ਪੜਚੋਲ ਕਰੋ
ਅਟਾਰੀ-ਵਾਹਗਾ ਸਰਹੱਦ ਤੇ ਇੰਝ ਮਨਾਇਆ ਗਿਆ ਆਜ਼ਾਦੀ ਦਿਵਸ, ਵੇਖੋ ਖਾਸ ਤਸਵੀਰਾਂ
1/11

ਮੰਨਤ ਨੂੰਰ ਨੇ ਏਬੀਪੀ ਨਿਊਜ਼ ਤੇ ਆਪਣੀ ਸੁਰੀਲੀ ਆਵਾਜ਼ 'ਚ ਗਾਏ ਕਈ ਦੇਸ਼ ਭਗਤੀ ਦੇ ਗੀਤ।
2/11

ਇਹ ਰਸਮ ਵਾਹਗਾ-ਅਟਾਰੀ ਸਰਹੱਦ 'ਤੇ ਸੂਰਜ ਡੁੱਬਣ ਤੋਂ ਤੁਰੰਤ ਪਹਿਲਾਂ ਹਰ ਸ਼ਾਮ ਹੁੰਦੀ ਹੈ।ਇਹ ਦੋਹਾਂ ਪਾਸਿਆਂ ਦੇ ਸਿਪਾਹੀਆਂ ਵਲੋਂ ਪਰੇਡ ਨਾਲ ਸ਼ੁਰੂ ਹੁੰਦੀ ਹੈ, ਅਤੇ ਦੋਵਾਂ ਦੇਸ਼ਾਂ ਦੇ ਝੰਡੇ ਨੂੰ ਤਾਲਮੇਲ ਨਾਲ ਉਤਾਰਿਆ ਜਾਂਦਾ ਹੈ।ਭਾਰਤੀ ਅਤੇ ਪਾਕਿਸਤਾਨੀ ਕਰਮਚਾਰੀ ਜ਼ੀਰੋ ਲਾਈਨ ਵੱਲ ਮਾਰਚ ਕਰਦੇ ਹਨ।
3/11

'Beating retreat' ਦੀ ਰਸਮ ਦੋਵਾਂ ਦੇਸ਼ਾਂ ਦਰਮਿਆਨ ਦੁਸ਼ਮਣੀ ਅਤੇ ਭਾਈਚਾਰਕ ਸਾਂਝ ਦੇ ਪ੍ਰਤੀਕ ਨੂੰ ਦਰਸਾਉਂਦੀ ਇਕ ਬਹੁਤ ਹੀ ਸ਼ਾਨਦਾਰ ਘਟਨਾ ਮੰਨੀ ਜਾਂਦੀ ਹੈ। ਇਹ 1959 ਵਿਚ ਦੋਵਾਂ ਦੇਸ਼ਾਂ ਵਿਚਾਲੇ ਸਦਭਾਵਨਾ ਇਸ਼ਾਰੇ ਵਜੋਂ ਸ਼ੁਰੂ ਕੀਤੀ ਗਈ ਸੀ।
4/11

ਇਸ ਸਾਲ, ਵਾਹਗਾ-ਅਟਾਰੀ ਸਰਹੱਦ ਦੇ ਸਾਂਝੇ ਚੈੱਕ ਪੋਸਟ (ਜੇਸੀਪੀ) ਵਿਖੇ ਆਜ਼ਾਦੀ ਦਿਵਸ ਸਮਾਰੋਹ, ਕੋਰੋਨਾਵਾਇਰਸ ਦੇ ਫੈਲਣ ਕਾਰਨ ਬਿਨ੍ਹਾਂ ਦਰਸ਼ਕਾਂ ਤੋਂ ਮਾਨਿਆ ਗਿਆ।ਇਸ ਸਾਲ ਸਿਰਫ 30 ਬੰਦਿਆਂ ਨੂੰ ਇਜਾਜ਼ਤ ਮਿਲੀ ਸੀ।
5/11

ਇਸ ਮੌਕੇ ਪੰਜਾਬੀ ਗਾਇਕਾ ਮੰਨਤ ਨੂਰ ਨੇ ਏਬੀਪੀ ਨਿਊਜ਼ ਤੇ ਦੇਸ਼ ਭਗਤੀ ਦੇ ਗੀਤ ਗਾ ਸਮਾਂ ਬੰਨਿਆ।
6/11

ਸੁਤੰਤਰਤਾ ਦਿਵਸ ਦੇ ਮੌਕੇ 'ਤੇ ਹਰ ਸਾਲ ਪਾਕਿਸਤਾਨ ਨਾਲ ਲੱਗਦੀ ਵਾਹਗਾ-ਅਟਾਰੀ ਸਰਹੱਦ 'ਤੇ ਦੇਸ਼ ਭਗਤੀ ਦਾ ਰੰਗ ਵੇਖਿਆ ਜਾਂਦਾ ਹੈ।ਜਦੋਂ ਹਜ਼ਾਰਾਂ ਭਾਰਤੀ ਮਸ਼ਹੂਰ 'beating retreat' ਸਮਾਗਮ ਨੂੰ ਦੇਖਣ ਲਈ ਇਕੱਠੇ ਹੁੰਦੇ ਹਨ। ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਦੇ ਜਵਾਨ ਭਾਰੀ ਉਤਸ਼ਾਹ ਨਾਲ ਇਸ ਸਮਾਗਮ 'ਚ ਹਿੱਸਾ ਲੈਂਦੇ ਹਨ।
7/11

ਅੱਜ ਦੇਸ਼ 74ਵਾਂ ਆਜ਼ਾਦੀ ਦਿਵਸ ਮਨ੍ਹਾਂ ਰਿਹਾ ਹੈ।ਇਸ ਮੌਕੇ ਵਾਹਗਾ-ਅਟਾਰੀ ਸਰਹੱਦ ਤੇ ਵੀ ਦੇਸ਼ ਪ੍ਰੇਮ ਦਾ ਰੰਗ ਅਤੇ ਆਜ਼ਾਦੀ ਦਾ ਜਸ਼ਨ ਵੇਖਣ ਨੂੰ ਮਿਲਿਆ।
8/11

9/11

10/11

11/11

Published at :
ਹੋਰ ਵੇਖੋ
Advertisement
Advertisement

















