ਪੜਚੋਲ ਕਰੋ
(Source: ECI/ABP News)
Deep Sidhu: ਦੀਪ ਸਿੱਧੂ ਦੀ ਪਹਿਲੀ ਬਰਸੀ ਅੱਜ, ਜਾਣੋ ਉਸ ਦੀ ਜ਼ਿੰਦਗੀ ਦੇ ਅਨਸੁਣੇ ਦਿਲਚਸਪ ਕਿੱਸੇ
Deep Sidhu First Death Anniversary: ਦੀਪ ਸਿੱਧੂ ਦਾ ਪਰਿਵਾਰ ਤੇ ਉਸ ਦੇ ਚਾਹੁਣ ਵਾਲੇ ਉਸ ਨੂੰ ਯਾਦ ਕਰ ਭਾਵੁਕ ਹੋ ਰਹੇ ਹਨ। ਤਾਂ ਅੱਜ ਅਸੀਂ ਤੁਹਾਨੂੰ ਦੀਪ ਸਿੱਧੂ ਬਾਰੇ ਅਜਿਹੀਆਂ ਗੱਲਾਂ ਦੱਸਾਂਗੇ, ਜੋ ਸ਼ਾਇਦ ਤੁਸੀਂ ਕਦੇ ਸੁਣੀਆਂ ਨਾ ਹੋਣ।
![Deep Sidhu First Death Anniversary: ਦੀਪ ਸਿੱਧੂ ਦਾ ਪਰਿਵਾਰ ਤੇ ਉਸ ਦੇ ਚਾਹੁਣ ਵਾਲੇ ਉਸ ਨੂੰ ਯਾਦ ਕਰ ਭਾਵੁਕ ਹੋ ਰਹੇ ਹਨ। ਤਾਂ ਅੱਜ ਅਸੀਂ ਤੁਹਾਨੂੰ ਦੀਪ ਸਿੱਧੂ ਬਾਰੇ ਅਜਿਹੀਆਂ ਗੱਲਾਂ ਦੱਸਾਂਗੇ, ਜੋ ਸ਼ਾਇਦ ਤੁਸੀਂ ਕਦੇ ਸੁਣੀਆਂ ਨਾ ਹੋਣ।](https://feeds.abplive.com/onecms/images/uploaded-images/2023/02/15/78121e29756704d8b9267bb3eafd87dc1676467716983469_original.jpg?impolicy=abp_cdn&imwidth=720)
ਦੀਪ ਸਿੱਧੂ
1/8
![ਦੀਪ ਸਿੱਧੂ ਪੰਜਾਬੀ ਇੰਡਸਟਰੀ ਦਾ ਚਮਕਦਾਰ ਸਿਤਾਰਾ ਸੀ। ਪਰ 15 ਫਰਵਰੀ 2022 ਨੂੰ ਇਹ ਸਿਤਾਰਾ ਹਮੇਸ਼ਾ ਲਈ ਹਨੇਰੇ 'ਚ ਡੁੱਬ ਗਿਆ। ਅੱਜ ਦੀਪ ਦੀ ਪਹਿਲੀ ਬਰਸੀ ਹੈ। ਇਸ ਮੌਕੇ ਦੀਪ ਸਿੱਧੂ ਦਾ ਪਰਿਵਾਰ ਤੇ ਉਸ ਦੇ ਚਾਹੁਣ ਵਾਲੇ ਉਸ ਨੂੰ ਯਾਦ ਕਰ ਭਾਵੁਕ ਹੋ ਰਹੇ ਹਨ। ਤਾਂ ਅੱਜ ਅਸੀਂ ਤੁਹਾਨੂੰ ਦੀਪ ਸਿੱਧੂ ਬਾਰੇ ਅਜਿਹੀਆਂ ਗੱਲਾਂ ਦੱਸਾਂਗੇ, ਜੋ ਸ਼ਾਇਦ ਤੁਸੀਂ ਕਦੇ ਸੁਣੀਆਂ ਨਾ ਹੋਣ।](https://feeds.abplive.com/onecms/images/uploaded-images/2023/02/15/394659692a460258b45a99f1424ea357b5893.jpg?impolicy=abp_cdn&imwidth=720)
ਦੀਪ ਸਿੱਧੂ ਪੰਜਾਬੀ ਇੰਡਸਟਰੀ ਦਾ ਚਮਕਦਾਰ ਸਿਤਾਰਾ ਸੀ। ਪਰ 15 ਫਰਵਰੀ 2022 ਨੂੰ ਇਹ ਸਿਤਾਰਾ ਹਮੇਸ਼ਾ ਲਈ ਹਨੇਰੇ 'ਚ ਡੁੱਬ ਗਿਆ। ਅੱਜ ਦੀਪ ਦੀ ਪਹਿਲੀ ਬਰਸੀ ਹੈ। ਇਸ ਮੌਕੇ ਦੀਪ ਸਿੱਧੂ ਦਾ ਪਰਿਵਾਰ ਤੇ ਉਸ ਦੇ ਚਾਹੁਣ ਵਾਲੇ ਉਸ ਨੂੰ ਯਾਦ ਕਰ ਭਾਵੁਕ ਹੋ ਰਹੇ ਹਨ। ਤਾਂ ਅੱਜ ਅਸੀਂ ਤੁਹਾਨੂੰ ਦੀਪ ਸਿੱਧੂ ਬਾਰੇ ਅਜਿਹੀਆਂ ਗੱਲਾਂ ਦੱਸਾਂਗੇ, ਜੋ ਸ਼ਾਇਦ ਤੁਸੀਂ ਕਦੇ ਸੁਣੀਆਂ ਨਾ ਹੋਣ।
2/8
![ਦੀਪ ਸਿੱਧੂ ਦਾ ਜਨਮ 2 ਅਪ੍ਰੈਲ 1984 'ਚ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ ਸੀ। ਜਦੋਂ ਦੀਪ 4 ਸਾਲਾਂ ਦੇ ਸੀ ਤਾਂ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ। ਦੀਪ ਦੇ ਪਿਤਾ ਵਕੀਲ ਸਨ। ਇਸ ਕਰਕੇ ਦੀਪ ਨੇ ਵੀ ਵਕਾਲਤ ਦੀ ਪੜ੍ਹਾਈ ਕੀਤੀ। ਦੀਪ ਨੂੰ ਬਚਪਨ ਤੋਂ ਹੀ ਐਕਟਿੰਗ ਤੇ ਮਾਡਲੰਿਗ ਦਾ ਕਾਫੀ ਜ਼ਿਆਦਾ ਸ਼ੌਕ ਸੀ। ਪਰ ਪਰਿਵਾਰ ਵੱਲੋਂ ਦੀਪ ਸਿੱਧੂ 'ਤੇ ਇਹ ਪਰੈਸ਼ਰ ਸੀ ਕਿ ਪਹਿਲਾਂ ਉਹ ਵਕਾਲਤ ਦੀ ਪੜ੍ਹਾਈ ਪੂਰੀ ਕਰੇ।](https://feeds.abplive.com/onecms/images/uploaded-images/2023/02/15/efaf98db2eac3a61946ca0282ae6ddd4e011c.jpg?impolicy=abp_cdn&imwidth=720)
ਦੀਪ ਸਿੱਧੂ ਦਾ ਜਨਮ 2 ਅਪ੍ਰੈਲ 1984 'ਚ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ ਸੀ। ਜਦੋਂ ਦੀਪ 4 ਸਾਲਾਂ ਦੇ ਸੀ ਤਾਂ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ। ਦੀਪ ਦੇ ਪਿਤਾ ਵਕੀਲ ਸਨ। ਇਸ ਕਰਕੇ ਦੀਪ ਨੇ ਵੀ ਵਕਾਲਤ ਦੀ ਪੜ੍ਹਾਈ ਕੀਤੀ। ਦੀਪ ਨੂੰ ਬਚਪਨ ਤੋਂ ਹੀ ਐਕਟਿੰਗ ਤੇ ਮਾਡਲੰਿਗ ਦਾ ਕਾਫੀ ਜ਼ਿਆਦਾ ਸ਼ੌਕ ਸੀ। ਪਰ ਪਰਿਵਾਰ ਵੱਲੋਂ ਦੀਪ ਸਿੱਧੂ 'ਤੇ ਇਹ ਪਰੈਸ਼ਰ ਸੀ ਕਿ ਪਹਿਲਾਂ ਉਹ ਵਕਾਲਤ ਦੀ ਪੜ੍ਹਾਈ ਪੂਰੀ ਕਰੇ।
3/8
![ਕਾਲਜ ਦੇ ਦਿਨਾਂ 'ਚ ਦੀਪ ਸਿੱਧੂ ਨੇ ਕਿੰਗਫਿਸ਼ਰ ਮਾਡਲ ਹੰਟ ਨਾਂ ਦੇ ਈਵੈਂਟ 'ਚ ਹਿੱਸਾ ਲਿਆ ਸੀ। ਪਰ ਉਸ ਸਮੇਂ ਦੀਪ ਨੇ ਆਪਣੀ ਪੜ੍ਹਾਈ ਪੂਰੀ ਕਰਨੀ ਸੀ, ਇਸ ਕਰਕੇ ਉਸ ਨੇ ਇਸ ਪਾਸੇ ਜ਼ਿਆਦਾ ਧਿਆਨ ਨਹੀਂ ਦਿੱਤਾ। ਦੱਸ ਦਈਏ ਕਿ ਦੀਪ ਨੇ ਪੂਨਾ ਦੇ ਲਾਅ ਕਾਲਜ ਤੋਂ ਵਕਾਲਤ ਦੀ ਪੜ੍ਹਾਈ ਕੀਤੀ ਹੈ।](https://feeds.abplive.com/onecms/images/uploaded-images/2023/02/15/792069df363c9e9a3737d98e38ffb46e49785.jpg?impolicy=abp_cdn&imwidth=720)
ਕਾਲਜ ਦੇ ਦਿਨਾਂ 'ਚ ਦੀਪ ਸਿੱਧੂ ਨੇ ਕਿੰਗਫਿਸ਼ਰ ਮਾਡਲ ਹੰਟ ਨਾਂ ਦੇ ਈਵੈਂਟ 'ਚ ਹਿੱਸਾ ਲਿਆ ਸੀ। ਪਰ ਉਸ ਸਮੇਂ ਦੀਪ ਨੇ ਆਪਣੀ ਪੜ੍ਹਾਈ ਪੂਰੀ ਕਰਨੀ ਸੀ, ਇਸ ਕਰਕੇ ਉਸ ਨੇ ਇਸ ਪਾਸੇ ਜ਼ਿਆਦਾ ਧਿਆਨ ਨਹੀਂ ਦਿੱਤਾ। ਦੱਸ ਦਈਏ ਕਿ ਦੀਪ ਨੇ ਪੂਨਾ ਦੇ ਲਾਅ ਕਾਲਜ ਤੋਂ ਵਕਾਲਤ ਦੀ ਪੜ੍ਹਾਈ ਕੀਤੀ ਹੈ।
4/8
![ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੀਪ ਨੇ ਮਾਡਲੰਿਗ ਸ਼ੁਰੂ ਕੀਤੀ। ਮਾਡਲੰਿਗ 'ਚ ਦੀਪ ਦਾ ਕਰੀਅਰ ਬਹੁਤ ਵਧੀਆ ਚੱਲ ਰਿਹਾ ਸੀ, ਪਰ ਉਸ ਨੂੰ ਅੰਦਰ ਤੋਂ ਇਹ ਸਭ ਕਰਕੇ ਤਸੱਲੀ ਨਹੀਂ ਮਿਲ ਰਹੀ ਸੀ। ਇਸ ਲਈ ਉਸ ਨੇ ਵਾਪਸ ਵਕਾਲਤ ਕਰਨ ਦਾ ਹੀ ਫੈਸਲਾ ਕੀਤਾ।](https://feeds.abplive.com/onecms/images/uploaded-images/2023/02/15/5f732a84bfba6ba0230e11ef4e49ba38b52b2.jpg?impolicy=abp_cdn&imwidth=720)
ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੀਪ ਨੇ ਮਾਡਲੰਿਗ ਸ਼ੁਰੂ ਕੀਤੀ। ਮਾਡਲੰਿਗ 'ਚ ਦੀਪ ਦਾ ਕਰੀਅਰ ਬਹੁਤ ਵਧੀਆ ਚੱਲ ਰਿਹਾ ਸੀ, ਪਰ ਉਸ ਨੂੰ ਅੰਦਰ ਤੋਂ ਇਹ ਸਭ ਕਰਕੇ ਤਸੱਲੀ ਨਹੀਂ ਮਿਲ ਰਹੀ ਸੀ। ਇਸ ਲਈ ਉਸ ਨੇ ਵਾਪਸ ਵਕਾਲਤ ਕਰਨ ਦਾ ਹੀ ਫੈਸਲਾ ਕੀਤਾ।
5/8
![ਦੀਪ ਦੀ ਪਹਿਲੀ ਨੌਕਰੀ ਸੀ ਸਹਾਰਾ ਇੰਡੀਆ ਨਾਲ। ਉਹ ਸਹਾਰਾ ਕੰਪਨੀ ਦਾ ਲੀਗਰ ਐਡਵਾਈਜ਼ਰ ਬਣਿਆ। ਇਸ ਤੋਂ ਬਾਅਦ ਦੀਪ ਨੇ ਕਈ ਚਰਚਿਤ ਕੰਪਨੀਆਂ ਨਾਲ ਕੰਮ ਕੀਤਾ। ਇਸੇ ਦੌਰਾਨ ਦੀਪ ਦੀ ਮੁਲਾਕਾਤ ਏਕਤਾ ਕਪੂਰ ਨਾਲ ਹੋਈ। ਇਸ ਤੋਂ ਬਾਅਦ ਦੀਪ ਏਕਤਾ ਕਪੂਰ ਦੀ ਕੰਪਨੀ ਬਾਲਾਜੀ ਟੈਲੀਫਿਲਮਜ਼ ਦਾ ਲੀਗਲ ਐਡਵਾਈਜ਼ਰ ਵੀ ਰਿਹਾ।](https://feeds.abplive.com/onecms/images/uploaded-images/2023/02/15/ea0323f5ac1a2b11042a523c8a2c49a1a6279.jpg?impolicy=abp_cdn&imwidth=720)
ਦੀਪ ਦੀ ਪਹਿਲੀ ਨੌਕਰੀ ਸੀ ਸਹਾਰਾ ਇੰਡੀਆ ਨਾਲ। ਉਹ ਸਹਾਰਾ ਕੰਪਨੀ ਦਾ ਲੀਗਰ ਐਡਵਾਈਜ਼ਰ ਬਣਿਆ। ਇਸ ਤੋਂ ਬਾਅਦ ਦੀਪ ਨੇ ਕਈ ਚਰਚਿਤ ਕੰਪਨੀਆਂ ਨਾਲ ਕੰਮ ਕੀਤਾ। ਇਸੇ ਦੌਰਾਨ ਦੀਪ ਦੀ ਮੁਲਾਕਾਤ ਏਕਤਾ ਕਪੂਰ ਨਾਲ ਹੋਈ। ਇਸ ਤੋਂ ਬਾਅਦ ਦੀਪ ਏਕਤਾ ਕਪੂਰ ਦੀ ਕੰਪਨੀ ਬਾਲਾਜੀ ਟੈਲੀਫਿਲਮਜ਼ ਦਾ ਲੀਗਲ ਐਡਵਾਈਜ਼ਰ ਵੀ ਰਿਹਾ।
6/8
![ਕੁੱਝ ਰਿਪੋਰਟਾਂ ਦੇ ਅਨੁਸਾਰ ਏਕਤਾ ਕਪੂਰ ਦੀਪ ਦੀ ਪਰਸਨੈਲਟੀ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਸੀ। ਉਸ ਨੇ ਦੀਪ ਨੂੰ ਕਈ ਵਾਰੀ ਐਕਟਰ ਬਣਨ ਦੀ ਸਲਾਹ ਦਿੱਤੀ ਸੀ। ਪਰ ਦੀਪ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ।](https://feeds.abplive.com/onecms/images/uploaded-images/2023/02/15/efc7da8df082905ed77570509e96f33c5b8d0.jpg?impolicy=abp_cdn&imwidth=720)
ਕੁੱਝ ਰਿਪੋਰਟਾਂ ਦੇ ਅਨੁਸਾਰ ਏਕਤਾ ਕਪੂਰ ਦੀਪ ਦੀ ਪਰਸਨੈਲਟੀ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਸੀ। ਉਸ ਨੇ ਦੀਪ ਨੂੰ ਕਈ ਵਾਰੀ ਐਕਟਰ ਬਣਨ ਦੀ ਸਲਾਹ ਦਿੱਤੀ ਸੀ। ਪਰ ਦੀਪ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ।
7/8
![ਦੀਪ ਸਿੱਧੂ ਦੀ ਮੁਲਾਕਾਤ ਧਰਮਿੰਦਰ ਨਾਲ ਹੋਈ। ਧਰਮਿੰਦਰ ਨੇ ਮਿਲਦੇ ਹੀ ਦੀਪ ਨੂੰ ਐਕਟਰ ਬਣਨ ਦੀ ਸਲਾਹ ਦਿੱਤੀ। ਇਸ ਤੋਂ ਕੁੱਝ ਦਿਨਾਂ ਬਾਅਦ ਫਿਲਮ ਡਾਇਰੈਕਟਰ ਗੁੱਡੂ ਧਨੋਆ ਆਪਣੀ ਪੰਜਾਬੀ ਫਿਲਮ 'ਰਮਤਾ ਜੋਗੀ' ਲਈ ਐਕਟਰ ਦੀ ਤਲਾਸ਼ ;'ਚ ਸਨ। ਇਹ ਫਿਲਮ ਧਰਮਿੰਦਰ ਦੀ ਹੋਮ ਪ੍ਰੋਡਕਸ਼ਨ ਕੰਪਨੀ 'ਵਿਜੇਤਾ ਫਿਲਮਜ਼' ਦੇ ਬੈਨਰ ਹੇਠ ਬਣਨੀ ਸੀ। ਧਰਮਿੰਦਰ ਦੇ ਕਹਿਣ 'ਤੇ ਦੀਪ ਨੇ ਫਿਲਮ 'ਚ ਕੰਮ ਕਰਨ ਲਈ ਹਾਮੀ ਭਰੀ। ਪਰ ਬਦਕਿਸਮਤੀ ਨਾਲ ਦੀਪ ਸਿੱਧੂ ਦੀ ਪਹਿਲੀ ਹੀ ਫਿਲਮ ਫਲਾਪ ਹੋ ਗਈ।](https://feeds.abplive.com/onecms/images/uploaded-images/2023/02/15/cc6cbcc3c987ea01bf1ea1ea9a58d0c2e9ddf.jpg?impolicy=abp_cdn&imwidth=720)
ਦੀਪ ਸਿੱਧੂ ਦੀ ਮੁਲਾਕਾਤ ਧਰਮਿੰਦਰ ਨਾਲ ਹੋਈ। ਧਰਮਿੰਦਰ ਨੇ ਮਿਲਦੇ ਹੀ ਦੀਪ ਨੂੰ ਐਕਟਰ ਬਣਨ ਦੀ ਸਲਾਹ ਦਿੱਤੀ। ਇਸ ਤੋਂ ਕੁੱਝ ਦਿਨਾਂ ਬਾਅਦ ਫਿਲਮ ਡਾਇਰੈਕਟਰ ਗੁੱਡੂ ਧਨੋਆ ਆਪਣੀ ਪੰਜਾਬੀ ਫਿਲਮ 'ਰਮਤਾ ਜੋਗੀ' ਲਈ ਐਕਟਰ ਦੀ ਤਲਾਸ਼ ;'ਚ ਸਨ। ਇਹ ਫਿਲਮ ਧਰਮਿੰਦਰ ਦੀ ਹੋਮ ਪ੍ਰੋਡਕਸ਼ਨ ਕੰਪਨੀ 'ਵਿਜੇਤਾ ਫਿਲਮਜ਼' ਦੇ ਬੈਨਰ ਹੇਠ ਬਣਨੀ ਸੀ। ਧਰਮਿੰਦਰ ਦੇ ਕਹਿਣ 'ਤੇ ਦੀਪ ਨੇ ਫਿਲਮ 'ਚ ਕੰਮ ਕਰਨ ਲਈ ਹਾਮੀ ਭਰੀ। ਪਰ ਬਦਕਿਸਮਤੀ ਨਾਲ ਦੀਪ ਸਿੱਧੂ ਦੀ ਪਹਿਲੀ ਹੀ ਫਿਲਮ ਫਲਾਪ ਹੋ ਗਈ।
8/8
![ਦੀਪ ਸਿੱਧੂ ਨੇ 'ਜ਼ੋਰਾ ਦਸ ਨੰਬਰੀਆ' 'ਚ ਕੰਮ ਕੀਤਾ। ਇੱਥੋਂ ਹੀ ਉਸ ਦੀ ਕਿਸਮਤ ਪਲਟ ਗਈ ਅਤੇ ਇਸ ਫਿਲਮ ਨੇ ਦੀਪ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ। ਦੀਪ ਦਾ ਫਿਲਮੀ ਕਰੀਅਰ ਬਹੁਤ ਛੋਟਾ ਸੀ, ਪਰ ਯਾਦਗਾਰੀ ਸੀ। ਦੀਪ ਨੂੰ ਸਭ ਤੋਂ ਜ਼ਿਆਦਾ ਫਿਲਮ 'ਜ਼ੋਰਾ ਦਸ ਨੰਬਰੀਆ' ਲਈ ਹੀ ਯਾਦ ਕੀਤਾ ਜਾਂਦਾ ਹੈ।](https://feeds.abplive.com/onecms/images/uploaded-images/2023/02/15/d89f8359edc7d84465db4be60b9b9420cd5b4.jpg?impolicy=abp_cdn&imwidth=720)
ਦੀਪ ਸਿੱਧੂ ਨੇ 'ਜ਼ੋਰਾ ਦਸ ਨੰਬਰੀਆ' 'ਚ ਕੰਮ ਕੀਤਾ। ਇੱਥੋਂ ਹੀ ਉਸ ਦੀ ਕਿਸਮਤ ਪਲਟ ਗਈ ਅਤੇ ਇਸ ਫਿਲਮ ਨੇ ਦੀਪ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ। ਦੀਪ ਦਾ ਫਿਲਮੀ ਕਰੀਅਰ ਬਹੁਤ ਛੋਟਾ ਸੀ, ਪਰ ਯਾਦਗਾਰੀ ਸੀ। ਦੀਪ ਨੂੰ ਸਭ ਤੋਂ ਜ਼ਿਆਦਾ ਫਿਲਮ 'ਜ਼ੋਰਾ ਦਸ ਨੰਬਰੀਆ' ਲਈ ਹੀ ਯਾਦ ਕੀਤਾ ਜਾਂਦਾ ਹੈ।
Published at : 15 Feb 2023 07:00 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)