WHO on Omicron: ਡਬਲਿਊਐਚਓ ਦੀ ਓਮੀਕਰੋਨ ਬਾਰੇ ਚੇਤਾਵਨੀ ਨਾਲ ਦੁਨੀਆ 'ਚ ਦਹਿਸ਼ਤ, ਵੈਕਸੀਨ ਲਵਾ ਚੁੱਕੇ ਲੋਕ ਵੀ ਨਹੀਂ ਸੁਰੱਖਿਅਤ?
ਡਬਲਿਊਐਚਓ ਨੇ ਕਿਹਾ ਕਿ ਨਵਾਂ ਸਰੂਪ ਆਪਣੇ ਨਾਲ ਮੁੜ ਲਾਗ ਚਿੰਬੜਨ ਦਾ ਵੱਡਾ ਜੋਖ਼ਮ ਚੁੱਕੀ ਫਿਰਦਾ ਹੈ। ਡਬਲਿਊਐਚਓ ਨੇ ਕਿਹਾ ਕਿ ਓਮੀਕਰੋਨ ਕਰਕੇ ਸਰੀਰ ਦੇ ਸੁਰੱਖਿਆ ਤੰਤਰ ’ਤੇ ਪੈਣ ਵਾਲੇ ਅਸਰ ਨੂੰ ਸਮਝਣ ਲਈ ਅਜੇ ਹੋਰ ਅੰਕੜਿਆਂ ਦੀ ਲੋੜ ਹੈ।
ਜਨੇਵਾ: ਵਿਸ਼ਵ ਸਿਹਤ ਸੰਸਥਾ (ਡਬਲਿਊਐਚਓ) ਦੀ ਓਮੀਕਰੋਨ ਬਾਰੇ ਚੇਤਾਵਨੀ ਨੇ ਦੁਨੀਆ 'ਚ ਦਹਿਸ਼ਤ ਮਚਾ ਦਿੱਤੀ ਹੈ। ਡਬਲਿਊਐਚਓ ਨੇ ਦਾਅਵਾ ਕੀਤਾ ਹੈ ਕਿ ਮੁੱਢਲੇ ਸਬੂਤ ਇਸ਼ਾਰਾ ਕਰਦੇ ਹਨ ਕਿ ਕੋਵਿਡ-19 ਵੈਕਸੀਨ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਫੈਲਾਅ ਤੇ ਲਾਗ ਖ਼ਿਲਾਫ਼ ਘੱਟ ਅਸਰਦਾਰ ਹੋ ਸਕਦੀਆਂ ਹਨ। ਇਸ ਲਈ ਕੋਵਿਡ-19 ਵੈਕਸੀਨ ਲਵਾ ਚੁੱਕੇ ਲੋਕਾਂ ਅੰਦਰ ਵੀ ਸਹਿਮ ਛਾ ਗਿਆ ਹੈ।
ਆਲਮੀ ਸੰਸਥਾ ਡਬਲਿਊਐਚਓ ਨੇ ਕਿਹਾ ਕਿ ਨਵਾਂ ਸਰੂਪ ਆਪਣੇ ਨਾਲ ਮੁੜ ਲਾਗ ਚਿੰਬੜਨ ਦਾ ਵੱਡਾ ਜੋਖ਼ਮ ਚੁੱਕੀ ਫਿਰਦਾ ਹੈ। ਡਬਲਿਊਐਚਓ ਨੇ ਕਿਹਾ ਕਿ ਓਮੀਕਰੋਨ ਕਰਕੇ ਸਰੀਰ ਦੇ ਸੁਰੱਖਿਆ ਤੰਤਰ ’ਤੇ ਪੈਣ ਵਾਲੇ ਅਸਰ ਨੂੰ ਸਮਝਣ ਲਈ ਅਜੇ ਹੋਰ ਅੰਕੜਿਆਂ ਦੀ ਲੋੜ ਹੈ। ਵਿਸ਼ਵ ਸਿਹਤ ਸੰਸਥਾ ਦੇ ਅਧਿਕਾਰੀਆਂ ਨੇ ਆਨਲਾਈਨ ਮੀਟਿੰਗ ਦੌਰਾਨ ਕਿਹਾ ਕਿ ਨਤੀਜੇ ਵਜੋਂ ਇਸ ਨਵੇਂ ਸਰੂਪ ਨਾਲ ਜੁੜਿਆ ਜੋਖ਼ਮ ਕਿਤੇ ਵੱਡਾ ਹੈ।
ਆਲਮੀ ਸਿਹਤ ਸੰਸਥਾ ਨੇ ਚੇਤਾਵਨੀ ਦਿੱਤੀ ਕਿ ਓਮੀਕਰੋਨ ਸਰੂਪ ਵੱਧ ਤੇਜ਼ੀ ਨਾਲ ਫੈਲਦਾ ਹੈ ਤੇ ਕੋਵਿਡ-19 ਦੇ ਪੁਰਾਣੇ ਸਰੂਪਾਂ ਵਿੱਚੋਂ ਕਿਸੇ ਵਿੱਚ ਵੀ ਇੱਕ ਤੋਂ ਦੂਜੇ ਵਿਅਕਤੀ ਵਿੱਚ ਫੈਲਣ ਦੀ ਇੰਨੀ ਰਫ਼ਤਾਰ ਨਹੀਂ ਵੇਖੀ ਗਈ। ਸੰਸਥਾ ਨੇ ਕਿਹਾ ਕਿ ਇਸ ਨਵੇਂ ਸਰੂਪ ਦੇ ਟਾਕਰੇ ਲਈ ਸਿਹਤ ਪ੍ਰਬੰਧ ਦੇ ਅਜੇ ਤਿਆਰ ਨਾ ਹੋਣ ਕਰਕੇ ਅਸਲ ਕੇਸਾਂ/ਅੰਕੜਿਆਂ ਤੋਂ ਪਰਦਾ ਉੱਠਣ ਵਿੱਚ ਸਮਾਂ ਲੱਗ ਸਕਦਾ ਹੈ।
ਡਬਲਿਊਐੱਚਓ ਦੇ ਡਾਇਰੈਕਟਰ ਜਨਰਲ ਡਾ.ਟੈਡਰੋਸ ਅਧਾਨੋਮ ਨੇ ਕਿਹਾ ਕਿ ਹੁਣ ਤੱਕ 77 ਮੁਲਕਾਂ ਨੇ ਓਮੀਕਰੋਨ ਕੇਸਾਂ ਦੀ ਪੁਸ਼ਟੀ ਕੀਤੀ ਹੈ, ਪਰ ਸੱਚਾਈ ਇਹ ਹੈ ਕਿ ਜ਼ਿਆਦਾਤਰ ਮੁਲਕਾਂ ਵਿੱਚ ਓਮੀਕਰੋਨ ਸਰੂਪ ਮੌਜੂਦ ਹੋਣ ਦੀ ਸੰਭਾਵਨਾ ਹੈ, ਫਿਰ ਚਾਹੇ ਇਹ ਉੱਥੇ ਪਕੜ ਵਿੱਚ ਆਇਆ ਹੈ ਜਾਂ ਨਹੀਂ। ਉਨ੍ਹਾਂ ਕਿਹਾ, ‘‘ਅਸੀਂ ਇਸ ਗੱਲੋਂ ਫ਼ਿਕਰਮੰਦ ਹਾਂ ਕਿ ਲੋਕ ਓਮੀਕਰੋਨ ਨੂੰ ਹਲਕੇ ਵਿੱਚ ਲੈ ਕੇ ਅਵੇਸਲੇ ਹੋ ਰਹੇ ਹਨ।’’
ਉਨ੍ਹਾਂ ਦੋ ਟੁਕ ਸ਼ਬਦਾਂ ਵਿੱਚ ਸਾਫ਼ ਕਰ ਦਿੱਤਾ ਕਿ ‘ਕੋਈ ਵੀ ਮੁਲਕ ਸਿਰਫ਼ ਵੈਕਸੀਨ ਦੇ ਦਮ ’ਤੇ ਇਸ ਸੰਕਟ ’ਚੋਂ ਬਾਹਰ ਨਹੀਂ ਨਿਕਲ ਸਕਦਾ। ਟੀਕਾਕਰਨ ਦੇ ਨਾਲ ਮਾਸਕ, ਸਮਾਜਿਕ ਦੂਰੀ, ਵੈਂਟੀਲੇਸ਼ਨ ਜਾਂ ਹੱਥਾਂ ਦੀ ਸਫ਼ਾਈ ਵੀ ਜ਼ਰੂਰੀ ਹੈ।’’
ਇਹ ਵੀ ਪੜ੍ਹੋ: Travelers to Canada: ਕੈਨੇਡਾ ਜਾਣ ਵਾਲਿਆਂ ਨੂੰ ਮੁੜ ਲੱਗ ਸਕਦਾ ਝਟਕਾ! ਸਰਕਾਰੀ ਵੱਲੋਂ ਸਖਤੀ ਦੇ ਸੰਕੇਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin