ ਬੰਦ ਥਾਵਾਂ 'ਤੇ, ਹਵਾ ਜ਼ਰੀਏ ਵਾਇਰਸ ਫੈਲ ਸਕਦਾ ਹੈ।
ਉਨ੍ਹਾਂ ਕਿਹਾ 32 ਦੇਸ਼ਾਂ ਦੇ 239 ਵਿਗਿਆਨੀਆਂ ਨੇ ਇਸ ਗੱਲ ਦੇ ਸਬੂਤ ਦਿੱਤੇ ਹਨ ਕਿ ਕੋਰੋਨਾ ਪੀੜਤ ਦੇ ਮੂੰਹ ਅਤੇ ਨੱਕ ਰਾਹੀਂ ਨਿੱਕਲੀ ਹਵਾ ਦੇ ਕਣਾਂ 'ਚ ਕੋਰੋਨਾ ਵਾਇਰਸ ਕਾਫੀ ਸਮੇਂ ਤਕ ਹਵਾ 'ਚ ਰਹਿ ਸਕਦਾ ਹੈ। ਜਿਸ ਕਾਰਨ ਉਹ ਅੱਗੇ ਕਿਸੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Check out below Health Tools-
Calculate Your Body Mass Index ( BMI )