ਪੜਚੋਲ ਕਰੋ

ਵਿਦੇਸ਼ ਆਉਣ-ਜਾਣ ਵਾਲੇ ਸਾਵਧਾਨ!  ਸਰਕਾਰ ਨੂੰ ਦੇਣੀ ਪਵੇਗੀ 19 ਤਰ੍ਹਾਂ ਦੀ ਜਾਣਕਾਰੀ, ਏਜੰਸੀਆਂ ਦੀ ਰਹੇਗੀ ਨਜ਼ਰ

ਭਾਰਤ ਸਰਕਾਰ ਵਿਦੇਸ਼ ਜਾਣ ਵਾਲਿਆਂ ਤੋਂ 19 ਤਰ੍ਹਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰੇਗੀ। ਇਸ ਵਿੱਚ ਇਹ ਵੀ ਸ਼ਾਮਲ ਹੈ ਕਿ ਯਾਤਰੀ ਕਦੋਂ, ਕਿੱਥੇ ਤੇ ਕਿਵੇਂ ਯਾਤਰਾ ਕਰ ਰਹੇ ਹਨ। ਇਸ ਦੇ ਖਰਚੇ ਕਿਸ ਨੇ ਤੇ ਕਿਵੇਂ ਚੁੱਕੇ। ਕੌਣ ਕਿੰਨੇ ਬੈਗ ਲੈ ਕੇ ਗਿਆ

Government Will Collect Personal Data of People Who Going Abroad: ਹੁਣ ਵਿਦੇਸ਼ ਆਉਣ-ਜਾਣ ਵਾਲਿਆਂ ਉਪਰ ਸਰਕਾਰ ਦੀ ਨਜ਼ਰ ਰਹੇਗੀ। ਏਅਰਲਾਈਨਜ਼ ਵੱਲੋਂ ਯਾਤਰੀਆਂ ਬਾਰੇ ਹਰ ਜਾਣਕਾਰੀ ਸਰਕਾਰ ਨੂੰ ਦੇਣੀ ਹੋਏਗੀ। ਇਸ ਵਿੱਚ ਯਾਤਰੀਆਂ ਦੀ ਨਿੱਜੀ ਜਾਣਕਾਰੀ ਵੀ ਸ਼ਾਮਲ ਹੈ। ਲੋੜ ਪੈਣ ਉਪਰ ਇਹ ਜਾਣਕਾਰੀ ਏਜੰਸੀਆਂ ਨਾਲ ਵੀ ਸਾਂਝੀ ਕੀਤੀ ਜਾਏਗੀ। 

ਹਾਸਲ ਜਾਣਕਾਰੀ ਮੁਤਾਬਕ ਭਾਰਤ ਸਰਕਾਰ ਵਿਦੇਸ਼ ਜਾਣ ਵਾਲਿਆਂ ਤੋਂ 19 ਤਰ੍ਹਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰੇਗੀ। ਇਸ ਵਿੱਚ ਇਹ ਵੀ ਸ਼ਾਮਲ ਹੈ ਕਿ ਯਾਤਰੀ ਕਦੋਂ, ਕਿੱਥੇ ਤੇ ਕਿਵੇਂ ਯਾਤਰਾ ਕਰ ਰਹੇ ਹਨ। ਇਸ ਦੇ ਖਰਚੇ ਕਿਸ ਨੇ ਤੇ ਕਿਵੇਂ ਚੁੱਕੇ। ਕੌਣ ਕਿੰਨੇ ਬੈਗ ਲੈ ਕੇ ਗਿਆ ਤੇ ਕਦੋਂ ਕਿਸ ਸੀਟ 'ਤੇ ਬੈਠਾ। ਏਅਰਲਾਈਨਜ਼ ਤੋਂ ਅਜਿਹੀ ਸਾਰੀ ਜਾਣਕਾਰੀ ਲਈ ਜਾਵੇਗੀ। ਇਹ ਸਾਰਾ ਡੇਟਾ 5 ਸਾਲਾਂ ਲਈ ਸਟੋਰ ਕੀਤਾ ਜਾਵੇਗਾ। 

ਸਰਕਾਰੀ ਸੂਤਰਾਂ ਮੁਤਾਬਕ ਜੇ ਲੋੜ ਹੋਵੇ ਤਾਂ ਇਸ ਡਾਟਾ ਨੂੰ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਵੀ ਸਾਂਝਾ ਕੀਤਾ ਜਾ ਸਕਦਾ ਹੈ। ਇਸ ਨੂੰ 1 ਅਪ੍ਰੈਲ ਤੋਂ ਲਾਗੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਲਈ ਸਾਰੀਆਂ ਏਅਰਲਾਈਨਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਕਦਮ ਤਸਕਰੀ 'ਤੇ ਨਜ਼ਰ ਰੱਖਣ ਲਈ ਚੁੱਕਿਆ ਗਿਆ ਹੈ। ਕਸਟਮ ਵਿਭਾਗ ਸਮੇਂ-ਸਮੇਂ 'ਤੇ ਡੇਟਾ ਦਾ ਵਿਸ਼ਲੇਸ਼ਣ ਕਰੇਗਾ। ਜੇਕਰ ਕਿਸੇ ਵਿਅਕਤੀ ਦੀ ਵਿਦੇਸ਼ ਯਾਤਰਾ ਦੌਰਾਨ ਕੋਈ ਸ਼ੱਕੀ ਪੈਟਰਨ ਦੇਖਿਆ ਜਾਂਦਾ ਤਾਂ ਤੁਰੰਤ ਜਾਂਚ ਸ਼ੁਰੂ ਕੀਤੀ ਜਾ ਸਕਦੀ ਹੈ।

10 ਫਰਵਰੀ ਤੋਂ ਪਾਇਲਟ ਪ੍ਰੋਜੈਕਟ, 1 ਅਪ੍ਰੈਲ ਤੋਂ ਪੂਰੀ ਤਰ੍ਹਾਂ ਲਾਗੂ ਹੋਵੇਗਾ
ਏਅਰਲਾਈਨਾਂ ਲਈ ਯਾਤਰੀਆਂ ਦੇ ਇਸ ਡੇਟਾ ਨੂੰ ਕਸਟਮ ਵਿਭਾਗ ਨਾਲ ਸਾਂਝਾ ਕਰਨਾ ਲਾਜ਼ਮੀ ਬਣਾਉਣ ਦਾ ਪ੍ਰਸਤਾਵ ਹੈ। ਕੇਂਦਰੀ ਅਸਿੱਧੇ ਟੈਕਸ ਤੇ ਕਸਟਮ ਬੋਰਡ (ਸੀਬੀਆਈਸੀ) ਨੇ ਹਾਲ ਹੀ ਵਿੱਚ ਵਿਦੇਸ਼ੀ ਰੂਟਾਂ ਵਾਲੀਆਂ ਸਾਰੀਆਂ ਏਅਰਲਾਈਨਾਂ ਨੂੰ 10 ਜਨਵਰੀ ਤੱਕ ਨਵੇਂ ਪੋਰਟਲ 'ਐਨਸੀਟੀਸੀ-ਪੈਕਸ' 'ਤੇ ਰਜਿਸਟਰ ਕਰਨ ਲਈ ਕਿਹਾ ਹੈ। ਸਰਕਾਰ ਰਜਿਸਟ੍ਰੇਸ਼ਨ ਤੋਂ ਬਾਅਦ 10 ਫਰਵਰੀ ਤੋਂ ਕੁਝ ਏਅਰਲਾਈਨਾਂ ਨਾਲ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਡਾਟਾ ਸ਼ੇਅਰਿੰਗ ਬ੍ਰਿਜ ਸ਼ੁਰੂ ਕਰਨ ਦਾ ਇਰਾਦਾ ਰੱਖਦੀ ਹੈ। ਇਸ ਤੋਂ ਬਾਅਦ ਇਹ ਪ੍ਰਣਾਲੀ 1 ਅਪ੍ਰੈਲ ਤੋਂ ਪੂਰੀ ਤਰ੍ਹਾਂ ਲਾਗੂ ਹੋ ਜਾਵੇਗੀ। ਬੋਰਡ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਡਾਟਾ ਇਕੱਠਾ ਕਰਨ ਦਾ ਨਿਯਮ 2022 ਤੋਂ ਲਾਗੂ ਸੀ ਪਰ ਹੁਣ ਇਸ ਨੂੰ ਲਾਜ਼ਮੀ ਬਣਾਇਆ ਜਾ ਰਿਹਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?

NHAI ਕੋਲ ਸੂਬੇ 'ਚ 15 ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਦੀ ਘਾਟ,ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਰੁਕਿਆ ਕੰਮ, ਜਾਣੋ ਕੀ ਬਣ ਰਿਹਾ ਅੜਿੱਕਾ ?

KYC ਅਪਡੇਟ ਦੇ ਨਾਂ 'ਤੇ ਭੇਜਿਆ ਮੈਸੇਜ, ਫਿਰ ਸਕੈਮਰ ਨੇ ਮਾਰ ਲਈ 13 ਲੱਖ ਰੁਪਏ ਦੀ ਠੱਗੀ, ਭੁੱਲ ਕੇ ਤੁਸੀਂ ਵੀ ਨਾ ਕਰਨਾ ਇਹ ਗਲਤੀ ਨਹੀਂ ਤਾਂ ਹੋ ਜਾਓਗੇ ਕੰਗਾਲ!

Budget Friendly Iphone: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! SE ਸੀਰੀਜ਼ ਦੇ ਨਵੇਂ iPhone ਦੀ ਸਿਰਫ ਇੰਨੀ ਕੀਮਤ? 

ABP Premium

ਵੀਡੀਓਜ਼

Farmers Protest | CM Bhagwant Maan Cm ਮਾਨ ਦਾ ਕੇਂਦਰ ਨੂੰ ਝੱਟਕਾ ਖ਼ੇਤੀ ਖਰੜੇ ਨੂੰ ਕੀਤਾ ਰੱਦBhagwant Maan on Dallewal| CM ਮਾਨ ਨੇ ਡੱਲੇਵਾਲ ਨਾਲ ਕੀਤੀ ਗੱਲਬਾਤ,ਕਿਹਾ-ਲੰਬਾ ਚੱਲੇਗਾ ਸੰਘਰਸ਼ |Farmers ProtestSukhbir Badal |ਲੰਬੇ ਸਮੇਂ ਬਾਅਦ ਮੀਡੀਆ ਸਾਹਮਣੇ ਆਏ ਸੁਖਬੀਰ ਬਾਦਲ ,ਕੱਢੀ ਦਿਲ ਦੀ ਭੜਾਸ |Bhagwant Maan|Akali dalGyani Harpreet Singh |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?
ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?
NHAI ਕੋਲ ਸੂਬੇ 'ਚ 15 ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਦੀ ਘਾਟ,ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਰੁਕਿਆ ਕੰਮ, ਜਾਣੋ ਕੀ ਬਣ ਰਿਹਾ ਅੜਿੱਕਾ ?
NHAI ਕੋਲ ਸੂਬੇ 'ਚ 15 ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਦੀ ਘਾਟ,ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਰੁਕਿਆ ਕੰਮ, ਜਾਣੋ ਕੀ ਬਣ ਰਿਹਾ ਅੜਿੱਕਾ ?
KYC ਅਪਡੇਟ ਦੇ ਨਾਂ 'ਤੇ ਭੇਜਿਆ ਮੈਸੇਜ, ਫਿਰ ਸਕੈਮਰ ਨੇ ਮਾਰ ਲਈ 13 ਲੱਖ ਰੁਪਏ ਦੀ ਠੱਗੀ, ਭੁੱਲ ਕੇ ਤੁਸੀਂ ਵੀ ਨਾ ਕਰਨਾ ਇਹ ਗਲਤੀ ਨਹੀਂ ਤਾਂ ਹੋ ਜਾਓਗੇ ਕੰਗਾਲ!
KYC ਅਪਡੇਟ ਦੇ ਨਾਂ 'ਤੇ ਭੇਜਿਆ ਮੈਸੇਜ, ਫਿਰ ਸਕੈਮਰ ਨੇ ਮਾਰ ਲਈ 13 ਲੱਖ ਰੁਪਏ ਦੀ ਠੱਗੀ, ਭੁੱਲ ਕੇ ਤੁਸੀਂ ਵੀ ਨਾ ਕਰਨਾ ਇਹ ਗਲਤੀ ਨਹੀਂ ਤਾਂ ਹੋ ਜਾਓਗੇ ਕੰਗਾਲ!
Budget Friendly Iphone: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! SE ਸੀਰੀਜ਼ ਦੇ ਨਵੇਂ iPhone ਦੀ ਸਿਰਫ ਇੰਨੀ ਕੀਮਤ? 
Budget Friendly Iphone: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! SE ਸੀਰੀਜ਼ ਦੇ ਨਵੇਂ iPhone ਦੀ ਸਿਰਫ ਇੰਨੀ ਕੀਮਤ? 
Farmers Protest: ਪਰਗਟ ਸਿੰਘ ਨੇ ਸੀਐਮ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਕੀਤੀ ਸ਼ੇਅਰ...ਬੋਲੇ ਭਾਜਪਾ ਦੇ ਏਜੰਡੇ 'ਤੇ ਚਲਦਿਆਂ ਅਸਲੀ ਗੱਲ 'ਤੇ ਚੁੱਪ?

Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ

ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...

IND vs AUS 5th Sydney Test: ਸਿਡਨੀ 'ਚ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਮਚਾਈ ਤਬਾਹੀ , ਟੀਮ ਇੰਡੀਆ 185 ਦੌੜਾਂ 'ਤੇ ਹੋਈ ਢੇਰ

Embed widget