ਪੜਚੋਲ ਕਰੋ
Solar-Powered Electric Cars: ਹੁਣ ਸੂਰਜ ਦੀ ਧੁੱਪ ਨਾਲ ਚੱਲ਼ਣਗੀਆਂ ਕਾਰਾਂ, ਪੈਟਰੋਲ-ਡੀਜ਼ਲ ਦ ਝੰਜਟ ਖਤਮ
solar-powered_electric_cars_2
1/7

ਭਾਰਤੀ ਕਾਰ ਬਾਜ਼ਾਰ 'ਚ ਜਿੱਥੇ ਇਲੈਕਟ੍ਰਿਕ ਵਹੀਕਲਸ ਦੀ ਐਂਟਰੀ ਹੋ ਰਹੀ ਹੈ, ਉੱਥੇ ਹੀ ਇੰਟਰਨੈਸ਼ਨਲ ਮਾਰਕੀਟ 'ਚ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਇਲੈਕਟ੍ਰਿਕ ਕਾਰਾਂ ਲਾਂਚ ਕਰਨ ਦੀ ਤਿਆਰੀ ਚੱਲ ਰਹੀ ਹੈ। ਇਲੈਕਟ੍ਰਿਕ ਕਾਰਾਂ ਨੂੰ ਚਾਰਜ ਕਰਨ ਲਈ ਚਾਰਜਿੰਗ ਸਟੇਸ਼ਨਾਂ ਦੀ ਜ਼ਰੂਰਤ ਹੁੰਦੀ ਹੈ ਜੋ ਤੁਰੰਤ ਉਪਲੱਬਧ ਨਹੀਂ ਹੁੰਦੇ। ਜਦੋਂ ਤਕ ਚਾਰਜਿੰਗ ਬੁਨਿਆਦੀ ਢਾਂਚਾ ਚੰਗੀ ਤਰ੍ਹਾਂ ਵਿਕਸਤ ਨਹੀਂ ਹੁੰਦਾ, ਇਲੈਕਟ੍ਰਿਕ ਕਾਰਾਂ ਚਲਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ।
2/7

ਇਸ ਨੂੰ ਧਿਆਨ 'ਚ ਰੱਖਦੇ ਹੋਏ ਕੁਝ ਇਲੈਕਟ੍ਰਿਕ ਕਾਰ ਨਿਰਮਾਤਾ ਹੁਣ ਇਲੈਕਟ੍ਰਿਕ ਕਾਰਾਂ ਵਿੱਚ ਸੋਲਰ ਚਾਰਜਿੰਗ ਦੀ ਵਿਸ਼ੇਸ਼ਤਾ ਸ਼ਾਮਲ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਚਾਰਜਿੰਗ ਲਈ ਚਾਰਜਿੰਗ ਸਟੇਸ਼ਨਾਂ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਅੱਜ ਅਸੀਂ ਤੁਹਾਨੂੰ ਦੁਨੀਆਂ ਦੀਆਂ ਦੋ ਸੂਰਜੀ ਊਰਜਾ ਵਾਲੀਆਂ ਇਲੈਕਟ੍ਰਿਕ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ 'ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਨੂੰ ਸੜਕਾਂ ਤੇਜ ਕਰਦੇ ਵੇਖਿਆ ਜਾ ਸਕਦਾ ਹੈ।
Published at : 05 Sep 2021 12:53 PM (IST)
ਹੋਰ ਵੇਖੋ





















