ਪੜਚੋਲ ਕਰੋ
Advertisement
ਕ੍ਰਿਕਟ ਖਿਡਾਰੀ ਮੀਆਂਦਾਦ ਸਰਹੱਦ 'ਤੇ ਲਾਉਣਗੇ ਸ਼ਾਂਤੀ ਦੇ 'ਛੱਕੇ'
ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਹੁਣ ਤਕ ਪਾਕਿਸਤਾਨ ‘ਚ ਹਲਚਲ ਸ਼ਾਂਤ ਨਹੀਂ ਹੋਈ। ਪਾਕਿਸਤਾਨ ਦੇ ਸਾਬਕਾ ਕ੍ਰਿਕਟ ਕਪਤਾਨ ਤੇ ਕੋਚ ਜਾਵੇਦ ਮੀਆਂਦਾਦ ਨੇ ਸਰਹੱਦ 'ਤੇ ਬਣੇ ਤਣਾਅ ਦੌਰਾਨ ਸ਼ਾਂਤੀ ਦਾ ਹੋਕਾ ਦਿੱਤਾ ਹੈ। ਉਂਝ, ਕੁਝ ਦਿਨ ਪਹਿਲਾਂ ਹੀ ਮੀਆਂਦਾਦ ਨੇ ਭਾਰਤ ਨੂੰ ਪਰਮਾਣੂ ਬੰਬ ਨਾਲ ਉੱਡਾਉਣ ਦੀ ਧਮਕੀ ਦਿੱਤੀ ਸੀ।
ਨਵੀਂ ਦਿੱਲੀ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਹੁਣ ਤਕ ਪਾਕਿਸਤਾਨ ‘ਚ ਹਲਚਲ ਸ਼ਾਂਤ ਨਹੀਂ ਹੋਈ। ਪਾਕਿਸਤਾਨ ਦੇ ਸਾਬਕਾ ਕ੍ਰਿਕਟ ਕਪਤਾਨ ਤੇ ਕੋਚ ਜਾਵੇਦ ਮੀਆਂਦਾਦ ਨੇ ਸਰਹੱਦ 'ਤੇ ਬਣੇ ਤਣਾਅ ਦੌਰਾਨ ਸ਼ਾਂਤੀ ਦਾ ਹੋਕਾ ਦਿੱਤਾ ਹੈ। ਉਂਝ, ਕੁਝ ਦਿਨ ਪਹਿਲਾਂ ਹੀ ਮੀਆਂਦਾਦ ਨੇ ਭਾਰਤ ਨੂੰ ਪਰਮਾਣੂ ਬੰਬ ਨਾਲ ਉੱਡਾਉਣ ਦੀ ਧਮਕੀ ਦਿੱਤੀ ਸੀ ਪਰ ਹੁਣ ਨਰਮ ਪੈ ਗਏ ਹਨ। ਮਿਆਂਦਾਦ ਨੇ ਐਤਵਾਰ ਨੂੰ ਵੀਡੀਓ ਜਾਰੀ ਕੀਤਾ ਜਿਸ ‘ਚ ਉਨ੍ਹਾਂ ਕਿਹਾ, "ਪਾਕਿ ਤੇ ਇੱਥੋਂ ਦੀ ਆਵਾਮ ਨੂੰ ਅਮਨ ਚਾਹੀਦਾ ਹੈ। ਮੈਂ ਸਰਹੱਦ ‘ਤੇ ਇਹ ਸੁਨੇਹਾ ਲੈ ਕੇ ਜਾਵਾਂਗਾ।"
ਮੀਆਂਦਾਦਾ ਨੇ ਕਿਹਾ, “ਕਸ਼ਮੀਰ ਦੇ ਲੋਕ ਲੰਬੇ ਸਮੇਂ ਤੋਂ ਲੜਦੇ ਆ ਰਹੇ ਹਨ। ਮੈਂ ਅਮਨ ਸੁਨੇਹਾ ਲੈ ਕੇ ਸਰਹੱਦ ‘ਤੇ ਜਾਵਾਂਗਾ। ਸਾਰੇ ਲੋਕ ਫੇਰ ਚਾਹੇ ਉਹ ਕਿਸੇ ਵੀ ਖੇਤਰ ਦੇ ਹਨ, ਅਪੀਲ ਹੈ ਕਿ ਉਹ ਮੇਰਾ ਸਾਥ ਦੇਣ। ਦੁਨੀਆ ਤੋਂ ਜੋ ਵੀ ਮੇਰੇ ਨਾਲ ਉੱਥੇ ਜਾਣਾ ਚਾਹੁੰਦੇ ਹਨ, ਮੈਂ ਉਨ੍ਹਾਂ ਨੂੰ ਨਾਲ ਲੈ ਕੇ ਜਾਵਾਂਗਾ। ਅਸੀਂ ਕਸ਼ਮੀਰੀਆ ਦੇ ਨਾਲ ਹਾਂ ਤੇ ਹਮੇਸ਼ਾ ਰਹਾਂਗੇ। ਇਸ ‘ਚ ਕੋਈ ਸਾਨੂੰ ਵੱਖ ਨਹੀਂ ਕਰ ਸਕਦਾ। ਮੈਂ ਚਾਹੁੰਦਾ ਹਾਂ ਕਿ ਭਾਰਤ ਤੇ ਪਾਕਿਸਤਾਨ ਹਰ ਮਸਲੇ ਨੂੰ ਸ਼ਾਂਤੀ ਨਾਲ ਨਿਬੇੜਣ।”
ਦਾਊਦ ਇਬ੍ਰਾਹਮ ਦੀ ਧੀ ਦਾ ਵਿਆਹ ਜਾਵੇਦ ਮੀਆਂਦਾਦ ਦੇ ਬੇਟੇ ਨਾਲ ਹੋਇਆ ਹੈ। ਦਾਊਦ ਕਰਾਚੀ ਦੇ ਕਲਿਫਟਨ ਖੇਤਰ ‘ਚ ਰਹਿੰਦਾ ਹੈ ਪਰ ਪਾਕਿ ਸਰਕਾਰ ਹਮੇਸ਼ਾ ਉਸ ਦੀ ਮੌਜੂਦਗੀ ਤੋਂ ਸਾਫ਼ ਇਨਕਾਰ ਕਰਦੀ ਹੈ। ਖੁਦ ਮੀਆਂਦਾਦ ਨੇ ਕਦੇ ਨਹੀਂ ਮੰਨਿਆ ਕਿ ਦਾਊਦ ਨਾਲ ਉਸ ਦੀ ਕਦੇ ਮੁਲਾਕਾਤ ਹੋਈ ਹੈ। ਯਾਦ ਰਹੇ ਧਾਰਾ 370 ਹਟਾਏ ਜਾਣ ਤੋਂ ਕੁਝ ਦਿਨ ਬਾਅਦ ਮੀਆਂਦਾਦ ਨੇ ਇੱਕ ਵੀਡੀਓ ਜਾਰੀ ਕਰ ਭਾਰਤ ਨੂੰ ਪਰਮਾਣੂ ਬੰਬ ਨਾਲ ਤਬਾਹ ਕਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਕੁਝ ਦਿਨ ਬਾਅਦ ਹੁਣ ਮੀਆਂਦਾਦ ਦਾ ਇਹ ਨਵਾਂ ਵੀਡੀਓ ਆਇਆ ਹੈ।I’m with other legends of sports to be visiting Line of Control( LOC), to make my voice heard, bring greater awareness to the terrible situation in Kashmir and call for peace @UN charter. pic.twitter.com/zuRER8W2ll
— Javed Miandad (@ItsJavedMiandad) August 25, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਲੁਧਿਆਣਾ
Advertisement