ਪੜਚੋਲ ਕਰੋ
ਨਹੀਂ ਰੀਸਾਂ Mahindra Thar ਦੀਆਂ, ਦਿਲ ਲੁੱਟ ਲੈਣ ਵਾਲੀਆਂ 10 ਤਸਵੀਰਾਂ ਵੇਖ ਤੁਸੀਂ ਵੀ ਕਹੋਗੇ ਵਾਹ...
thar_suv
1/10

Mahindra Thar Design Photos: ਮਹਿੰਦਰਾ ਥਾਰ ਦੀ ਦੇਸ਼ ਵਿੱਚ ਬਹੁਤ ਵੱਡੀ ਫੈਨ ਫੌਲੋਇੰਗ ਹੈ। ਇਸ ਦੀ ਸਫ਼ਲਤਾ ਬਾਰੇ ਗੱਲ ਕਰੀਏ ਤਾਂ ਮਹਿੰਦਰਾ ਥਾਰ ਜਨਵਰੀ 2022 ਵਿੱਚ ਕੰਪਨੀ ਲਈ ਸਭ ਤੋਂ ਵੱਧ ਵਿਕਣ ਵਾਲੇ ਮਾਡਲ ਵਜੋਂ ਉਭਰੀ ਹੈ। ਆਓ ਦੇਖਦੇ ਹਾਂ ਇਸ ਦੀਆਂ ਕੁਝ ਤਸਵੀਰਾਂ ਤੇ ਜਾਣਦੇ ਹਾਂ ਇਸ ਬਾਰੇ।
2/10

ਭਾਰਤੀ ਵਾਹਨ ਨਿਰਮਾਤਾ ਨੇ ਜਨਵਰੀ 2021 ਵਿੱਚ 3,152-ਯੂਨਿਟਾਂ ਦੀ ਵਿਕਰੀ ਦੇ ਮੁਕਾਬਲੇ ਪਿਛਲੇ ਮਹੀਨੇ ਥਾਰ SUV ਦੀਆਂ 4646 ਯੂਨਿਟਾਂ ਵੇਚੀਆਂ ਹਨ। ਇਸ ਹਿਸਾਬ ਨਾਲ ਇਸ ਦੀ ਵਿਕਰੀ 'ਚ 47 ਫੀਸਦੀ ਦਾ ਵਾਧਾ ਹੋਇਆ ਹੈ।
3/10

ਹਾਲਾਂਕਿ ਇਸ ਕਾਰ ਦਾ ਵੇਟਿੰਗ ਪੀਰੀਅਡ ਵੀ ਕਰੀਬ ਇੱਕ ਸਾਲ ਦਾ ਹੈ ਯਾਨੀ ਜੇਕਰ ਤੁਸੀਂ ਅੱਜ ਕਾਰ ਬੁੱਕ ਕਰਵਾਉਂਦੇ ਹੋ ਤਾਂ ਲਗਪਗ ਇੱਕ ਸਾਲ ਬਾਅਦ ਤੁਹਾਨੂੰ ਕਾਰ ਮਿਲ ਜਾਵੇਗੀ।
4/10

ਮਹਿੰਦਰਾ ਥਾਰ ਦੋ ਵੇਰੀਐਂਟਸ ਵਿੱਚ ਆਉਂਦੀ ਹੈ- LX ਤੇ AX ਆਪਸ਼ਨਲ। ਇਸ ਦੇ LX ਵੇਰੀਐਂਟ 'ਚ ਤੁਹਾਨੂੰ ਪੈਟਰੋਲ ਤੇ ਡੀਜ਼ਲ ਦੋਵੇਂ ਟ੍ਰਿਮ ਮਿਲਦੇ ਹਨ।
5/10

LX ਵੇਰੀਐਂਟ ਵਿੱਚ ਆਟੋਮੈਟਿਕ ਤੇ ਮੈਨੂਅਲ ਟ੍ਰਾਂਸਮਿਸ਼ਨ ਵਿਕਲਪ ਵੀ ਉਪਲਬਧ ਹੈ। AX ਆਪਸ਼ਨਲ ਵਿੱਚ ਅਜਿਹਾ ਨਹੀਂ ਹੈ। AX ਆਪਸ਼ਨਲ ਵਿੱਚ ਤੁਹਾਨੂੰ ਸਿਰਫ ਮੈਨੂਅਲ ਟ੍ਰਾਂਸਮਿਸ਼ਨ ਦਾ ਆਪਸ਼ਨ ਮਿਲਦਾ ਹੈ।
6/10

LX ਵੇਰੀਐਂਟ ਦੀ ਸ਼ੁਰੂਆਤੀ ਕੀਮਤ 13,79,309 ਰੁਪਏ (ਐਕਸ-ਸ਼ੋਰੂਮ ਪੁਣੇ) ਹੈ। AX ਆਪਸ਼ਨਲ ਦੀ ਸ਼ੁਰੂਆਤੀ ਕੀਮਤ 13,17,779 ਰੁਪਏ (ਐਕਸ-ਸ਼ੋਰੂਮ ਪੁਣੇ) ਹੈ।
7/10

LX 'ਤੇ ਤੁਹਾਨੂੰ ਕੰਵਰਟੈਬਲ ਸਾਫਟ ਟਾਪ (ਡੀਜ਼ਲ MT ਤੇ AT ਪੈਟਰੋਲ AT ਦੇ ਨਾਲ) ਤੇ ਇੱਕ ਹਾਰਡ ਟਾਪ ਮਿਲਦਾ ਹੈ।
8/10

LX 'ਚ HVAC, ਟੱਚਸਕ੍ਰੀਨ, DRL, ਅਲਾਇਜ਼, 4WD, MLD, BLD ਅਤੇ R18 A/T ਟਾਇਰ, ਡਰਾਈਵਰ ਜਾਣਕਾਰੀ ਸਿਸਟਮ ਡਰਾਈਵਰ, ESP, ਰੋਲ ਕੇਜ, 2 ਏਅਰਬੈਗ ਤੇ ABS ਫੀਚਰ ਮਿਲਦੇ ਹਨ।
9/10

ਇਸ ਦੇ ਨਾਲ ਹੀ, AX ਆਪਸ਼ਨਲ ਵਿੱਚ ਕੁਝ ਵਿਸ਼ੇਸ਼ਤਾਵਾਂ LX ਵੇਰੀਐਂਟ ਦੇ ਸਮਾਨ ਹਨ ਜਦੋਂਕਿ ਕੁਝ ਵੱਖ-ਵੱਖ ਫੀਚਰਸ ਵੀ ਹਨ।
10/10

ਕੰਪਨੀ ਦੀ ਵੈੱਬਸਾਈਟ ਦੇ ਮੁਤਾਬਕ, AX ਫੀਚਰ ਦੀ ਕੀਮਤ ਦੇ ਆਧਾਰ 'ਤੇ EMI 20,482 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦੀ ਹੈ।
Published at : 09 Feb 2022 09:52 AM (IST)
ਹੋਰ ਵੇਖੋ





















