ਪੜਚੋਲ ਕਰੋ
Rules Change From 1 March 2023: ਅੱਜ ਤੋਂ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਵਧਿਆ ਬੋਝ, ਜਾਣੋ ਨਵੇਂ ਨਿਯਮ
Rules Change From 1 March 2023: ਅੱਜ ਤੋਂ ਮਾਰਚ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਨਵੇਂ ਮਹੀਨੇ ਦੇ ਨਾਲ-ਨਾਲ ਕਈ ਅਜਿਹੇ ਬਦਲਾਅ ਆਉਂਦੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਲੋਕਾਂ ਦੀ ਜ਼ਿੰਦਗੀ 'ਤੇ ਪੈਂਦਾ ਹੈ।
Financial Rules
1/6

ਸਾਲ ਦੇ ਤੀਜੇ ਮਹੀਨੇ ਯਾਨੀ ਮਾਰਚ ਦੇ ਸ਼ੁਰੂ ਹੋਣ ਦੇ ਨਾਲ ਹੀ ਅੱਜ ਕਈ ਵਿੱਤੀ ਨਿਯਮ ਬਦਲ ਗਏ ਹਨ ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜ਼ਿੰਦਗੀ ਅਤੇ ਜੇਬਾਂ 'ਤੇ ਪਵੇਗਾ। ਇਸ ਵਿੱਚ ਐਲਪੀਜੀ ਸਿਲੰਡਰ ਦੀਆਂ ਕੀਮਤਾਂ, ਬੈਂਕ ਲੋਨ ਟਰੇਨ ਟਾਈਮ ਟੇਬਲ, ਬੈਂਕ ਛੁੱਟੀਆਂ ਵਰਗੇ ਕਈ ਮਹੱਤਵਪੂਰਨ ਬਦਲਾਅ ਸ਼ਾਮਲ ਹਨ। ਆਓ ਜਾਣਦੇ ਹਾਂ ਇਸ ਬਾਰੇ।
2/6

ਹੋਲੀ ਤੋਂ ਪਹਿਲਾਂ ਆਮ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ ਅਤੇ 14.2 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 350.50 ਰੁਪਏ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਦਿੱਲੀ 'ਚ ਅੱਜ ਤੋਂ ਘਰੇਲੂ ਰਸੋਈ ਗੈਸ ਸਿਲੰਡਰ 1103 ਰੁਪਏ ਪ੍ਰਤੀ ਸਿਲੰਡਰ 'ਚ ਮਿਲੇਗਾ।
Published at : 01 Mar 2023 11:44 AM (IST)
ਹੋਰ ਵੇਖੋ





















