ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕੋਰੋਨਾ ਦੀ ਸ਼ੁਰੂਆਤ ਬਾਰੇ WHO ਵਿੱਢੀ ਜਾਂਚ, ਅੱਜ ਤੋਂ ਕਰਨਗੇ ਵੁਹਾਨ ਦਾ ਦੌਰਾ
ਚੀਨ 'ਚ ਇਸ ਸਮੇਂ ਇਨਫੈਕਸ਼ਨ ਦੇ ਮਾਮਲੇ ਫਿਰ ਤੋਂ ਤੇਜ਼ੀ ਨਾਲ ਵਧ ਰਹੇ ਹਨ। ਇਹ ਮਾਮਲੇ ਅਜਿਹੇ ਸਮੇਂ ਵਧੇ ਜਦੋਂ ਡਬਲਯੂਐਚਓ ਦਾ 10 ਮੈਂਬਰੀ ਦਲ ਇਸ ਗੱਲ ਦਾ ਪਤਾ ਲਾਉਣ ਲਈ ਵੁਹਾਨ ਜਾ ਰਿਹਾ ਹੈ ਕਿ ਕੋਵਿਡ-19 ਦੀ ਉਤਪੱਤੀ ਕਿੱਥੋਂ ਹੋਈ।
![ਕੋਰੋਨਾ ਦੀ ਸ਼ੁਰੂਆਤ ਬਾਰੇ WHO ਵਿੱਢੀ ਜਾਂਚ, ਅੱਜ ਤੋਂ ਕਰਨਗੇ ਵੁਹਾਨ ਦਾ ਦੌਰਾ WHO wuhan visiting from today to investigation about corona begining ਕੋਰੋਨਾ ਦੀ ਸ਼ੁਰੂਆਤ ਬਾਰੇ WHO ਵਿੱਢੀ ਜਾਂਚ, ਅੱਜ ਤੋਂ ਕਰਨਗੇ ਵੁਹਾਨ ਦਾ ਦੌਰਾ](https://static.abplive.com/wp-content/uploads/sites/5/2021/01/14133013/who.jpg?impolicy=abp_cdn&imwidth=1200&height=675)
ਵੁਹਾਨ: ਵਿਸ਼ਵ ਸਿਹਤ ਸੰਗਠਨ ਦੇ ਮਾਹਿਰ ਕੋਰੋਨਾ ਵਾਇਰਸ ਦੀ ਸ਼ੁਰੂਆਤ ਦੇ ਮਾਮਲੇ 'ਚ ਆਪਣੀ ਜਾਂਚ ਸ਼ੁਰੂ ਕਰਨ ਲਈ ਅੱਜ ਵੁਹਾਨ ਸ਼ਹਿਰ ਦਾ ਦੌਰਾ ਕਰਨਗੇ। ਵੁਹਾਨ ਸ਼ਹਿਰ 'ਚ ਸਾਲ 2019 ਦੇ ਦਸੰਬਰ ਮਹੀਨੇ 'ਚ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਦਾ ਪਤਾ ਲੱਗਾ ਸੀ।
f ਦੱਸਿਆ ਜਾ ਰਿਹਾ ਹੈ ਕਿ ਦਲ ਸਿੰਗਾਪੁਰ ਤੋਂ ਵੁਹਾਨ ਲਈ ਉਡਾਣ ਭਰੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਮੰਗਲਵਾਰ ਕਿਹਾ ਕਿ ਮਾਹਿਰ ਵੀਰਵਾਰ ਵੁਹਾਨ ਪਹੁੰਚਣਗੇ।
ਉਨ੍ਹਾਂ ਦੇ ਪ੍ਰੋਗਰਾਮ ਦਾ ਹੋਰ ਬਿਓਰਾ ਨਹੀਂ ਐਲਾਨਿਆ ਗਿਆ ਤੇ ਚੀਨ ਸਰਕਾਰ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ। ਕਈ ਮਹੀਨਿਆਂ ਤੋਂ ਇਸ ਦੌਰੇ ਦੀ ਉਮੀਦ ਕੀਤੀ ਜਾ ਰਹੀ ਸੀ। WHO ਦੇ ਮੁਖੀ ਨੇ ਪਿਛਲੇ ਮਹੀਨੇ ਇਸ ਗੱਲ 'ਤੇ ਨਿਰਾਸ਼ਾ ਜਤਾਈ ਸੀ ਕਿ ਇਸ ਦੌਰੇ ਨੂੰ ਅੰਤਿਮ ਰੂਪ ਦੇਣ 'ਚ ਕਾਫੀ ਸਮਾਂ ਲੱਗ ਰਿਹਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)