New COVID-19 variant: 29 ਦੇਸ਼ਾਂ ’ਚ ਮਿਲਿਆ ਕੋਵਿਡ-19 ਦਾ ਨਵਾਂ ਵੇਰੀਐਂਟ LAMBDA
ਪਿਛਲੇ ਦੋ ਮਹੀਨਿਆਂ ਦੌਰਾਨ ਚਿੱਲੀ ਦੇਸ਼ ਵਿੱਚ ਇਸ ਨਵੇਂ ਵੇਰੀਐਂਟ ਦੇ 32 ਫ਼ੀ ਸਦੀ ਮਾਮਲੇ ਪਾਏ ਗਏ ਹਨ। ਬ੍ਰਾਜ਼ੀਲ, ਅਰਜਨਟੀਨਾ ਤੇ ਇਕੁਆਡੋਰ ਜਿਹੇ ਦੇਸ਼ਾਂ ’ਚ ਵੀ ਇਸ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਜਨੇਵਾ: ਕੋਵਿਡ-19 ਵਾਇਰਸ ਮਹਾਮਾਰੀ ਦਾ ਹੁਣ ਇੱਕ ਨਵਾਂ ਵੇਰੀਐਂਟ LAMBDA ਸਾਹਮਣੇ ਆਇਆ ਹੈ। ਪਹਿਲੀ ਵਾਰ ਇਸ ਨੂੰ ਪੇਰੂ ਦੇਸ਼ ’ਚ ਪਾਇਆ ਗਿਆ ਹੈ ਤੇ ਉਂਝ ਇਹ ਦੁਨੀਆ ਦੇ 29 ਦੇਸ਼ਾਂ, ਖ਼ਾਸ ਕਰਕੇ ਦੱਖਣੀ ਅਮਰੀਕਾ ਵਿੱਚ ਵਧੇਰੇ ਮਿਲ ਰਿਹਾ ਹੈ। ਇਹ ਜਾਣਕਾਰੀ ‘ਵਿਸ਼ਵ ਸਿਹਤ ਸੰਗਠਨ’ (WHO) ਨੇ ਦਿੱਤੀ ਹੈ। ਇਸ ਕੌਮਾਂਤਰੀ ਜਥੇਬੰਦੀ ਅਨੁਸਾਰ ਕੋਵਿਡ ਦਾ ਇਹ ਨਵਾਂ ਵੇਰੀਐਂਟ LAMBDA ਦੱਖਣੀ ਅਮਰੀਕਾ ’ਚ ਹੀ ਪੈਦਾ ਹੋਇਆ ਜਾਪਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੋਵਿਡ ਦਾ ਇਹ ਨਵਾਂ ਵੇਰੀਐਂਟ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਪੇਰੂ ਦੇਸ਼ ਵਿੱਚ ਅਪ੍ਰੈਲ 2021 ਤੋਂ ਹੀ ਇਸ ਦੀ ਲਾਗ ਵਧਣ ਲੱਗੀ ਸੀ। ਹੁਣ ਉੱਥੋਂ ਦੇ 81 ਫ਼ੀਸਦੀ ਮਾਮਲਿਆਂ ਦਾ ਕਾਰਨ ਇਹੋ ਨਵਾਂ ਵੇਰੀਐਂਟ ਹੀ ਹੈ।
ਪਿਛਲੇ ਦੋ ਮਹੀਨਿਆਂ ਦੌਰਾਨ ਚਿੱਲੀ ਦੇਸ਼ ਵਿੱਚ ਇਸ ਨਵੇਂ ਵੇਰੀਐਂਟ ਦੇ 32 ਫ਼ੀ ਸਦੀ ਮਾਮਲੇ ਪਾਏ ਗਏ ਹਨ। ਬ੍ਰਾਜ਼ੀਲ, ਅਰਜਨਟੀਨਾ ਤੇ ਇਕੁਆਡੋਰ ਜਿਹੇ ਦੇਸ਼ਾਂ ’ਚ ਵੀ ਇਸ ਦੇ ਮਾਮਲੇ ਸਾਹਮਣੇ ਆ ਰਹੇ ਹਨ। WHO ਦੀ ਰਿਪੋਰਟ ਅਨੁਸਾਰ LAMBDA ਉੱਤੇ ਮਨੁੱਖੀ ਸਰੀਰ ਦੀਆਂ ਐਂਟੀਬਾਡੀਜ਼ ਦਾ ਵੀ ਕੋਈ ਬਹੁਤਾ ਅਸਰ ਨਹੀਂ ਦਿਸਦਾ।
ਹਾਲੇ ਇਸ ਨਵੇਂ ਵੇਰੀਐਂਟ ਬਾਰੇ ਕੋਈ ਬਹੁਤੀ ਜਾਣਕਾਰੀ ਮੌਜੂਦ ਨਹੀਂ ਹੈ। WHO ਅਨੁਸਾਰ ਹਾਲੇ ਇਸ ਸਬੰਧੀ ਅਧਿਐਨ ਚੱਲ ਰਿਹਾ ਹੈ। ਨਿੱਤ ਨਵੇਂ ਤੋਂ ਨਵੇਂ ਵੇਰੀਐਂਟਸ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਪਰ ਜਦੋਂ ਤੱਕ ਕੋਈ ਪੁਖ਼ਤਾ ਸਿਹਤ ਜਥੇਬੰਦੀ ਅਜਿਹੇ ਕਿਸੇ ਨਵੇਂ ਵੇਰੀਐਂਟ ਦੀ ਪੁਸ਼ਟੀ ਨਹੀਂ ਕਰ ਦਿੰਦੀ, ਤਦ ਤੱਕ ਆਮ ਲੋਕਾਂ ਦੀ ਸਿਹਤ ਨੂੰ ਉਸ ਦੇ ਖ਼ਤਰਿਆਂ ਬਾਰੇ ਪੱਕੇ ਤੌਰ ਉੱਤੇ ਕੁਝ ਨਹੀਂ ਕਿਹਾ ਜਾ ਸਕਦਾ।
ਤਾਜ਼ਾ ਮਿਸਾਲ ਕੋਵਿਡ-19 ਵਾਇਰਸ ਦੇ ਡੈਲਟਾ ਵੇਰੀਐਂਟ ਦੀ ਹੈ, ਜਿਸ ਬਾਰੇ 11 ਮਈ ਤੱਕ ਮੂੰਹ-ਜ਼ੁਬਾਨੀ ਹੀ ਖ਼ਤਰਨਾਕ ਆਖਿਆ ਜਾ ਰਿਹਾ ਸੀ ਪਰ ਫਿਰ ਲੈਬ. ਵਿੱਚ ਉਸ ਵੇਰੀਐਂਟ ਦੇ ਪ੍ਰੀਖਣ ਕੀਤੇ ਗਏ ਹਨ ਤੇ ਤਦ ਜਾ ਕੇ WHO ਨੇ ਉਸ ਦੀ ਪੁਸ਼ਟੀ ਕੀਤੀ ਗਈ। ਇਹ ਵੇਰੀਐਂਟ ਇਸ ਵੇਲੇ ਭਾਰਤ ’ਚ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Punjab Congress: ਕਾਂਗਰਸ ਦੀ ਸਿਆਸਤ 'ਚ ਨਵਾਂ ਮੋੜ! ਨਵਜੋਤ ਸਿੱਧੂ ਨੂੰ ਰੋਕਣ ਲਈ ਕੈਪਟਨ ਤੇ ਬਾਜਵਾ ਇੱਕਜੁਟ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin