ਪੜਚੋਲ ਕਰੋ
(Source: ECI/ABP News)
ਯੁਵਰਾਜ ਬੋਲੇ 'ਮੈਂ ਵੀ ਹਰਜੀਤ ਸਿੰਘ', ਵੀਡੀਓ ਪੋਸਟ ਕਰ ਕਹੀ ਇਹ ਗੱਲ
ਭਾਰਤੀ ਟੀਮ ਦਾ ਸਾਬਕਾ ਸਟਾਰ ਯੁਵਰਾਜ ਸਿੰਘ ਵੀ ਏਐਸਆਈ ਹਰਜੀਤ ਸਿੰਘ ਦੇ ਸਮਰਥਨ ‘ਚ ਸਾਹਮਣੇ ਆਇਆ ਹੈ। ਯੁਵਰਾਜ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟਸ 'ਤੇ ਆਪਣੀ ਵੀਡੀਓ ਪੋਸਟ ਕੀਤੀ, ਜਿਸ ‘ਚ ਉਹ ਇਕ ਪੋਸਟਰ ਫੜ ਕੇ ਹਰਜੀਤ ਸਿੰਘ ਲਈ ਆਪਣਾ ਸਮਰਥਨ ਜ਼ਾਹਰ ਕਰ ਰਹੇ ਹਨ। ਇਸ ਪੋਸਟਰ ‘ਚ ਲਿਖਿਆ ਹੈ- 'ਮੈਂ ਵੀ ਹਰਜੀਤ ਸਿੰਘ।'
![ਯੁਵਰਾਜ ਬੋਲੇ 'ਮੈਂ ਵੀ ਹਰਜੀਤ ਸਿੰਘ', ਵੀਡੀਓ ਪੋਸਟ ਕਰ ਕਹੀ ਇਹ ਗੱਲ Yuvraj Singh Salutes Punjab Police Officer Harjeet Singh ਯੁਵਰਾਜ ਬੋਲੇ 'ਮੈਂ ਵੀ ਹਰਜੀਤ ਸਿੰਘ', ਵੀਡੀਓ ਪੋਸਟ ਕਰ ਕਹੀ ਇਹ ਗੱਲ](https://static.abplive.com/wp-content/uploads/sites/5/2020/04/29174213/yuvraj-harjeet.jpg?impolicy=abp_cdn&imwidth=1200&height=675)
ਚੰਡੀਗੜ੍ਹ: ਭਾਰਤੀ ਟੀਮ ਦਾ ਸਾਬਕਾ ਸਟਾਰ ਯੁਵਰਾਜ ਸਿੰਘ ਵੀ ਏਐਸਆਈ ਹਰਜੀਤ ਸਿੰਘ ਦੇ ਸਮਰਥਨ ‘ਚ ਸਾਹਮਣੇ ਆਇਆ ਹੈ। ਯੁਵਰਾਜ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟਸ 'ਤੇ ਆਪਣੀ ਵੀਡੀਓ ਪੋਸਟ ਕੀਤੀ, ਜਿਸ ‘ਚ ਉਹ ਇਕ ਪੋਸਟਰ ਫੜ ਕੇ ਹਰਜੀਤ ਸਿੰਘ ਲਈ ਆਪਣਾ ਸਮਰਥਨ ਜ਼ਾਹਰ ਕਰ ਰਹੇ ਹਨ। ਇਸ ਪੋਸਟਰ ‘ਚ ਲਿਖਿਆ ਹੈ- 'ਮੈਂ ਵੀ ਹਰਜੀਤ ਸਿੰਘ।'
ਯੁਵਰਾਜ ਨੇ ਵੀਡੀਓ ਪੋਸਟ ਕਰਦੇ ਹੋਏ ਕਿਹਾ, "ਮੈਨੂੰ ਸਾਡੀ ਪੰਜਾਬ ਪੁਲਿਸ 'ਤੇ ਮਾਣ ਹੈ, ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸਾਡੀ ਜਾਨ ਬਚਾਉਂਦੇ ਹਨ। ਹਰ ਪੰਜਾਬੀ ਉਨ੍ਹਾਂ ਦੇ ਨਾਲ ਹੈ। ਮੈਂ ਵੀ ਹਰਜੀਤ ਸਿੰਘ।”
ਯੁਵਰਾਜ ਨੇ ਆਪਣੀ ਪੋਸਟ ‘ਚ ਹਰਜੀਤ ਸਿੰਘ ਦੇ ਹੌਂਸਲੇ ਨੂੰ ਸਲਾਮ ਕਰਦਿਆਂ ਲਿਖਿਆ, “ਹਰਜੀਤ ਸਿੰਘ ਦੀ ਹਿੰਮਤ ਤੇ ਲਗਨ ਨੇ ਸਾਰੇ ਦੇਸ਼ ‘ਚ ਪ੍ਰੇਰਣਾ ਦਿੱਤੀ ਹੈ। ਸਾਰੇ ਪੁਲਿਸ ਬਲਾਂ ਦਾ ਤਹਿ ਦਿਲੋਂ ਧੰਨਵਾਦ। ਅਸੀਂ ਸਾਰੇ ਤੁਹਾਡੇ ਨਾਲ ਹਾਂ।”
ਹਰਜੀਤ ਦੀ ਬਹਾਦਰੀ ਤੇ ਜਨੂੰਨ ਨੂੰ ਸਲਾਮ ਕਰਨ ਲਈ ਪੰਜਾਬ ਪੁਲਿਸ ਨੇ ਸੋਮਵਾਰ ਨੂੰ 'ਮੈਂ ਵੀ ਹਰਜੀਤ ਸਿੰਘ' ਨਾਮ ਦੀ ਮੁਹਿੰਮ ਚਲਾਈ। ਇਸ ਤਹਿਤ ਪੰਜਾਬ ਪੁਲਿਸ ਦੇ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਆਪਣੀ ਵਰਦੀ 'ਤੇ ਹਰਜੀਤ ਸਿੰਘ ਦੇ ਨਾਮ ਦੇ ਇੱਕ ਦਿਨ ਲਈ ਬੈਜ ਲਾਏ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)