ਪੜਚੋਲ ਕਰੋ
Cheapest Countries in World: ਗਰੀਬ ਹੋਵੇ ਜਾਂ ਅਮੀਰ...ਇਨ੍ਹਾਂ ਦੇਸ਼ਾਂ 'ਚ ਬੇਹੱਦ ਘਟ ਪੈਸਿਆਂ 'ਚ ਕੱਟ ਜਾਵੇਗੀ ਜ਼ਿੰਦਗੀ
Chaepest Countries to Live: ਪੂਰੀ ਦੁਨੀਆ ਵਿਚ ਮਹਿੰਗਾਈ ਤੇਜ਼ੀ ਨਾਲ ਵਧ ਰਹੀ ਹੈ। ਕੁਝ ਦੇਸ਼ਾਂ ਵਿਚ ਮਹਿੰਗਾਈ ਹਰ ਰੋਜ਼ ਨਵੇਂ ਰਿਕਾਰਡਾਂ 'ਤੇ ਪਹੁੰਚ ਰਹੀ ਹੈ। ਰਹਿਣ ਦੇ ਲਿਹਾਜ਼ ਨਾਲ, ਕਈ ਦੇਸ਼ਾਂ ਵਿਚ ਰਹਿਣਾ ਮਹਿੰਗਾ ਹੈ।
Cheapest Countries in World
1/6

ਇਸ ਦੇ ਨਾਲ ਹੀ ਕੁਝ ਦੇਸ਼ ਅਜਿਹੇ ਵੀ ਹਨ ਜਿੱਥੇ ਰਹਿਣਾ ਬਹੁਤ ਸਸਤਾ ਹੈ, ਕਿਉਂਕਿ ਇੱਥੇ ਕਰਿਆਨੇ, ਸੇਵਾ, ਜ਼ਮੀਨ ਅਤੇ ਜ਼ਰੂਰੀ ਵਸਤਾਂ ਦੂਜੇ ਦੇਸ਼ਾਂ ਦੇ ਮੁਕਾਬਲੇ ਸਸਤੇ ਮੁੱਲ 'ਤੇ ਉਪਲਬਧ ਹਨ। ਇੱਥੇ ਕੁਝ ਦੇਸ਼ਾਂ ਦੇ ਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਸ ਵਿੱਚ ਭਾਰਤ ਵੀ ਸ਼ਾਮਲ ਹੈ।
2/6

World of Statistics ਦੇ ਅੰਕੜਿਆਂ ਮੁਤਾਬਕ ਪਾਕਿਸਤਾਨ ਰਹਿਣ ਲਈ ਸਭ ਤੋਂ ਸਸਤਾ ਦੇਸ਼ ਹੈ। ਹਾਲਾਂਕਿ ਅਪ੍ਰੈਲ ਮਹੀਨੇ ਦੌਰਾਨ ਇੱਥੇ ਮਹਿੰਗਾਈ ਦਰ 36.3 ਫੀਸਦੀ ਸੀ।
3/6

ਪਾਕਿਸਤਾਨ ਵਾਂਗ ਮਿਸਰ ਵਿੱਚ ਵੀ ਮਹਿੰਗਾਈ ਰਿਕਾਰਡ ਤਰੀਕੇ ਨਾਲ ਵਧੀ ਹੈ। ਇੱਥੇ ਮਾਰਚ 'ਚ ਮਹਿੰਗਾਈ ਦਰ 31.9 ਫੀਸਦੀ 'ਤੇ ਸੀ। ਹਾਲਾਂਕਿ ਇੱਥੇ ਚੀਜ਼ਾਂ ਦੂਜੇ ਦੇਸ਼ਾਂ ਦੇ ਮੁਕਾਬਲੇ ਸਸਤੇ ਮੁੱਲ 'ਤੇ ਮਿਲਦੀਆਂ ਹਨ। ਇਸ ਕਾਰਨ ਕਰਕੇ, ਇਹ ਰਹਿਣ ਲਈ ਦੂਜਾ ਸਭ ਤੋਂ ਸਸਤਾ ਦੇਸ਼ ਹੈ।
4/6

ਭਾਰਤ ਵਿੱਚ ਮਹਿੰਗਾਈ ਕੰਟਰੋਲ ਵਿੱਚ ਹੈ। ਦੇਸ਼ ਦੀ ਆਰਥਿਕਤਾ ਹੋਰਨਾਂ ਦੇ ਮੁਕਾਬਲੇ ਤੇਜ਼ੀ ਨਾਲ ਵਧੀ ਹੈ। ਇਕ ਸਰਵੇਖਣ ਮੁਤਾਬਕ ਭਾਰਤ ਦੀ ਸਥਾਨਕ ਖਰੀਦ ਸ਼ਕਤੀ 20.9 ਫੀਸਦੀ ਸਸਤੀ, ਕਿਰਾਇਆ 95.2 ਫੀਸਦੀ ਸਸਤਾ, ਕਰਿਆਨੇ ਦਾ ਸਾਮਾਨ 74.4 ਫੀਸਦੀ ਸਸਤਾ ਅਤੇ ਸਥਾਨਕ ਵਸਤਾਂ ਅਤੇ ਸੇਵਾਵਾਂ 74.9 ਫੀਸਦੀ ਸਸਤੀਆਂ ਹਨ। ਇਹ ਰਹਿਣ ਲਈ ਤੀਜਾ ਸਭ ਤੋਂ ਸਸਤਾ ਦੇਸ਼ ਹੈ।
5/6

ਕੋਲੰਬੀਆ ਚੌਥੇ ਨੰਬਰ 'ਤੇ, ਲੀਬੀਆ ਪੰਜਵੇਂ ਨੰਬਰ 'ਤੇ ਅਤੇ ਨੇਪਾਲ ਛੇਵੇਂ ਨੰਬਰ 'ਤੇ ਹੈ। ਨੇਪਾਲ ਭਾਰਤ ਦੇ ਨਾਲ ਲਗਦਾ ਇੱਕ ਦੇਸ਼ ਹੈ। ਇੱਥੇ ਬਾਕੀ ਦੁਨੀਆ ਦੇ ਮੁਕਾਬਲੇ ਬਹੁਤ ਘੱਟ ਕੀਮਤ 'ਤੇ ਚੀਜ਼ਾਂ ਮਿਲਦੀਆਂ ਹਨ।
6/6

ਦੀਵਾਲੀਆ ਦੇਸ਼ ਸ਼੍ਰੀਲੰਕਾ ਇਸ ਸੂਚੀ 'ਚ ਸੱਤਵੇਂ ਸਥਾਨ 'ਤੇ ਹੈ। ਇਸ ਤੋਂ ਬਾਅਦ ਯੂਕਰੇਨ, ਕਜ਼ਾਕਿਸਤਾਨ, ਸੀਰੀਆ, ਬੰਗਲਾਦੇਸ਼, ਤੁਰਕੀ ਅਤੇ ਨਾਈਜੀਰੀਆ ਵਰਗੇ ਦੇਸ਼ ਹਨ।
Published at : 26 May 2023 03:14 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਜਨਰਲ ਨੌਲਜ
ਵਿਸ਼ਵ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
