ਪੜਚੋਲ ਕਰੋ
Highest Range Electric 2W: ਪੈਟਰੋਲ ਸਕੂਟਰ ਖਰੀਦਣ ਜਾ ਰਹੇ ਹੋ ਤਾਂ ਇੱਕ ਵਾਰ ਜਾਣੋ ਇਨ੍ਹਾਂ ਇਲੈਕਟ੍ਰਿਕ ਦੀ ਰੇਂਜ
ਭਾਰਤ ਵਿੱਚ ਦੋ ਪਹੀਆ ਵਾਹਨ ਗਾਹਕ ਤੇਜ਼ੀ ਨਾਲ ਇਲੈਕਟ੍ਰਿਕ ਵੱਲ ਵਧ ਰਹੇ ਹਨ, ਮੁੱਖ ਤੌਰ 'ਤੇ ਕਿਉਂਕਿ ਇਹ ਪੈਟਰੋਲ ਸਕੂਟਰਾਂ ਦੇ ਮੁਕਾਬਲੇ ਕਿਫ਼ਾਇਤੀ ਹੋਣ ਦੇ ਨਾਲ-ਨਾਲ ਹਰੀ ਊਰਜਾ 'ਤੇ ਆਧਾਰਿਤ ਹੈ।
ਪੈਟਰੋਲ ਸਕੂਟਰ ਖਰੀਦਣ ਜਾ ਰਹੇ ਹੋ ਤਾਂ ਇੱਕ ਵਾਰ ਜਾਣੋ ਇਨ੍ਹਾਂ ਇਲੈਕਟ੍ਰਿਕ ਦੀ ਰੇਂਜ
1/5

iVOOMi S1 240 ਇਲੈਕਟ੍ਰਿਕ ਸਕੂਟਰ 240 ਕਿਲੋਮੀਟਰ ਤੱਕ ਦੀ ਪ੍ਰਭਾਵਸ਼ਾਲੀ ਰੇਂਜ ਦੇ ਨਾਲ ਆਉਂਦਾ ਹੈ, ਜਿਸ ਨੂੰ ਤੁਸੀਂ ਐਕਸ-ਸ਼ੋਰੂਮ, 1.21 ਲੱਖ ਰੁਪਏ ਦੀ ਕੀਮਤ 'ਤੇ ਖਰੀਦ ਸਕਦੇ ਹੋ।
2/5

ਰੇਂਜ ਦੇ ਲਿਹਾਜ਼ ਨਾਲ ਸਿੰਪਲ ਐਨਰਜੀ ਦਾ ਸਿੰਪਲ ਵਨ ਇਲੈਕਟ੍ਰਿਕ ਸਕੂਟਰ ਦੂਜੇ ਨੰਬਰ 'ਤੇ ਹੈ। ਜਿਸ ਲਈ ਕੰਪਨੀ 212 ਕਿਲੋਮੀਟਰ ਤੱਕ ਦੀ ਰੇਂਜ ਦਾ ਦਾਅਵਾ ਕਰਦੀ ਹੈ। ਤੁਸੀਂ ਇਸ ਸਕੂਟਰ ਨੂੰ 1.45 ਲੱਖ ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਘਰ ਲਿਆ ਸਕਦੇ ਹੋ।
3/5

ਤੀਜੇ ਨੰਬਰ 'ਤੇ, ਇਲੈਕਟ੍ਰਿਕ ਸਕੂਟਰ ਸੈਗਮੈਂਟ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਕੰਪਨੀ Ola ਦੀ S1 Pro ਹੈ, ਜੋ 181 ਕਿਲੋਮੀਟਰ ਤੱਕ ਦੀ ਰੇਂਜ ਦਿੰਦੀ ਹੈ। ਇਹ ਸਕੂਟਰ 1.49 ਲੱਖ ਰੁਪਏ ਦੀ ਕੀਮਤ 'ਚ ਵਿਕ ਰਿਹਾ ਹੈ।
4/5

ਇਸ ਲਿਸਟ 'ਚ Hero Vida V1 ਇਲੈਕਟ੍ਰਿਕ ਸਕੂਟਰ ਵੀ ਸ਼ਾਮਲ ਹੈ, ਜੋ 165 ਕਿਲੋਮੀਟਰ ਤੱਕ ਦੀ ਰੇਂਜ ਨਾਲ ਉਪਲਬਧ ਹੈ। ਜਿਸ ਦੀ ਕੀਮਤ 1.45 ਲੱਖ ਰੁਪਏ ਐਕਸ-ਸ਼ੋਰੂਮ ਹੈ।
5/5

ਸਭ ਤੋਂ ਵਧੀਆ ਰੇਂਜ ਪੇਸ਼ ਕਰਨ ਵਾਲੇ ਇਲੈਕਟ੍ਰਿਕ ਸਕੂਟਰਾਂ ਦੀ ਸੂਚੀ ਵਿੱਚ ਪੰਜਵਾਂ ਨਾਮ ਓਕੀਨਾਵਾ ਓਕੀ 90 ਸਕੂਟਰ ਹੈ। ਇਸ ਦੀ ਰਾਈਡਿੰਗ ਰੇਂਜ 160 ਕਿਲੋਮੀਟਰ ਤੱਕ ਹੈ, ਇਸ ਨੂੰ ਖਰੀਦਣ ਲਈ ਤੁਹਾਨੂੰ ਐਕਸ-ਸ਼ੋਰੂਮ 1.90 ਲੱਖ ਰੁਪਏ ਤੱਕ ਦਾ ਭੁਗਤਾਨ ਕਰਨਾ ਹੋਵੇਗਾ।
Published at : 13 Aug 2023 02:57 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
