ਪੜਚੋਲ ਕਰੋ
ਦੁਨੀਆਂ ਦੇ ਸਭ ਤੋਂ ਮਹਿੰਗੇ ਮੋਟਰਸਾਈਲ, ਕੀਮਤ ਕਰ ਦੇਵੇਗੀ ਹੈਰਾਨ
0
1/4

ਅੱਜ ਅਸੀਂ ਤੁਹਾਨੂੰ ਦੁਨੀਆਂ ਦੀਆਂ ਸਭ ਤੋਂ ਮਹਿੰਗੀ ਬਾਈਕਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਆਪਣੇ ਵਿਸ਼ੇਸ਼ ਫੀਚਰਜ਼ ਕਾਰਨ ਮਸ਼ਹੂਰ ਹਨ। ਜ਼ਿਆਦਾਤਰ ਲੋਕ ਇਨ੍ਹਾਂ ਬਾਈਕਸ ਦੀ ਕੀਮਤ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਖ਼ਾਸ ਗੱਲ ਇਹ ਹੈ ਕਿ ਇਹ ਬਾਈਕਾਂ ਦੁਨੀਆਂ 'ਚ ਬਹੁਤ ਘੱਟ ਹੀ ਬਣਾਈਆਂ ਜਾਂਦੀਆਂ ਹਨ। ਇਸ ਦੇ ਬਾਵਜੂਦ ਇਨ੍ਹਾਂ ਦੀ ਪ੍ਰਸਿੱਧੀ ਹੋਰਨਾਂ ਨਾਲੋਂ ਜ਼ਿਆਦਾ ਹੈ। ਆਓ ਇਨ੍ਹਾਂ 'ਤੇ ਇੱਕ ਨਜ਼ਰ ਮਾਰੀਏ।
2/4

1949 E90 AJS Porcupine-ਇਸ ਬਾਈਕ ਦੀ ਕੀਮਤ ਲਗਪਗ 51 ਕਰੋੜ ਰੁਪਏ ਹੈ। ਸਾਲ 1949 'ਚ ਇਸ ਬਾਈਕ ਦੀਆਂ ਸਿਰਫ਼ 4 ਯੂਨਿਟਾਂ ਬਣਾਈਆਂ ਗਈਆਂ ਸਨ। ਇਨ੍ਹਾਂ 'ਚੋਂ ਇਕ ਬਾਈਕ ਦੀ ਬਦੌਲਤ ਲੈਸ ਗ੍ਰਾਹਮ ਨੇ ਵਿਸ਼ਵ ਚੈਂਪੀਅਨਸ਼ਿਪ ਜਿੱਤੀ ਸੀ। ਇਸ ਬਾਈਕ ਨੂੰ ਵੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਸ ਦੀ ਕੀਮਤ ਇੰਨੀ ਜ਼ਿਆਦਾ ਕਿਉਂ ਹੈ। ਇਸ ਬਾਈਕ 'ਚ ਐਲੂਮੀਨਿਅਮ ਅਲੌਏ ਦੇ ਨਾਲ ਬਹੁਤ ਮਜ਼ਬੂਤ ਇੰਜਨ ਹੈ। ਤੁਸੀਂ ਇਸ ਦੇ ਡਿਜ਼ਾਈਨ ਨੂੰ ਵੇਖ ਕੇ ਹੈਰਾਨ ਰਹਿ ਜਾਓਗੇ। ਇਹ ਬਾਈਕ ਇਕ ਕਾਰ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੈ।
Published at : 30 Mar 2021 08:21 PM (IST)
ਹੋਰ ਵੇਖੋ



















