ਪੜਚੋਲ ਕਰੋ
ਬਾਲੀਵੁੱਡ ਕਲਾਕਾਰਾਂ ਦੇ ਇਨ੍ਹਾਂ ਹਮਸ਼ਕਲਾਂ ਨੂੰ ਦੇਖ ਤੁਸੀਂ ਹੋ ਜਾਓਗੇ ਹੈਰਾਨ, ਅਸਲੀ ਨਕਲੀ 'ਚ ਪਛਾਣ ਕਰਨਾ ਹੋ ਜਾਵੇਗਾ ਮੁਸ਼ਕਲ
Bollywood Celebrities Look Alike: ਅੱਜ ਅਸੀਂ ਤੁਹਾਨੂੰ ਬਾਲੀਵੁੱਡ ਅਭਿਨੇਤਰੀਆਂ ਦੀ ਹਮਸ਼ਕਲ ਲੜਕੀਆਂ ਨਾਲ ਜ਼ਰੂਰ ਮਿਲਵਾਉਣ ਜਾ ਰਹੇ ਹਾਂ। ਜਿਨ੍ਹਾਂ ਨੂੰ ਦੇਖ ਤੁਸੀਂ ਹੈਰਾਨ ਹੋ ਜਾਓਗੇ।

ਬਾਲੀਵੁੱਡ ਕਲਾਕਾਰਾਂ ਦੇ ਇਨ੍ਹਾਂ ਹਮਸ਼ਕਲਾਂ ਨੂੰ ਦੇਖ ਤੁਸੀਂ ਹੋ ਜਾਓਗੇ ਹੈਰਾਨ, ਅਸਲੀ ਨਕਲੀ 'ਚ ਪਛਾਣ ਕਰਨਾ ਹੋ ਜਾਵੇਗਾ ਮੁਸ਼ਕਲ
1/9

ਦੀਪਿਕਾ ਪਾਦੁਕੋਣ ਅਤੇ ਮਹਿਮਾ ਸੁਨੀਤ: ਮਹਿਮਾ ਦੀ ਸ਼ਕਲ ਦੀਪਿਕਾ ਪਾਦੂਕੋਣ ਨਾਲ ਇੰਨੀਂ ਜ਼ਿਆਦਾ ਮਿਲਦੀ ਜੁਲਦੀ ਹੈ ਕਿ ਕਈ ਵਾਰ ਜਦੋਂ ਮਹਿਮਾ ਘਰ ਤੋਂ ਬਾਹਰ ਨਿਕਲਦੀ ਹੈ ਤਾਂ ਲੋਕ ਧੋਖਾ ਖਾ ਜਾਂਦੇ ਹਨ। ਮਹਿਮਾ ਇੱਕ ਬੇਹਤਰੀਨ ਡਾਂਸਰ ਹੈ। ਇਸ ਲਈ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਮਹਿਮਾ ਦੀ ਸ਼ਕਲ ਹੀ ਨ੍ਹਹੀਂ ਗੁਣ ਵੀ ਦੀਪਿਕਾ ਨਾਲ ਮੇਲ ਖਾਂਦੇ ਹਨ।
2/9

ਸਾਰਾ ਅਲੀ ਖਾਨ ਅਤੇ ਸਾਕਸ਼ੀ ਵੈਦਿਆ: ਸਾਰਾ ਤੇ ਸਾਕਸ਼ੀ ਦੀਆਂ ਸ਼ਕਲਾਂ ਇੰਨੀਂ ਮੇਲ ਖਾਂਦੀਆਂ ਹਨ ਕਿ ਜੇ ਕਿਸੇ ਫ਼ਿਲਮ 'ਚ ਸਾਰਾ ਅਲੀ ਖਾਨ ਦਾ ਡਬਲ ਰੋਲ ਹੋਵੇ ਤਾਂ ਉਸ ਵਿੱਚ ਸਾਕਸ਼ੀ ਆਰਾਮ ਨਾਲ ਅਦਾਕਾਰਾ ਦੀ ਜੁੜਵਾਂ ਭੈਣ ਦਾ ਕਿਰਦਾਰ ਨਿਭਾ ਸਕਦੀ ਹੈ
3/9

ਐਸ਼ਵਰਿਆ ਰਾਏ ਬੱਚਨ ਅਤੇ ਆਮਨਾ ਇਮਰਾਨ: ਆਮਨਾ ਦੀ ਸ਼ਕਲ ਅਦਭੁਤ ਤਰੀਕਾ ਨਾਲ ਐਸ਼ਵਰਿਆ ਨਾਲ ਮਿਲਦੀ ਹੈ। ਤਸਵੀਰਾਂ ਦੇਖ ਇਹ ਪਹਿਚਾਨਣਾ ਮੁਸ਼ਕਲ ਹੋ ਰਿਹਾ ਹੈ ਕਿ ਅਸਲੀ ਐਸ਼ਵਰਿਆ ਕੌਣ ਹੈ ਤੇ ਨਕਲੀ ਕੌਣ?
4/9

ਆਲੀਆ ਭੱਟ ਅਤੇ ਸਨਾਇਆ ਆਰਿਆ: ਸਨਾਇਆ ਇੱਕ ਟਿਕ ਟੌਕ ਸਟਾਰ ਹੈ। ਉਹ ਟਿਕ ਟੌਕ ਵੀਡੀਓਜ਼ ਰਾਹੀਂ ਹੀ ਲੋਕਾਂ ਦੀਆਂ ਨਜ਼ਰਾਂ 'ਚ ਆਈ ਸੀ। ਇੱਥੋਂ ਹੀ ਉਸ ਨੂੰ ਪਛਾਣ ਮਿਲੀ ਅਤੇ ਲੋਕਾਂ ਨੂੰ ਪਤਾ ਲੱਗਿਆ ਕਿ ਆਲੀਆ ਭੱਟ ਦੀ ਕੋਈ ਹਮਸ਼ਕਲ ਵੀ ਹੈ।
5/9

ਕੈਟਰੀਨਾ ਕੈਫ ਅਤੇ ਅਲੀਨਾ ਰਾਏ: ਕੈਟਰੀਨਾ ਕੈਫ਼ ਤੇ ਅਲੀਨਾ ਰਾਏ ਵਿਚਾਲੇ ਅਸਲੀ ਨਕਲੀ ਦਾ ਫ਼ਰਕ ਕਰਨਾ ਕਾਫ਼ੀ ਮੁਸ਼ਕਲ ਹੈ
6/9

ਕਿਆਰਾ ਅਡਵਾਨੀ ਅਤੇ ਕਲਪਨਾ ਸ਼ਰਮਾ: ਕਲਪਨਾ ਸ਼ਰਮਾ ਹੂ-ਬ-ਹੂ ਕਿਆਰਾ ਅਡਵਾਨੀ ਵਰਗੀ ਦਿਖਦੀ ਹੈ। ਦੋਵਾਂ ਵਿਚਾਲੇ ਫ਼ਰਕ ਕਰਨਾ ਕਾਫ਼ੀ ਮੁਸ਼ਕਲ ਹੈ। ਕਲਪਨਾ ਦੀ ਇੰਸਟਾਗ੍ਰਾਮ ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਉਸ ਦੇ ਇੰਸਟਾਗ੍ਰਾਮ ਤੇ ਡੇਢ ਲੱਖ ਦੇ ਕਰੀਬ ਫ਼ਾਲੋਅਰਜ਼ ਹਨ
7/9

ਕਰਿਸ਼ਮਾ ਕਪੂਰ ਅਤੇ ਹਿਨਾ: ਹਿਨਾ ਨਾਂ ਦੀ ਇਸ ਲੜਕੀ ਦੀ ਸ਼ਕਲ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਨਾਲ ਕਾਫ਼ੀ ਮਿਲਦੀ ਜੁਲਦੀ ਹੈ। ਹਿਨਾ ਕਰਿਸ਼ਮਾ ਕਪੂਰ ਦੀਆਂ ਫ਼ਿਲਮਾਂ ਦੇ ਡਾਇਲੌਗਜ਼ ਤੇ ਰੀਲਾਂ ਬਣਾਉਂਦੀ ਹੈ ਤੇ ਫ਼ੈਨਜ਼ ਉਸ ਦੀਆਂ ਵੀਡੀਓਜ਼ ਨੂੰ ਖੂਬ ਪਿਆਰ ਦਿੰਦੇ ਹਨ
8/9

ਪ੍ਰਿਅੰਕਾ ਚੋਪੜਾ ਜੋਨਸ ਅਤੇ ਅਮਾਇਰਾ ਡੋਂਗਰੇ: ਪ੍ਰਿਯੰਕਾ ਚੋਪੜਾ ਨੇ ਆਪਣੇ ਟੈਲੇਂਟ ਦੇ ਦਮ ਤੇ ਬਾਲੀਵੁੱਡ `ਚ ਹੀ ਨਹੀਂ ਬਲਕਿ ਹਾਲੀਵੁੱਡ `ਚ ਵੀ ਨਾਮ ਕਮਾਇਆ ਹੈ। ਪ੍ਰਿਯੰਕਾ ਦੀ ਹਮਸ਼ਕਲ ਅਮਾਇਰਾ ਦੀ ਫ਼ੈਨ ਫ਼ਾਲੋਇੰਗ ਵੀ ਘੱਟ ਨਹੀਂ ਹੈ। ਅਮਾਇਰਾ ਡੋਂਗਰੇ ਨੂੰ ਪ੍ਰਿਯੰਕਾ ਦੇ ਫ਼ੈਨਜ਼ ਕਾਫ਼ੀ ਪਸੰਦ ਕਰਦੇ ਹਨ
9/9

ਕਾਜੋਲ ਦੇਵਗਨ ਅਤੇ ਪਿੰਕੀ ਸਾਹਾ: ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਪਿੰਕੀ ਕਾਜੋਲ ਦੀ ਹਮਸ਼ਕਲ ਹੈ। ਪਿੰਕੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੀਆਂ ਸ਼ੇਅਰ ਕਰਦੀ ਰਹਿੰਦੀ ਹੈ। ਉਹ ਬਿਲਕੁਲ ਕਾਜੋਲ ਵਰਗੀ ਲਗਦੀ ਹੈ
Published at : 15 Sep 2022 12:00 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
