ਪੜਚੋਲ ਕਰੋ
Parineeti-Raghav Reception: ਇੱਕ ਨਹੀਂ ਬਲਕਿ ਤਿੰਨ ਰਿਸੈਪਸ਼ਨ ਕਰਨਗੇ ਪਰਿਣੀਤੀ-ਰਾਘਵ! ਸਿਆਸੀ 'ਤੇ ਫਿਲਮੀ ਸਿਤਾਰਿਆਂ ਦੀ ਲੱਗੇਗੀ ਮਹਿਫ਼ਲ
Parineeti Chopra Raghav Chadha Reception: ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦਾ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ। ਦੋਵਾਂ ਨੇ 24 ਸਤੰਬਰ ਨੂੰ ਉਦੈਪੁਰ ਦੇ 'ਦ ਲੀਲਾ ਪੈਲੇਸ' 'ਚ ਸੱਤ ਫੇਰੇ ਲਏ।
Parineeti Chopra Raghav Chadha Reception
1/6

ਇਸ ਨਵੇਂ ਵਿਆਹੇ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਹੁਣ ਇਸ ਜੋੜੇ ਦੇ ਰਿਸੈਪਸ਼ਨ ਦੀ ਚਰਚਾ ਜ਼ੋਰਾਂ 'ਤੇ ਹੈ।
2/6

ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ ਦੋ ਰਿਸੈਪਸ਼ਨ ਪਾਰਟੀਆਂ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਨਿਊਜ਼ 18 ਦੀ ਇੱਕ ਰਿਪੋਰਟ ਮੁਤਾਬਕ ਦਿੱਲੀ ਵਿੱਚ ਇੱਕ ਪਾਰਟੀ ਰੱਖੀ ਜਾਵੇਗੀ ਜਿਸ ਵਿੱਚ ਰਾਘਵ ਚੱਢਾ ਦੇ ਕਰੀਬੀ ਲੋਕ ਨਜ਼ਰ ਆਉਣਗੇ।
3/6

ਇਸ ਪਾਰਟੀ ਵਿੱਚ ਸਿਆਸੀ ਜਗਤ ਦੀਆਂ ਕਈ ਪ੍ਰਸਿੱਧ ਹਸਤੀਆਂ ਸ਼ਿਰਕਤ ਕਰਨਗੀਆਂ। ਇਸ ਲਈ ਦੂਜੀ ਰਿਸੈਪਸ਼ਨ ਪਾਰਟੀ ਮੁੰਬਈ 'ਚ ਆਯੋਜਿਤ ਕੀਤੀ ਜਾਵੇਗੀ। ਇਸ ਪਾਰਟੀ 'ਚ ਪਰਿਣੀਤੀ ਬਾਲੀਵੁੱਡ ਇੰਡਸਟਰੀ ਦੇ ਆਪਣੇ ਦੋਸਤਾਂ ਨੂੰ ਸੱਦਾ ਦੇਵੇਗੀ। ਹਾਲਾਂਕਿ ਰਿਸੈਪਸ਼ਨ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
4/6

ਇਨ੍ਹਾਂ ਖਬਰਾਂ ਵਿਚਾਲੇ ਜੋੜੇ ਦੀ ਰਿਸੈਪਸ਼ਨ ਪਾਰਟੀ ਦਾ ਸੱਦਾ ਪੱਤਰ ਸੋਸ਼ਲ ਮੀਡੀਆ 'ਤੇ ਲੀਕ ਹੋ ਗਿਆ ਹੈ, ਜੋ ਵਾਇਰਲ ਹੋ ਰਿਹਾ ਹੈ। ਇਸ ਕਾਰਡ ਦੇ ਮੁਤਾਬਕ ਰਾਘਵ ਅਤੇ ਪਰਿਣੀਤੀ ਦੀ ਰਿਸੈਪਸ਼ਨ ਪਾਰਟੀ 30 ਸਤੰਬਰ ਨੂੰ ਚੰਡੀਗੜ੍ਹ ਦੇ ਤਾਜ ਹੋਟਲ 'ਚ ਆਯੋਜਿਤ ਕੀਤੀ ਜਾਵੇਗੀ।
5/6

ਵਿਆਹ ਤੋਂ ਬਾਅਦ ਪਰਿਣੀਤੀ ਬੀਤੇ ਦਿਨੀਂ ਦਿੱਲੀ ਸਥਿਤ ਆਪਣੇ ਸਹੁਰੇ ਘਰ ਪਹੁੰਚੀ ਸੀ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜੋ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਪਰਿਣੀਤੀ ਆਪਣੇ ਪਤੀ ਨਾਲ ਹੱਸਦੀ ਨਜ਼ਰ ਆ ਰਹੀ ਹੈ। ਅਭਿਨੇਤਰੀ ਆਪਣੇ ਗਲੇ 'ਚ ਸਿੰਦੂਰ ਵਾਲਾ ਮੰਗਲਸੂਤਰ ਪਹਿਨੇ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ।
6/6

ਦੱਸ ਦੇਈਏ ਕਿ ਇਸ ਹਾਈ ਪ੍ਰੋਫਾਈਲ ਵਿਆਹ ਨੂੰ ਪੂਰੀ ਤਰ੍ਹਾਂ ਨਾਲ ਪ੍ਰਾਈਵੇਟ ਰੱਖਿਆ ਗਿਆ ਸੀ। ਇਸ ਦੇ ਬਾਵਜੂਦ ਵਿਆਹ ਦੇ ਜਲੂਸ ਦੀ ਇੱਕ ਵੀਡੀਓ ਲੀਕ ਹੋ ਗਈ, ਜਿਸ ਵਿੱਚ ਲਾੜਾ ਕਿਸੇ ਰਾਜਕੁਮਾਰ ਤੋਂ ਘੱਟ ਨਹੀਂ ਲੱਗ ਰਿਹਾ।
Published at : 26 Sep 2023 05:02 PM (IST)
Tags :
Parineeti Chopra Raghav Chadha Parineeti Chopra Wedding Parineeti Chopra Raghav Chadha Wedding Raghav Chadha Wedding Parineeti Chopra Wedding Live Raghav Chadha Wedding Live Parineeti-Raghav Wedding Live Parineeti Chopra Mehndi Parineeti Chopra Sangeet Parineeti Chopra Wedding Photo Parineeti Chopra Wedding Videoਹੋਰ ਵੇਖੋ





















