ਪੜਚੋਲ ਕਰੋ
Advertisement
ਰੇਮਡਿਸੀਵੀਰ ਦੇ ਟੀਕੇ ਦੀ ਕਾਲਾ ਬਜ਼ਾਰੀ ਕਰਦਾ ਨੌਜਵਾਨ ਪੁਲਿਸ ਨੇ ਕੀਤਾ ਗ੍ਰਿਫਤਾਰ, ਇੱਕ ਟੀਕੇ ਦੇ ਮੰਗਦਾ ਸੀ 2 ਲੱਖ ਰੁਪਏ
ਕੋਰੋਨਾ ਮਹਾਂਮਾਰੀ ਦਰਮਿਆਨ ਦਵਾਈਆਂ ਦੀ ਕਾਲਾ ਬਜ਼ਾਰੀ ਜਾਰੀ ਹੈ। ਫ਼ਤਿਹਾਬਾਦ ਪੁਲਿਸ ਦੀ ਸੀਆਈਏ ਵਿੰਗ ਨੇ ਇਕ ਨੌਜਵਾਨ ਨੂੰ ਕਾਬੂ ਕੀਤਾ ਅਤੇ ਉਸ ਕੋਲੋਂ 6 ਰੇਮਡਿਸੀਵੀਰ ਟੀਕੇ ਬਰਾਮਦ ਕੀਤੇ। ਨੌਜਵਾਨ ਉਨ੍ਹਾਂ ਨੂੰ 35 ਹਜ਼ਾਰ ਰੁਪਏ 'ਚ ਵੇਚ ਰਿਹਾ ਸੀ।
ਫ਼ਤਿਹਾਬਾਦ: ਕੋਰੋਨਾ ਮਹਾਂਮਾਰੀ ਦਰਮਿਆਨ ਦਵਾਈਆਂ ਦੀ ਕਾਲਾ ਬਜ਼ਾਰੀ ਜਾਰੀ ਹੈ। ਫ਼ਤਿਹਾਬਾਦ ਪੁਲਿਸ ਦੀ ਸੀਆਈਏ ਵਿੰਗ ਨੇ ਇਕ ਨੌਜਵਾਨ ਨੂੰ ਕਾਬੂ ਕੀਤਾ ਅਤੇ ਉਸ ਕੋਲੋਂ 6 ਰੇਮਡਿਸੀਵੀਰ ਟੀਕੇ ਬਰਾਮਦ ਕੀਤੇ। ਨੌਜਵਾਨ ਉਨ੍ਹਾਂ ਨੂੰ 35 ਹਜ਼ਾਰ ਰੁਪਏ 'ਚ ਵੇਚ ਰਿਹਾ ਸੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਫ਼ਤਿਹਾਬਾਦ ਵਿੱਚ ਇੱਕ ਨੌਜਵਾਨ ਮਹਿੰਗੇ ਰੇਟ 'ਤੇ ਰੇਮਡਿਸੀਵੀਰ ਦੇ ਟੀਕੇ ਵੇਚ ਰਿਹਾ ਹੈ।
ਇਸ ਤੋਂ ਬਾਅਦ ਗਾਹਕ ਨੇ ਮੁਲਜ਼ਮ ਨੂੰ ਸੰਪਰਕ ਕੀਤਾ। ਪਹਿਲਾਂ ਇਹ ਨੌਜਵਾਨ ਕਿਸੇ ਡੇਢ ਤਾਂ ਕਦੇ ਦੋ ਲੱਖ ਮੰਗ ਰਿਹਾ ਸੀ, ਬਾਅਦ 'ਚ 35 ਹਜ਼ਾਰ ਰੁਪਏ 'ਚ ਇਕ ਟੀਕੇ ਲਈ ਸੌਦਾ ਤੈਅ ਹੋਇਆ। ਜਦੋਂ ਦੋਸ਼ੀ ਨੌਜਵਾਨ ਟੀਕਾ ਦੇਣ ਲਈ ਪਹੁੰਚਿਆ ਤਾਂ ਟੀਮ ਨੇ ਉਸ ਨੂੰ ਕਾਬੂ ਕਰ ਲਿਆ।
ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਇਹ ਨੌਜਵਾਨ ਹਿਸਾਰ ਦਾ ਵਸਨੀਕ ਹੈ ਅਤੇ ਪਹਿਲਾਂ ਹਿਸਾਰ ਵਿੱਚ ਇੱਕ ਮੈਡੀਕਲ ਦੁਕਾਨ ਵਿੱਚ ਕੰਮ ਕਰਦਾ ਸੀ। ਫਿਲਹਾਲ ਪੁਲਿਸ ਨੇ ਨੌਜਵਾਨ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਦੇ ਖਿਲਾਫ ਆਈਪੀਸੀ ਦੀ ਧਾਰਾ 420 ਤਹਿਤ ਡਰੱਗ ਐਂਡ ਕਾਸਮੈਟਿਕ ਐਕਟ, ਜ਼ਰੂਰੀ ਕਮੋਡਿਟੀਜ਼ ਐਕਟ, ਆਪਦਾ ਪ੍ਰਬੰਧਨ ਐਕਟ ਸਮੇਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਲੁਧਿਆਣਾ
ਦੇਸ਼
Advertisement