ਪੜਚੋਲ ਕਰੋ
Amritsar News: ਨਵਜੰਮੇ ਬੱਚੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਕੁੱਲ੍ਹੜ ਪੀਜ਼ਾ ਕਪਲ
Kulhad Pizza couple: ਸੋਸ਼ਲ ਮੀਡੀਆ ਉੱਤੇ ਚਰਚਾ ਦੇ ਵਿੱਚ ਰਹਿਣ ਵਾਲਾ ਕੁੱਲ੍ਹੜ ਪੀਜ਼ਾ ਕਪਲ ਹਾਲ ਦੇ ਵਿੱਚ ਆਪਣੇ ਨਵਜੰਮੇ ਬੱਚੇ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।

image source: instagram
1/5

ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਹੌਲੀ-ਹੌਲੀ ਆਪਣੇ ਮੁਸ਼ਕਿਲ ਸਮੇਂ ਨੂੰ ਭੁੱਲ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਕਈ ਹਫਤਿਆਂ ਬਾਅਦ ਕੁੱਲ੍ਹੜ ਪੀਜ਼ਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਪੋਸਟ ਸ਼ੇਅਰ ਕੀਤੀ ਗਈ ਹੈ।
2/5

ਇਸ ਤਸਵੀਰ ਵਿੱਚ ਉਹ ਆਪਣੇ ਨਵਜੰਮੇ ਬੱਚੇ ਨਾਲ ਗੁਰੂ ਦੀ ਨਗਰੀ ਅੰਮ੍ਰਿਤਸਰ ਪੁੱਜੇ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਲਿਖਦੇ ਹੋਏ ਕਿਹਾ, Dhan Dhan Ramdas Gur Jin Sirya Tine Savariya ❤️...
3/5

ਦੱਸ ਦੇਈਏ ਕਿ ਪੁੱਤਰ ਦੇ ਜਨਮ ਤੋਂ ਬਾਅਦ ਹੀ ਕੁੱਲ੍ਹੜ ਪੀਜ਼ਾ ਕਪਲ ਸਹਿਜ਼ ਅਰੋੜਾ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਮੁਸ਼ਕਿਲ ਸਮੇਂ ਤੋਂ ਗੁ਼ਜ਼ਰ ਰਹੇ ਸੀ।
4/5

ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਬੇਹੱਦ ਟੁੱਟ ਗਿਆ ਸੀ। ਫਿਲਹਾਲ ਇਹ ਆਪਣੇ ਮੁਸ਼ਕਿਲ ਦੌਰ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ।
5/5

ਹਾਲਾਂਕਿ ਕਪਲ ਦੀ ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਉ੍ਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦਾ ਨਿੱਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਾਲੇ ਵੀ ਕਈ ਲੋਕਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਫਿਲਹਾਲ ਕਈ ਲੋਕ ਅਜਿਹੇ ਹਨ ਜੋ ਇਸ ਜੋੜੇ ਦਾ ਸਾਥ ਦਿੰਦੇ ਹੋਏ ਵਿਖਾਈ ਦੇ ਰਹੇ ਹਨ।
Published at : 31 Oct 2023 10:09 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਟੋ
ਚੰਡੀਗੜ੍ਹ
Advertisement
ਟ੍ਰੈਂਡਿੰਗ ਟੌਪਿਕ
