News
News
ਟੀਵੀabp shortsABP ਸ਼ੌਰਟਸਵੀਡੀਓ
X

ਸਰਜੀਕਲ ਸਟ੍ਰਾਈਕ ਮਗਰੋਂ ਅੱਜ ਹੋਣਗੇ ਭਾਰਤ-ਪਾਕਿ ਆਹਮੋ-ਸਾਹਮਣੇ

Share:
ਬ੍ਰੱਸਲਸ: ਭਾਰਤ-ਪਾਕਿਸਤਾਨ ਇੱਕ ਵਾਰ ਫਿਰ ਹੋਣਗੇ ਆਹਮੋ-ਸਾਹਮਣੇ। ਦੋਵੇਂ ਦੇਸ਼ ਬ੍ਰੱਸਲਸ 'ਚ ਹੋਣ ਵਾਲੀ ਕਾਨਫਰੰਸ 'ਚ ਇਕੱਠੇ ਹੋਣਗੇ। ਉੜੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਕੀਤੇ ਸਰਜੀਕਲ ਸਟ੍ਰਾਈਕ ਮਗਰੋਂ ਇਹ ਪਹਿਲਾ ਮੌਕਾ ਹੋਵੇਗਾ ਜਦ ਦੋਵੇਂ ਦੇਸ਼ ਕਿਸੇ ਪ੍ਰੋਗਰਾਮ 'ਚ ਇਕੱਠੇ ਹੋਣਗੇ। ਭਾਰਤ ਦੇ ਵਿਦੇਸ਼ ਰਾਜ ਮੰਤਰੀ ਐਮ.ਜੇ. ਅਕਬਰ ਤੇ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ਼ ਅਜੀਜ਼ ਬ੍ਰੱਸਲਸ 'ਚ ਅਫਗਾਨਿਸਤਾਨ 'ਤੇ ਹੋਣ ਵਾਲੀ ਕਾਨਫਰੰਸ 'ਚ ਹਿੱਸਾ ਲੈਣ ਲਈ ਪਹੁੰਚ ਰਹੇ ਹਨ। ਇਸ ਕਾਨਫਰੰਸ ਅਫਗਾਨਿਸਤਾਨ ਤੇ ਯੂਰਪੀਅਨ ਯੂਨੀਅਨ (ਈ.ਯੂ.) ਨੇ ਕਰਵਾਈ ਹੈ।
ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਈ.ਯੂ. ਨੇ ਕਸ਼ਮੀਰ ਦੇ ਹਾਲਾਤ ਸਮੇਤ ਤਾਜ਼ਾ ਘਟਨਾਕ੍ਰਮ 'ਤੇ ਚਿੰਤਾ ਜਤਾਈ ਹੈ। ਦੱਸਣਯੋਗ ਹੈ ਕਿ ਈ.ਯੂ. ਨੇ ਸਰਜੀਕਲ ਸਟ੍ਰਾਈਕ ਦਾ ਸਮਰਥਨ ਕੀਤਾ ਸੀ। ਇਸ ਕਾਨਫਰੰਸ 'ਚ 30 ਆਰਗੇਨਾਈਜੇਸ਼ਨ ਤੇ 70 ਦੇਸ਼ਾਂ ਦੇ ਨੁਮਾਇੰਦੇ ਹਿੱਸਾ ਲੈਣਗੇ। ਇਸ 'ਚ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਤੇ ਸੀ.ਈ.ਓ. ਡਾ. ਅਬਦੁੱਲਾ ਵੀ ਸ਼ਾਮਲ ਹੋਣਗੇ। ਕਾਨਫਰੰਸ 'ਚ ਹਿੱਸਾ ਲੈਣ ਲਈ ਐਮ.ਜੇ. ਅਕਬਰ ਤੇ ਸਰਤਾਜ਼ ਅਜੀਜ਼ ਬ੍ਰੱਸਲਸ 'ਚ ਮੌਜੂਦ ਹਨ। ਇਸ ਮੌਕੇ ਭਾਰਤ, ਅਫਗਾਨਿਸਤਾਨ, ਪਾਕਿਸਤਾਨ, ਇਰਾਨ, ਅਮਰੀਕਾ, ਰੂਸ ਤੇ ਚੀਨ ਵਿਚਕਾਰ ਇੱਕ ਮੀਟਿੰਗ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਤੇ ਪਾਕਿਸਤਾਨ ਵੱਲੋਂ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਦੋਵਾਂ ਦਰਮਿਆਨ ਕੋਈ ਮੁਲਾਕਾਤ ਦਾ ਪਲਾਨ ਤੈਅ ਨਹੀਂ ਹੈ। ਹਾਲਾਂਕਿ ਇਸ ਗੱਲ 'ਤੇ ਸਭ ਦਾ ਧਿਆਨ ਰਹੇਗਾ ਕਿ ਅਧਿਕਾਰਤ ਤੌਰ 'ਤੇ ਨਾ ਸਹੀ, ਪਰ ਕੀ ਦੋਵੇਂ ਦੇਸ਼ ਅਣਅਧਿਕਾਰਤ ਮੁਲਾਕਾਤ ਕਰਨਗੇ। ਉੜੀ 'ਤੇ ਸਰਜੀਕਲ ਸਟ੍ਰਾਈਕ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦ ਦੋਨਾਂ ਦੇਸ਼ਾਂ ਦੇ ਲੀਡਰ ਇੱਖ ਕਾਨਫਰੰਸ 'ਚ ਮੌਜੂਦ ਰਹਿਣਗੇ।
Published at : 05 Oct 2016 05:40 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਮਹਾਂਕੁੰਭ ਲਈ ਇਨ੍ਹਾਂ ਥਾਵਾਂ ਤੋਂ ਮਿਲੇਗੀ ਸਪੈਸ਼ਲ ਟਰੇਨ, ਜਾਣ ਲਓ ਕੀ ਹੈ ਰੇਲਵੇ ਦੀ ਤਿਆਰੀ

ਮਹਾਂਕੁੰਭ ਲਈ ਇਨ੍ਹਾਂ ਥਾਵਾਂ ਤੋਂ ਮਿਲੇਗੀ ਸਪੈਸ਼ਲ ਟਰੇਨ, ਜਾਣ ਲਓ ਕੀ ਹੈ ਰੇਲਵੇ ਦੀ ਤਿਆਰੀ

ਵਿਦੇਸ਼ ਆਉਣ-ਜਾਣ ਵਾਲੇ ਸਾਵਧਾਨ!  ਸਰਕਾਰ ਨੂੰ ਦੇਣੀ ਪਵੇਗੀ 19 ਤਰ੍ਹਾਂ ਦੀ ਜਾਣਕਾਰੀ, ਏਜੰਸੀਆਂ ਦੀ ਰਹੇਗੀ ਨਜ਼ਰ

ਵਿਦੇਸ਼ ਆਉਣ-ਜਾਣ ਵਾਲੇ ਸਾਵਧਾਨ!  ਸਰਕਾਰ ਨੂੰ ਦੇਣੀ ਪਵੇਗੀ 19 ਤਰ੍ਹਾਂ ਦੀ ਜਾਣਕਾਰੀ, ਏਜੰਸੀਆਂ ਦੀ ਰਹੇਗੀ ਨਜ਼ਰ

ਇਸ ਦੇਸ਼ ਨੇ ਭਾਰਤੀਆਂ ਲਈ ਖੋਲ੍ਹੇ ਦਰਵਾਜ਼ੇ, 2 ਨਵੇਂ ਵੀਜ਼ਾ ਪ੍ਰੋਗਰਾਮ ਕੀਤੇ ਜਾਰੀ

ਇਸ ਦੇਸ਼ ਨੇ ਭਾਰਤੀਆਂ ਲਈ ਖੋਲ੍ਹੇ ਦਰਵਾਜ਼ੇ, 2 ਨਵੇਂ ਵੀਜ਼ਾ ਪ੍ਰੋਗਰਾਮ ਕੀਤੇ ਜਾਰੀ

ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?

ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?

ਦਿੱਲੀ 'ਚ ਅਗਲੇ ਹਫਤੇ ਹੋਵੇਗਾ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਸਾਹਮਣੇ ਆਇਆ ਵੱਡਾ ਅਪਡੇਟ

ਦਿੱਲੀ 'ਚ ਅਗਲੇ ਹਫਤੇ ਹੋਵੇਗਾ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਸਾਹਮਣੇ ਆਇਆ ਵੱਡਾ ਅਪਡੇਟ

ਪ੍ਰਮੁੱਖ ਖ਼ਬਰਾਂ

ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ

ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ

Shocking Video: ਪਹਿਲਾਂ ਥਾਣੇ 'ਚ ਮਹਿਲਾ ਨਾਲ ਬਣਾਏ ਜਿਨਸੀ ਸੰਬੰਧ, ਪੁਲਿਸ ਵਾਲੇ ਨੇ ਇੰਝ ਚੁੱਕਿਆ ਫਾਇਦਾ!

Shocking Video: ਪਹਿਲਾਂ ਥਾਣੇ 'ਚ ਮਹਿਲਾ ਨਾਲ ਬਣਾਏ ਜਿਨਸੀ ਸੰਬੰਧ, ਪੁਲਿਸ ਵਾਲੇ ਨੇ ਇੰਝ ਚੁੱਕਿਆ ਫਾਇਦਾ!

ਚਾਹ ਅਤੇ ਕੌਫੀ ਪੀਣ ਵਾਲਿਆਂ ਨੂੰ ਨਹੀਂ ਹੋਵੇਗਾ ਕੈਂਸਰ, ਰਿਸਰਚ 'ਚ ਹੋਇਆ ਵੱਡਾ ਖੁਲਾਸਾ

ਚਾਹ ਅਤੇ ਕੌਫੀ ਪੀਣ ਵਾਲਿਆਂ ਨੂੰ ਨਹੀਂ ਹੋਵੇਗਾ ਕੈਂਸਰ, ਰਿਸਰਚ 'ਚ ਹੋਇਆ ਵੱਡਾ ਖੁਲਾਸਾ

ਵੱਡੀ ਖ਼ਬਰ ! ਪਾਕਿਸਤਾਨੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਪੰਜਾਬ ! ਹੋ ਸਕਦੇ ਨੇ ਲੜੀਵਾਰ ਧਮਾਕੇ, ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ

ਵੱਡੀ ਖ਼ਬਰ ! ਪਾਕਿਸਤਾਨੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਪੰਜਾਬ ! ਹੋ ਸਕਦੇ ਨੇ ਲੜੀਵਾਰ ਧਮਾਕੇ, ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ