ਪੜਚੋਲ ਕਰੋ
Ira-Nupur Wedding Reception: ਲਹਿੰਗੇ ਅਤੇ ਸਾੜ੍ਹੀ 'ਚ ਨਜ਼ਰ ਆਇਆ ਬਾਲੀਵੁੱਡ ਦਾ ਹੁਸਨ, ਈਰਾ ਦੇ ਰਿਸੈਪਸ਼ਨ 'ਚ ਅਭਿਨੇਤਰੀਆਂ ਨੇ ਇੰਝ ਲਗਾਈ ਅੱਗ
Ira-Nupur Wedding Reception: ਈਰਾ ਖਾਨ ਨੂਪੁਰ ਸ਼ਿਖਰੇ ਦੇ ਵਿਆਹ ਦੀ ਰਿਸੈਪਸ਼ਨ ਬੀਤੀ ਰਾਤ ਮੁੰਬਈ ਵਿੱਚ ਹੋਈ। ਰਿਸੈਪਸ਼ਨ 'ਚ ਮਨੋਰੰਜਨ ਜਗਤ ਦੀਆਂ ਸਾਰੀਆਂ ਖੂਬਸੂਰਤ ਹਸਤੀਆਂ ਨੇ ਆਪਣੇ ਲੁੱਕ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ।
Ira-Nupur Wedding Reception Pics
1/7

ਈਰਾ-ਨੂਪੁਰ ਦੇ ਵਿਆਹ ਦੀ ਰਿਸੈਪਸ਼ਨ 'ਚ ਕੈਟਰੀਨਾ ਕੈਫ ਨੂੰ ਬੇਜ ਰੰਗ ਦੇ ਲਹਿੰਗਾ 'ਚ ਦੇਖਿਆ ਗਿਆ ਸੀ। ਇਸ ਪਹਿਰਾਵੇ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਕੈਟਰੀਨਾ ਨੇ ਬਲੈਕ ਬਿੰਦੀ ਅਤੇ ਹੈਵੀ ਈਅਰਰਿੰਗਸ ਨਾਲ ਆਪਣਾ ਲੁੱਕ ਪੂਰਾ ਕੀਤਾ। ਸ਼ਹਿਨਾਜ਼ ਗਿੱਲ ਵੀ ਰਿਸੈਪਸ਼ਨ 'ਤੇ ਕਾਫੀ ਸਟਾਈਲਿਸ਼ ਅੰਦਾਜ਼ 'ਚ ਪਹੁੰਚੀ। ਅਦਾਕਾਰਾ ਨੇ ਬਲੈਕ ਐਂਡ ਗੋਲਡਨ ਸਾੜ੍ਹੀ ਪਾਈ ਹੋਈ ਸੀ। ਸ਼ਹਿਨਾਜ਼ ਨਿਊਡ ਮੇਕਅੱਪ 'ਚ ਕਾਫੀ ਗਲੈਮਰਸ ਲੱਗ ਰਹੀ ਸੀ।
2/7

ਅਦਾਕਾਰਾ ਰਾਧਿਕਾ ਮਦਾਨ ਨੇ ਵੀ ਆਪਣਾ ਰਵਾਇਤੀ ਅੰਦਾਜ਼ ਦਿਖਾਇਆ, ਅਦਾਕਾਰਾ ਗੁਲਾਬੀ ਰੰਗ ਦੀ ਸਾੜੀ ਵਿੱਚ ਬਹੁਤ ਹੀ ਪਿਆਰੀ ਲੱਗ ਰਹੀ ਸੀ। ਰਾਧਿਕਾ ਨੇ ਇਸ ਸਾੜ੍ਹੀ ਦੇ ਨਾਲ ਟਿਊਬ ਬਲਾਊਜ਼ ਅਤੇ ਹੈਵੀ ਨੇਕਲੈੱਸ ਪਾਇਆ ਹੋਇਆ ਸੀ। ਈਰਾ ਨੂਪੁਰ ਦੇ ਰਿਸੈਪਸ਼ਨ 'ਚ ਰੀਆ ਚੱਕਰਵਰਤੀ ਨੇ ਵੀ ਸ਼ਿਰਕਤ ਕੀਤੀ। ਅਦਾਕਾਰਾ ਨੇ ਆਪਣਾ ਲੁੱਕ ਆਫ ਵ੍ਹਾਈਟ ਸਾੜੀ ਅਤੇ ਹੈਵੀ ਈਅਰਰਿੰਗਸ ਵਿੱਚ ਪੂਰਾ ਕੀਤਾ।
Published at : 15 Jan 2024 07:33 AM (IST)
ਹੋਰ ਵੇਖੋ





















