ਪੜਚੋਲ ਕਰੋ
ਸਭ ਤੋਂ ਸਸਤੀ ਔਡੀ ਲਾਂਚ, ਜਾਣੋ ਕੀ ਇਸ ਨੂੰ ਖਰੀਦਣਾ ਫਾਇਦੇ ਦਾ ਸੌਦਾ
1/5

Audi Q 2 ਪਹਾੜੀ ਇਲਾਕਿਆਂ ਤੇ ਘੱਟ ਗ੍ਰਿਪ ਵਾਲਿਆਂ ਥਾਵਾਂ 'ਤੇ ਵਧੇਰੇ ਫਾਇਦੇਮੰਦ ਹੈ। ਡੀਐਸਜੀ ਗੀਅਰਬਾਕਸ ਵੀ ਚੰਗਾ ਰਿਸਪੌਂਸ ਤੇ ਕੰਟਰੋਲ ਦਿੰਦਾ ਹੈ। ਸ਼ਹਿਰਾਂ ਵਿੱਚ ਇਸ ਦੇ ਛੋਟੇ ਆਕਾਰ ਦੇ ਕਾਰਨ, ਇਹ ਇੱਕ ਆਸਾਨ ਸਵਾਰੀ ਦਿੰਦਾ ਹੈ ਤੇ ਤੁਹਾਨੂੰ ਖਾਲੀ ਸੜਕਾਂ 'ਤੇ ਵੀ ਇਸ ਦੀ ਪਾਵਰ ਪਸੰਦ ਆਵੇਗੀ।
2/5

ਇਸ ਦਾ ਡ੍ਰਾਇਵਿੰਗ ਐਕਸਪੀਰੀਐਂਸ ਬਹੁਤ ਵਧੀਆ ਹੈ। Audi Q 2 ਦੀ ਪਾਵਰ ਤੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ 7 ਲੀਡ ਡੀਐਸਜੀ ਆਟੋਮੈਟਿਕ ਦੇ ਨਾਲ 2.0 ਲੀਟਰ ਦਾ ਟੀਐਫਐਸਆਈ ਟਰਬੋ ਪੈਟਰੋਲ ਹੈ। ਇਹ 190 ਬੀਐਚਪੀ ਬਣਾਉਂਦਾ ਹੈ।
3/5

ਔਡੀ ਸ਼ਾਇਦ ਤੁਹਾਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਇਹ ਐਸਯੂਵੀ ਸਿਰਫ ਤੁਹਾਡੇ ਚਲਾਉਣ ਲਈ ਹੈ। ਇੱਕ ਛੋਟੀ ਕਾਰ ਹੋਣ ਕਰਕੇ, ਤੁਹਾਨੂੰ ਜ਼ਿਆਦਾ ਜਗ੍ਹਾ ਨਹੀਂ ਮਿਲਦੀ ਪਰ ਇਹ ਕਿਸੇ ਵੀ ਮਿਡਸਾਈਜ਼ ਕਰਾਸਓਵਰ ਦੇ ਬਰਾਬਰ ਹੈ। ਲਗੇਜ ਰੂਮ ਐਕਸਪੈਂਡਲ ਹੈ ਜਿਸ ਨੂੰ 405 ਲੀਟਰ ਤੋਂ ਵਧਾ ਕੇ 1050 ਲੀਟਰ ਤੱਕ ਕੀਤਾ ਜਾ ਸਕਦਾ ਹੈ।
4/5

ਲੁੱਕ ਬਾਰੇ ਗੱਲ ਕਰੀਏ ਤਾਂ Q 2 ਕੋਈ ਟਿਪੀਕਲ ਐਸਯੂਵੀ ਨਹੀਂ ਤੇ ਕੰਪੈਕਟ ਵੱਲ ਝੁਕਾਅ ਹੈ। ਇਹ ਔਡੀ ਦੀਆਂ ਹੋਰ ਐਸਯੂਵੀ ਨਾਲੋਂ ਵਧੇਰੇ ਅਗ੍ਰੈਸਿਵ ਦਿਖਾਈ ਦਿੰਦੀ ਹੈ। ਹਾਲਾਂਕਿ, ਤੁਸੀਂ ਹੈਰਾਨ ਹੋਵੋਗੇ ਕਿ ਕੋਈ rear ac vents ਜਾਂ ਪਾਵਰ ਸੀਟ ਨਹੀਂ।
5/5

Audi Q2 ਨੂੰ ਹਾਲ ਹੀ ਵਿੱਚ ਲਾਂਚ ਕੀਤਾ ਗਿਆ ਹੈ। ਇਹ ਔਡੀ ਦੀ ਸਭ ਤੋਂ ਕੰਪੈਕਟ ਤੇ ਕਿਫਾਇਤੀ ਐਸਯੂਵੀ ਹੈ ਪਰ ਇਸ 'ਚ ਕਈ ਚੰਗੀਆਂ ਵਿਸ਼ੇਸ਼ਤਾਵਾਂ ਵੀ ਹਨ। 34.9 ਲੱਖ ਦੀ ਰਕਮ ਨਾਲ ਤੁਸੀਂ ਲਗਜ਼ਰੀ ਕਾਰ ਕਲੱਬ 'ਚ ਸ਼ਾਮਲ ਹੋ ਸਕਦੇ ਹੋ ਪਰ ਇਸ ਦੀ ਕੀਮਤ ਇਸ ਦੀ ਇੱਕੋ ਇੱਕ ਵਿਸ਼ੇਸ਼ਤਾ ਨਹੀਂ ਹੈ।
Published at :
ਹੋਰ ਵੇਖੋ





















