ਪੜਚੋਲ ਕਰੋ
(Source: ECI | ABP NEWS)
Baani Sandhu-Jayy Randhawa: ਬਾਣੀ ਸੰਧੂ-ਜੈ ਰੰਧਾਵਾ ਦੀ 'ਮੈਡਲ' ਦੀ ਰਿਲੀਜ਼ ਡੇਟ ਮੁਲਤਵੀ, ਹੁਣ ਇਸ ਦਿਨ ਹੋ ਰਹੀ ਰਿਲੀਜ਼
Baani Sandhu Jayy Randhawa: ਬਾਣੀ ਸੰਧੂ ਇੰਨੀਂ ਦਿਨੀਂ ਖੂਬ ਚਰਚਾ ਹੈ। ਉਸ ਦੀ ਡੈਬਿਊ ਪੰਜਾਬੀ ਫਿਲਮ ਮੈਡਲ 2 ਜੂਨ ਨੂੰ ਰਿਲੀਜ਼ ਹੋਣੀ ਸੀ, ਪਰ ਹੁਣ ਕਿਸੇ ਕਾਰਨ ਫਿਲਮ ਦੀ ਰਿਲੀਜ਼ ਡੇਟ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਬਾਣੀ ਸੰਧੂ-ਜੈ ਰੰਧਾਵਾ ਦੀ 'ਮੈਡਲ' ਦੀ ਰਿਲੀਜ਼ ਡੇਟ ਮੁਲਤਵੀ, ਹੁਣ ਇਸ ਦਿਨ ਹੋ ਰਹੀ ਰਿਲੀਜ਼
1/8

ਪੰਜਾਬੀ ਸਿੰਗਰ ਤੇ ਅਦਾਕਾਰਾ ਬਾਣੀ ਸੰਧੂ ਇੰਨੀਂ ਦਿਨੀਂ ਖੂਬ ਚਰਚਾ ਹੈ।
2/8

ਉਸ ਦੀ ਡੈਬਿਊ ਪੰਜਾਬੀ ਫਿਲਮ ਮੈਡਲ 2 ਜੂਨ ਨੂੰ ਰਿਲੀਜ਼ ਹੋਣੀ ਸੀ, ਪਰ ਹੁਣ ਕਿਸੇ ਕਾਰਨ ਫਿਲਮ ਦੀ ਰਿਲੀਜ਼ ਡੇਟ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਹੁਣ ਫਿਲਮ ਕਿਸ ਦਿਨ ਰਿਲੀਜ਼ ਹੋ ਰਹੀ ਹੈ।
3/8

ਦੱਸ ਦਈਏ ਕਿ ਗਾਇਕ ਤੋਂ ਅਦਾਕਾਰਾ ਬਣਨ ਜਾ ਰਹੀ ਬਾਣੀ ਸੰਧੂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ
4/8

ਜਿਸ ਵਿੱਚ ਉਸ ਕਿਹਾ ਕਿ 'ਪਰੇਸ਼ਾਨੀ ਲਈ ਮੁਆਫੀ ਚਾਹੁੰਦੇ ਹਾਂ, ਮੈਡਲ ਸ਼ੁੱਕਰਵਾਰ 2 ਜੂਨ ਨੂੰ ਨਹੀਂ, ਬਲਕਿ ਸ਼ਨੀਵਾਰ 3 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।'
5/8

ਫਿਲਹਾਲ ਗਾਇਕਾ ਨੇ ਫਿਲਮ ਦੀ ਰਿਲੀਜ਼ ਡੇਟ ਮੁਲਤਵੀ ਹੋਣ ਦੀ ਕੋਈ ਵਜ੍ਹਾ ਨਹੀਂ ਦੱਸੀ ਹੈ। ਉਸ ਨੇ ਕਿਹਾ ਕਿ ਕਿਸੇ ਕਾਰਨ ਕਰਕੇ ਮੈਡਲ ਅੱਜ ਰਿਲੀਜ਼ ਨਹੀਂ ਹੋ ਰਹੀ ਹੈ।
6/8

ਕਾਬਿਲੇਗ਼ੌਰ ਹੈ ਕਿ ਬਾਣੀ ਸੰਧੂ ਤੇ ਜੈ ਰੰਧਾਵਾ ਸਟਾਰਰ ਫਿਲਮ 'ਮੈਡਲ' ਦਾ ਲੋਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਸੀ, ਪਰ ਕਿਸੇ ਵਜ੍ਹਾ ਕਰਕੇ ਇਸ ਫਿਲਮ ਦੀ ਰਿਲੀਜ਼ ਡੇਟ ਨੂੰ 3 ਜੂਨ ਤੱਕ ਟਾਲ ਦਿੱਤਾ ਗਿਆ ਹੈ
7/8

ਦੱਸ ਦਈਏ ਕਿ ਫਿਲਮ ਦੇ ਟਰੇਲਰ ਤੇ ਗੀਤਾਂ ਨੂੰ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਹੈ। ਟਰੇਲਰ ਦੇ ਮੁਤਾਬਕ ਫਿਲਮ ਦੀ ਕਹਾਣੀ ਇੱਕ ਕਾਲਜ ਸਟੂਡੈਂਟ ਦੇ ਆਲੇ-ਦੁਆਲੇ ਘੁੰਮਦੀ ਹੈ,
8/8

ਜੋ ਅਥਲੈਟਿਕਸ ਵਿੱਚ ਗੋਲਡ ਮੈਡਲ ਲਿਆਉਣ ਲਈ ਕੜੀ ਮੇਹਨਤ ਕਰ ਰਿਹਾ ਹੈ, ਪਰ ਉਸ ਦੇ ਨਾਲ ਕੁੱਝ ਅਜਿਹਾ ਹੋ ਜਾਂਦਾ ਹੈ ਕਿ ਉਹ ਗੈਂਗਸਟਰ ਬਣ ਜਾਂਦਾ ਹੈ।
Published at : 02 Jun 2023 08:18 PM (IST)
ਹੋਰ ਵੇਖੋ
Advertisement
Advertisement



















