WHO ਨੇ ਦਿੱਤੀ ਦੁਨੀਆ ਨੂੰ ਚੇਤਾਵਨੀ, ਦਿਨੋ-ਦਿਨ ਖਤਰਨਾਕ ਹੁੰਦਾ ਜਾ ਰਿਹਾ ਕੋਰੋਨਾ

ਏਬੀਪੀ ਸਾਂਝਾ   |  09 Jun 2020 03:45 PM (IST)

ਵਿਸ਼ਵ ਸਿਹਤ ਸੰਗਠਨ (WHO) ਨੇ ਵਿਸ਼ਵ ਨੂੰ ਚੇਤਾਵਨੀ ਦਿੱਤੀ ਹੈ ਕਿ ਹੁਣ ਇਹ ਮਹਾਮਾਰੀ ਵਧਦੀ ਜਾ ਰਹੀ ਹੈ। WHO ਨੇ ਕਿਹਾ ਹੈ ਕਿ ਵਿਸ਼ਵ ਭਰ ਵਿੱਚ ਵਾਇਰਸ ਦਿਨੋ-ਦਿਨ ਬਦਤਰ ਹੁੰਦੇ ਜਾ ਰਿਹਾ ਹੈ।

ਸਵਿਟਜ਼ਰਲੈਂਡ: ਦੁਨੀਆ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸੋਮਵਾਰ ਨੂੰ, ਇਸ ਮਹਾਂਮਾਰੀ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 70 ਲੱਖ ਨੂੰ ਪਾਰ ਕਰ ਗਈ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਵਿਸ਼ਵ ਨੂੰ ਚੇਤਾਵਨੀ ਦਿੱਤੀ ਹੈ ਕਿ ਹੁਣ ਇਹ ਮਹਾਮਾਰੀ ਵਧਦੀ ਜਾ ਰਹੀ ਹੈ। WHO ਨੇ ਕਿਹਾ ਹੈ ਕਿ ਵਿਸ਼ਵ ਭਰ ਵਿੱਚ ਵਾਇਰਸ ਦਿਨੋ-ਦਿਨ ਬਦਤਰ ਹੁੰਦੇ ਜਾ ਰਿਹਾ ਹੈ। ਮੋਗਾ 'ਚ ਦਿਲ-ਦਹਿਣਾਉਣ ਵਾਲੀ ਵਾਰਦਾਤ, ਪੁਲਿਸ ਫੋਰਸ 'ਤੇ ਅੰਨ੍ਹੇਵਾਹ ਫਾਈਰਿੰਗ, ਹੈੱਡ ਕਾਂਸਟੇਬਲ ਦੀ ਮੌਤ, ਦੋ ਜ਼ਖ਼ਮੀ WHO ਦੇ ਹੈੱਡ ਟੇਡ੍ਰੋਸ ਅਡਨਹੋਮ ਗੈਬਰਸੀਅਸ ਨੇ ਕਿਹਾ,
ਭਾਵੇਂ ਯੂਰਪ ਵਿੱਚ ਹਾਲਾਤ ਸੁਧਰੇ ਹਨ, ਪਰ ਵਿਸ਼ਵਵਿਆਪੀ ਤੌਰ ਤੇ ਇਹ ਦਿਨੋ ਦਿਨ ਵਿਗੜ ਰਹੇ ਹਨ। ਪਿਛਲੇ 10 ਦਿਨਾਂ 'ਚੋਂ 9 ਦਿਨ ਰੋਜਾਨਾ 1 ਲੱਖ ਤੋਂ ਵਧੇਰੇ ਕੇਸ ਰਿਪੋਰਟ ਕੀਤੇ ਗਏ ਹਨ। ਐਤਵਾਰ ਨੂੰ ਦੁਨੀਆ ਵਿੱਚ ਕੋਰੋਨਾ ਵਾਇਰਸ ਦੇ 136,000 ਨਵੇਂ ਕੇਸ ਰਿਪੋਰਟ ਕੀਤੇ ਜਾ ਚੁੱਕੇ ਹਨ। ਇਹ ਇੱਕ ਦਿਨ ਦਾ ਸਭ ਤੋਂ ਵੱਡਾ ਅੰਕੜਾ ਹੈ। -
ਦਿੱਲੀ 'ਚ 31 ਜੁਲਾਈ ਤੱਕ ਕੋਰੋਨਾ ਦਾ ਕਹਿਰ, ਸਾਢੇ 5 ਲੱਖ ਤੱਕ ਹੋ ਜਾਣਗੇ ਕੁੱਲ ਕੇਸ ਉਸ ਨੇ ਅੱਗੇ ਕਿਹਾ ਕਿ ਇਸ ਵਿੱਚੋਂ 75 ਫੀਸਦ ਕੇਸ 10 ਦੇਸ਼ਾਂ ਵਿੱਚੋਂ ਹੀ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਵਧੇਰੇ ਦੇਸ਼ ਅਮਰੀਕਾ ਤੇ ਦੱਖਣੀ ਏਸ਼ੀਆ ਦੇ ਹੀ ਹਨ। ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਯੂਰਪ ਦੇ ਬਾਅਦ ਹੁਣ ਅਮਰੀਕਾ ਬਣਾਇਆ ਕੋਰੋਨਾ ਵਾਇਰਸ ਦਾ ਐਪੀਸੈਂਟਰ WHO ਨੇ ਕਿਹਾ ਕਿ ਪਹਿਲਾਂ ਇਸ ਮਹਾਮਾਰੀ ਦਾ ਐਪੀਸੈਂਟਰ ਯੂਰਪ ਸੀ, ਪਰ ਹੁਣ ਅਮਰੀਕਾ ਕੋਰੋਨਾਵਾਇਰਸ ਦਾ ਐਪੀਸੈਂਟਰ ਬਣਾਇਆ ਹੋਇਆ ਹੈ। ਸਭ ਤੋਂ ਵੱਧ ਮਾਮਲਿਆਂ ਵਿੱਚ ਦੂਜੇ ਨੰਬਰ ਤੇ ਲੈਟਿਨ ਅਮਰੀਕਾ ਦਾ ਦੇਸ਼ ਬ੍ਰਾਜ਼ੀਲ ਹੈ। ਇੱਥੇ ਕੋਰੋਨਾਵਾਇਰਸ ਦੇ ਸੱਤ ਲੱਖ ਲੱਖ ਤੋਂ ਵੱਧ ਕੇਸਾਂ ਸਾਹਮਣੇ ਆ ਚੁੱਕੇ ਹਨ। ਇਸ ਤੋਂ ਬਾਅਦ ਰੂਸ, ਯੂਕੇ ਤੇ ਭਾਰਤ ਹਨ। ਰੂਸ ਵਿੱਚ ਕੋਰੋਨਾ ਦੇ ਸਾਢੇ ਚਾਰ ਲੱਖ ਤੋਂ ਵੱਧ ਕੇਸ ਹਨ। ਉੱਥੇ ਹੀ ਯੂਨਾਈਟਿਡ ਕਿੰਗਡਮ ਵਿੱਚ ਕੋਰੋਨਾ ਦੇ 2.88 ਲੱਖ ਤੇ ਭਾਰਤ ਵਿੱਚ ਕੋਰੋਨਾ ਕੇਸ 2.56 ਲੱਖ ਨੂੰ ਪਾਰ ਗਏ ਹਨ। ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 
© Copyright@2026.ABP Network Private Limited. All rights reserved.