ਪੜਚੋਲ ਕਰੋ
Advertisement

(Source: ECI/ABP News/ABP Majha)
Sunil Dutt: ਪੰਜਾਬ 'ਚ ਅੱਤਵਾਦ ਦੇ ਦੌਰ 'ਚ ਸੁਨੀਲ ਦੱਤ ਨੇ ਕੀਤੀ ਸੀ 2000 ਕਿਲੋਮੀਟਰ ਪੈਦਲ ਯਾਤਰਾ, ਇਹ ਸੀ ਵਜ੍ਹਾ
Sunil Dutt Death Anniversary: ਪਾਕਿਸਤਾਨ ਵਿੱਚ ਪੈਦਾ ਹੋਏ ਸੁਨੀਲ ਦੱਤ ਨੇ ਆਪਣਾ ਕਰੀਅਰ ਭਾਰਤ ਵਿੱਚ ਬਣਾਇਆ। ਉਹ ਸਿਰਫ ਫਿਲਮਾਂ ਦੇ ਹੀ ਨਹੀਂ, ਸਗੋਂ ਅਸਲ ਜ਼ਿੰਦਗੀ 'ਚ ਵੀ ਹੀਰੋ ਸਨ।

ਸੁਨੀਲ ਦੱਤ
1/8

ਸੁਨੀਲ ਦੱਤ ਜਿੰਨੇ ਇੱਕ ਸ਼ਾਨਦਾਰ ਕਲਾਕਾਰ ਸੀ, ਉਨੇਂ ਹੀ ਉਹ ਇੱਕ ਸ਼ਾਨਦਾਰ ਨੇਤਾ ਵੀ ਸੀ। 25 ਮਈ 2005 ਨੂੰ ਉਹ ਸੰਸਾਰ ਤੋਂ ਹਮੇਸ਼ਾ ਲਈ ਰੁਖਸਤ ਹੋ ਗਏ ਸੀ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੀ ਅਜਿਹੀ ਹੀ ਇੱਕ ਕਹਾਣੀ, ਜੋ ਤੁਸੀਂ ਸ਼ਾਇਦ ਹੀ ਸੁਣੀ ਹੋਵੇਗੀ।
2/8

ਅਭਿਨੇਤਾ ਤੋਂ ਰਾਜਨੇਤਾ ਬਣੇ ਸੁਨੀਲ ਦੱਤ ਆਮ ਲੋਕਾਂ ਲਈ ਬਹੁਤ ਗੰਭੀਰ ਸਨ। ਇਹ ਕਹਾਣੀ ਉਨ੍ਹਾਂ ਦੇ ਸਿਆਸੀ ਜੀਵਨ ਨਾਲ ਹੀ ਜੁੜੀ ਹੋਈ ਹੈ
3/8

ਦਰਅਸਲ, ਉਨ੍ਹਾਂ ਨੇ ਇੱਕ ਵਾਰ 2000 ਕਿਲੋਮੀਟਰ ਪੈਦਲ ਯਾਤਰਾ ਕੀਤੀ ਸੀ। ਉਸ ਦੌਰਾਨ ਉਨ੍ਹਾਂ ਨੇ ਤੇਜ਼ ਧੁੱਪ ਦੀ ਵੀ ਪਰਵਾਹ ਨਹੀਂ ਕੀਤੀ। ਦੱਸ ਦੇਈਏ ਕਿ ਇਹ ਦੌਰਾ ਪੰਜਾਬ ਵਿੱਚ ਵਧ ਰਹੇ ਅਤਿਵਾਦ ਦਰਮਿਆਨ ਸ਼ਾਂਤੀ ਲਈ ਕੀਤਾ ਗਿਆ ਸੀ।
4/8

ਦੱਸ ਦੇਈਏ ਕਿ ਸਾਲ 1987 ਦੌਰਾਨ ਪੰਜਾਬ ਵਿੱਚ ਖਾਲਿਸਤਾਨੀ ਖਾੜਕੂ ਲਹਿਰ ਆਪਣੇ ਸਿਖਰ 'ਤੇ ਸੀ। ਉਸ ਸਮੇਂ ਦੌਰਾਨ ਸੁਨੀਲ ਦੱਤ ਨੇ ਸਦਭਾਵਨਾ ਅਤੇ ਭਾਈਚਾਰੇ ਲਈ ਮੁੰਬਈ ਤੋਂ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਤੱਕ ਮਹਾਸ਼ਾਂਤੀ ਪਦਯਾਤਰਾ ਕੱਢੀ।
5/8

78 ਦਿਨਾਂ ਤੱਕ ਚੱਲੀ ਇਸ ਯਾਤਰਾ ਵਿੱਚ ਸੁਨੀਲ ਦੱਤ ਦੇ ਨਾਲ 80 ਤੋਂ ਵੱਧ ਵੱਡੇ ਆਗੂ ਵੀ ਸ਼ਾਮਲ ਹੋਏ।
6/8

2000 ਕਿਲੋਮੀਟਰ ਦੀ ਇਸ ਯਾਤਰਾ ਦੌਰਾਨ ਉਨ੍ਹਾਂ 500 ਤੋਂ ਵੱਧ ਮੀਟਿੰਗਾਂ ਵੀ ਕੀਤੀਆਂ। ਉਸ ਸਮੇਂ ਸੁਨੀਲ ਦੱਤ ਦੇ ਪੈਰ 'ਤੇ ਛਾਲੇ ਹੋ ਗਏ ਸਨ, ਪਰ ਉਨ੍ਹਾਂ ਨੇ ਇਸ ਦੀ ਪਰਵਾਹ ਨਹੀਂ ਕੀਤੀ।
7/8

6 ਜੂਨ 1929 ਨੂੰ ਪੰਜਾਬ (ਹੁਣ ਪਾਕਿਸਤਾਨ) ਵਿੱਚ ਜਨਮੇ ਸੁਨੀਲ ਦੱਤ ਕਿਸੇ ਜਾਣ-ਪਛਾਣ ਦੇ ਮੋਹਤਾਜ ਨਹੀਂ ਹਨ। ਸ਼ੁਰੂ ਵਿੱਚ ਉਹ ਰੇਡੀਓ ਸਟੇਸ਼ਨ ਵਿੱਚ ਕੰਮ ਕਰਦੇ ਸੀ। ਬਾਅਦ ਵਿੱਚ ਉਨ੍ਹਾਂ ਨੂੰ ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।
8/8

ਇੱਥੇ ਉਨ੍ਹਾਂ ਦੀ ਮੁਲਾਕਾਤ ਉਸ ਸਮੇਂ ਦੀ ਦਿੱਗਜ ਅਦਾਕਾਰਾ ਨਰਗਿਸ ਨਾਲ ਹੋਈ। ਜਦੋਂ ਸੁਨੀਲ ਦੱਤ ਨੇ ਫਿਲਮ 'ਮਦਰ ਇੰਡੀਆ' 'ਚ ਅੱਗਜ਼ਨੀ ਦੌਰਾਨ ਨਰਗਿਸ ਦੀ ਜਾਨ ਬਚਾਈ ਤਾਂ ਦੋਵੇਂ ਇਕ-ਦੂਜੇ ਦੇ ਨੇੜੇ ਆ ਗਏ ਅਤੇ ਇਕ-ਦੂਜੇ ਨੂੰ ਬਹੁਤ ਪਿਆਰ ਕਰਨ ਲੱਗੇ। 1958 ਦੌਰਾਨ ਸੁਨੀਲ ਦੱਤ ਅਤੇ ਨਰਗਿਸ ਨੇ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਲਿਆ।
Published at : 25 May 2023 10:26 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement
ਟ੍ਰੈਂਡਿੰਗ ਟੌਪਿਕ
