ਪੜਚੋਲ ਕਰੋ
Advertisement
ਡਾਕਟਰਾਂ ਨੇ ਸੇਬ ਜਿੰਨੇ ਆਕਾਰ ਦੇ ਬੱਚੇ ਨੂੰ ਦਿੱਤੀ ਨਵੀਂ ਜ਼ਿੰਦਗੀ
ਜਾਪਾਨ ਦੇ ਡਾਕਟਰਾਂ ਨੇ ਦੁਨੀਆ ਦੇ ਸਭ ਤੋਂ ਛੋਟੇ ਬੱਚੇ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਪਿਛਲੇ ਸਾਲ ਅਕਤੂਬਰ ‘ਚ ਪੈਦਾ ਹੋਏ ਇਸ ਬੱਚੇ ਦਾ ਜਨਮ ਸਮੇਂ ਵਜ਼ਨ ਮਹਿਜ਼ 258 ਗ੍ਰਾਮ ਸੀ ਅਤੇ ਉਸ ਦਾ ਆਕਾਰ ਸਿਰਫ ਸੇਬ ਜਿੰਨਾ ਸੀ।
ਟੋਕੀਓ: ਜਾਪਾਨ ਦੇ ਡਾਕਟਰਾਂ ਨੇ ਦੁਨੀਆ ਦੇ ਸਭ ਤੋਂ ਛੋਟੇ ਬੱਚੇ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਪਿਛਲੇ ਸਾਲ ਅਕਤੂਬਰ ‘ਚ ਪੈਦਾ ਹੋਏ ਇਸ ਬੱਚੇ ਦਾ ਜਨਮ ਸਮੇਂ ਵਜ਼ਨ ਮਹਿਜ਼ 258 ਗ੍ਰਾਮ ਸੀ ਅਤੇ ਉਸ ਦਾ ਆਕਾਰ ਸਿਰਫ ਸੇਬ ਜਿੰਨਾ ਸੀ। ਹੁਣ ਡਾਕਟਰਾਂ ਦਾ ਕਹਿਣਾ ਹੈ ਕਿ ਬੱਚ ਇੱਕ ਦਮ ਸਿਹਤਮੰਦ ਹੈ ਅਤੇ ਘਰ ਜਾਣ ਨੂੰ ਤਿਆਰ ਹੈ।
ਦੁਨੀਆ ਦੇ ਸਭ ਤੋਂ ਘੱਟ ਵਜ਼ਨੀ ਨਵਜਨਮੇ ਲੜਕੇ ਦਾ ਰਿਕਾਰਡ ਰਿਊਸੁਕ ਸੇਕੀਆ ਦੇ ਨਾਂਅ ਹੋ ਗਿਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਪਿਛਲੇ ਸਾਲ ਪੈਦਾ ਹੋਏ ਇੱਕ 268 ਗ੍ਰਾਮ ਦੇ ਬੱਚੇ ਦੇ ਨਾਂਅ ਸੀ। ਇਸ ਬਾਰੇ ਮੱਧ ਜਾਪਾਨ ‘ਚ ਸਥਿਤ ਨਗਾਰੋ ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੇਕੀਆ ਦੀ ਮਾਂ ਨੂੰ ਗਰਭ ਅਵਸਥਾ ‘ਚ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੋ ਗਈ ਸੀ। ਇਸ ਕਾਰਨ ਕਾਰਨ ਗਰਭਾ ਵਸਥਾ ਦੇ 24 ਹਫਤੇ 5 ਦਿਨ ‘ਚ ਹੀ ਉਸ ਦਾ ਜਣੇਪਾ ਕਰਨਾ ਪਿਆ।
ਨਵਜਨਮੇ ਬੱਚਿਆਂ ਦੇ ਆਈਸੀਊ ‘ਚ ਰੱਖੇ ਸੇਕੀਆ ਨੂੰ ਰੂੰ ਦੀ ਮਦਦ ਨਾਲ ਮਾਂ ਦਾ ਦੁੱਧ ਦਿੱਤਾ ਜਾਂਦਾ ਸੀ। ਇਲਾਜ਼ ਦੇ ਸੱਤ ਮਹੀਨਿਆਂ ਬਾਅਦ ਉਹ ਕਰੀਬ ਸਾਢੇ ਤਿੰਨ ਕਿੱਲੋ ਦਾ ਹੋਇਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement