ਨਵੇਂ ਸਾਲ 'ਚ ਲੱਭਿਆ ਕੋਰੋਨਾ ਦਾ ਹੱਲ, WHO ਨੇ ਵੀ ਕਰ ਦਿੱਤਾ ਐਲਾਨ
ਵੈਕਸੀਨ ਨੂੰ ਬ੍ਰਿਟੇਨ ਨੇ ਸਭ ਤੋਂ ਪਹਿਲਾਂ 8 ਦਸੰਬਰ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜੂਰੀ ਦੇ ਦਿੱਤੀ ਸੀ। ਬਾਅਦ 'ਚ ਅਮਰੀਕਾ, ਕੈਨੇਡਾ ਤੇ ਯੂਰਪੀਅ ਯੂਨੀਅਨ ਦੇ ਦੇਸ਼ਾਂ ਨੇ ਵੀ ਇਸ ਦੇ ਇਸਤੇਮਾਲ ਦੀ ਮਨਜੂਰੀ ਦੇ ਦਿੱਤੀ ਸੀ।
ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ WHO ਨੇ ਵੀਰਵਾਰ ਫਾਇਰਜ਼ਰ ਬਾਇਓਟੈਕ (Pfizer-BioNTech) ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜੂਰੀ ਦੇ ਦਿੱਤੀ। ਕੋਰੋਨਾ ਮਹਾਮਾਰੀ ਫੈਲਣ ਮਗਰੋਂ WHO ਵੱਲੋਂ ਕਿਸੇ ਵੈਕਸੀਨ ਨੂੰ ਪਹਿਲੀ ਵਾਰ ਮਾਨਤਾ ਦਿੱਤੀ ਗਈ ਹੈ। WHO ਦੇ ਇਸ ਫੈਸਲੇ ਨਾਲ ਦੇਸ਼ਾਂ ਲਈ ਰਾਹ ਖੁੱਲ੍ਹ ਗਏ ਹਨ ਕਿ ਉਹ ਜਲਦੀ ਇਸ ਦੇ ਆਯਾਤ ਨੂੰ ਮਨਜੂਰੀ ਦੇ ਦੇਣ ਤੇ ਵੰਡ ਸ਼ੁਰੂ ਕਰਨ।
ਇਸ ਵੈਕਸੀਨ ਨੂੰ ਬ੍ਰਿਟੇਨ ਨੇ ਸਭ ਤੋਂ ਪਹਿਲਾਂ 8 ਦਸੰਬਰ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜੂਰੀ ਦੇ ਦਿੱਤੀ ਸੀ। ਬਾਅਦ 'ਚ ਅਮਰੀਕਾ, ਕੈਨੇਡਾ ਤੇ ਯੂਰਪੀਅ ਯੂਨੀਅਨ ਦੇ ਦੇਸ਼ਾਂ ਨੇ ਵੀ ਇਸ ਦੇ ਇਸਤੇਮਾਲ ਦੀ ਮਨਜੂਰੀ ਦੇ ਦਿੱਤੀ ਸੀ।
WHO ਨੇ ਕਿਹਾ ਕਿ ਫਾਇਜ਼ਰ-ਬਾਇਓਟੈਕ ਵੈਕਸੀਨ ਪਹਿਲੀ ਅਜਿਹੀ ਵੈਕਸੀਨ ਹੈ ਜਿਸ ਨੂੰ ਕੋਰੋਨਾ ਮਹਾਮਾਰੀ ਆਉਣ ਤੋਂ ਬਾਅਦ ਸੰਗਠਨ ਵੱਲੋਂ ਐਮਰਜੈਂਸੀ ਇਸਤੇਮਾਲ ਦੀ ਮਨਜੂਰੀ ਦਿੱਤੀ ਗਈ ਹੈ। WHO ਦੀ ਸੀਨੀਅਰ ਅਧਿਕਾਰੀ ਮੈਰੀਏਂਗੇਲਾ ਸਿਮਾਓ ਨੇ ਕਿਹਾ, ਕੋਰੋਨਾ ਵੈਕਸੀਨ ਦੀ ਕੌਮਾਂਤਰੀ ਪਹੁੰਚ ਯਕੀਨੀ ਬਣਾਉਣ ਦੀ ਦਿਸ਼ਾ 'ਚ ਇਹ ਇਕ ਬੇਹੱਦ ਸਾਕਾਰਾਤਮਕ ਕਦਮ ਹੈ।
WHO ਨੇ ਆਪਣੇ ਤੇ ਦੁਨੀਆ ਭਰ ਦੇ ਮਾਹਿਰਾਂ ਜ਼ਰੀਏ ਫਾਇਬਰ ਵੈਕਸੀਨ ਦੀ ਸੁਰੱਖਿਆ, ਪ੍ਰਭਾਵਿਕਤਾ ਤੇ ਗੁਣਵੱਤਾ ਦੇ ਡਾਟਾ ਦੀ ਸਮੀਖਿਆ ਵੱਲ ਇਸ ਦੇ ਫਾਇਦੇ ਤੇ ਜ਼ੋਖਿਮਾਂ ਦਾ ਮੁਲਾਂਕਣ ਕੀਤਾ। ਉਨ੍ਹਾਂ ਕਿਹਾ, 'ਸਮੀਖਿਆ 'ਚ ਪਾਇਆ ਗਿਆ ਹੈ ਕਿ ਵੈਕਸੀਨ ਡਬਲਯੂਐਚਓ ਵੱਲੋਂ ਤੈਅ ਕੀਤੇ ਸੁਰੱਖਿਆ ਤੇ ਪ੍ਰਭਾਵਿਕਤਾ ਦੇ ਮਾਪਦੰਡਾਂ 'ਤੇ ਖਰਾ ਉੱਤਰਦੀ ਹੈ।
ਭਾਰਤ 'ਚ ਜਲਦ ਆ ਸਕਦੀ ਵੈਕਸੀਨ
ਅੱਜ ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਇਜੇਸ਼ਨ ਦੀ ਸਬਜੈਕਟ ਐਕਸਪਰਟ ਕਮੇਟੀ ਦੀ ਕੋਰੋਨਾ ਵੈਕਸੀਨ 'ਤੇ ਬੈਠਕ ਹੈ। ਬੈਠਕ 'ਚ ਤਿੰਨ ਦਵਾਈ ਕੰਪਨੀਆਂ ਦੇ ਡਾਟਾ ਦਾ ਰੀਵੀਊ ਹੋਵੇਗਾ। ਜਿੰਨ੍ਹਾਂ ਨੇ ਐਮਰਜੈਂਸੀ ਯੂਜ਼ ਔਥਰਾਇਜ਼ੇਸ਼ਨ ਦੀ ਇਜਾਜ਼ਤ ਮੰਗੀ ਹੈ। ਇਸ ਕਮੇਟੀ ਦੀ ਸਿਫਾਰਸ਼ 'ਤੇ ਡੀਸੀਜੀਆਈ ਫੈਸਲਾ ਲਵੇਗਾ। ਸੀਰਮ ਇੰਸਟੀਟਿਊਟ ਇੰਡੀਆ, ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਿਟਡ ਤੇ ਫਾਇਜ਼ਰ ਨੇ ਐਮਰਜੈਂਸੀ ਇਸਤੇਮਾਲ ਲਈ ਮਨਜੂਰੀ ਮੰਗੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ