ਪੜਚੋਲ ਕਰੋ
Fact Check: ਅਭਿਸ਼ੇਕ ਨੂੰ ਛੱਡ ਬੇਟੀ ਆਰਾਧਿਆ ਨਾਲ ਨਵੇਂ ਘਰ 'ਚ ਸ਼ਿਫਟ ਹੋਵੇਗੀ ਐਸ਼ਵਰਿਆ ? ਨਿਮਰਤ ਦਾ ਬਿਆਨ ਬਣਿਆ ਦਰਾਰ ਦੀ ਵਜ੍ਹਾ!
Aishwarya Rai Vs Abhishek Bachchan: ਐਸ਼ਵਰਿਆ ਰਾਏ ਨੂੰ ਛੱਡ ਨਿਮਰਤ ਕੌਰ ਅਤੇ ਅਭਿਸ਼ੇਕ ਬੱਚਨ ਦੀਆਂ ਨਜ਼ਦੀਕੀਆਂ ਨੂੰ ਲੈ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਹਨ।
Aishwarya Rai Vs Abhishek Bachchan
1/6

ਅਭਿਸ਼ੇਕ ਨੂੰ ਛੱਡ ਬੇਟੀ ਆਰਾਧਿਆ ਨਾਲ ਨਵੇਂ ਘਰ 'ਚ ਸ਼ਿਫਟ ਹੋਵੇਗੀ ਐਸ਼ਵਰਿਆ ? ਇਸਦੇ ਨਾਲ ਹੀ ਐਸ਼ਵਰਿਆ ਅਤੇ ਅਭਿਸ਼ੇਕ ਵਿਚਾਲੇ ਤਲਾਕ ਦੀਆਂ ਅਫਵਾਹਾਂ ਨੇ ਵੀ ਜ਼ੋਰ ਫੜ ਲਿਆ ਹੈ। ਅਜਿਹੇ 'ਚ ਕਈ ਲੋਕਾਂ ਨੂੰ ਲੱਗ ਰਿਹਾ ਹੈ ਕਿ ਐਸ਼ਵਰਿਆ ਰਾਏ ਜਲਦ ਹੀ ਅਭਿਸ਼ੇਕ ਦਾ ਘਰ ਛੱਡ ਕੇ ਬੇਟੀ ਆਰਾਧਿਆ ਨਾਲ ਨਵੇਂ ਘਰ 'ਚ ਸ਼ਿਫਟ ਹੋ ਸਕਦੀ ਹੈ। ਹਾਲਾਂਕਿ ਨਿਮਰਤ ਦੇ ਬਿਆਨ ਨੇ ਵੀ ਫੈਨਜ਼ ਨੂੰ ਉਲਝਾ ਕੇ ਰੱਖ ਦਿੱਤਾ ਹੈ। ਕਿਉਂਕਿ ਉਨ੍ਹਾਂ ਆਪਣੇ ਰਿਸ਼ਤੇ ਨੂੰ ਲੈ ਨਾ ਤਾਂ ਇਨਕਾਰ ਕੀਤਾ ਅਤੇ ਨਾ ਹੀ ਹਾਂ ਕੀਤਾ। ਇਨ੍ਹਾਂ ਅਫਵਾਹਾਂ ਦੀ ਸੱਚਾਈ ਅਜੇ ਸਾਹਮਣੇ ਨਹੀਂ ਆਈ ਹੈ। ਅਜਿਹੇ 'ਚ ਹੁਣ ਕਈ ਲੋਕਾਂ ਦਾ ਮੰਨਣਾ ਹੈ ਕਿ ਐਸ਼ਵਰਿਆ ਜਲਦ ਹੀ ਬੇਟੀ ਆਰਾਧਿਆ ਨਾਲ ਨਵੇਂ ਘਰ 'ਚ ਸ਼ਿਫਟ ਹੋ ਸਕਦੀ ਹੈ।
2/6

ਅਭਿਸ਼ੇਕ ਆਪਣੀ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ 'ਚ ਅਭਿਸ਼ੇਕ ਬੱਚਨ ਪਿਛਲੇ ਕੁਝ ਮਹੀਨਿਆਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹਨ। ਪਤਾ ਨਹੀਂ ਕਿੱਥੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਅਭਿਸ਼ੇਕ ਆਪਣੀ ਪਤਨੀ ਐਸ਼ਵਰਿਆ ਤੋਂ ਤਲਾਕ ਲੈਣ ਵਾਲੇ ਹਨ।
3/6

ਅਭਿਸ਼ੇਕ ਅਤੇ ਐਸ਼ਵਰਿਆ ਵਿਚਕਾਰ ਕੁਝ ਵੀ ਠੀਕ ਨਹੀਂ ਕਈ ਰਿਪੋਰਟਾਂ 'ਚ ਵਾਰ-ਵਾਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਵਿਚਾਲੇ ਕੁਝ ਵੀ ਠੀਕ ਨਹੀਂ ਹੈ। ਦੋਹਾਂ ਦਾ ਵਿਆਹੁਤਾ ਜੀਵਨ ਖਤਰੇ 'ਚ ਪੈਂਦਾ ਨਜ਼ਰ ਆ ਰਿਹਾ ਹੈ।
4/6

ਕੀ ਅਭਿਸ਼ੇਕ ਨੇ ਐਸ਼ ਨੂੰ ਦਿੱਤਾ ਧੋਖਾ ? ਤਾਜ਼ਾ ਰਿਪੋਰਟਾਂ ਦੱਸਦੀਆਂ ਹਨ ਕਿ ਅਭਿਸ਼ੇਕ ਦਾ ਨਾਂ ਬਾਲੀਵੁੱਡ ਅਦਾਕਾਰਾ ਨਿਮਰਤ ਨਾਲ ਜੋੜਿਆ ਜਾ ਰਿਹਾ ਹੈ। ਜਿਸ ਕਾਰਨ ਲੋਕਾਂ ਨੇ ਅਭਿਸ਼ੇਕ ਉੱਪਰ ਐਸ਼ਵਰਿਆ ਨੂੰ ਧੋਖਾ ਦੇਣ ਦਾ ਇਲਜ਼ਾਮ ਲਗਾਇਆ ਹੈ। ਹਾਲਾਂਕਿ ਇਨ੍ਹਾਂ ਰਿਪੋਰਟਾਂ ਦੀ ਸੱਚਾਈ ਸਾਹਮਣੇ ਨਹੀਂ ਆਈ ਹੈ। ਨਿਮਰਤ ਕੌਰ ਅਤੇ ਅਭਿਸ਼ੇਕ ਬੱਚਨ ਨੇ ਫਿਲਮ 'ਦਸਵੀ' 'ਚ ਇਕੱਠੇ ਕੰਮ ਕੀਤਾ ਸੀ। ਹੁਣ ਕੁਝ ਖਬਰਾਂ ਸਾਹਮਣੇ ਆਈਆਂ ਹਨ ਕਿ ਦੋਵਾਂ ਵਿਚਾਲੇ ਨੇੜਤਾ ਵਧਣ ਲੱਗੀ ਹੈ।
5/6

ਨਿਮਰਤ ਬਣੀ ਐਸ਼-ਅਭਿਸ਼ੇਕ ਦੇ ਵੱਖ ਹੋਣ ਦਾ ਕਾਰਨ! ਨਿਮਰਤ ਕੌਰ ਨਾਲ ਅਭਿਸ਼ੇਕ ਦਾ ਨਾਂਅ ਜੁੜਨ ਦੀਆਂ ਖਬਰਾਂ ਨੇ ਐਸ਼ਵਰਿਆ ਰਾਏ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਐਸ਼ਵਰਿਆ ਅਤੇ ਅਭਿਸ਼ੇਕ ਦੇ ਵੱਖ ਹੋਣ ਦੀ ਵਜ੍ਹਾ ਨਿਮਰਤ ਹੋਵੇਗੀ।
6/6

ਧੀ ਨਾਲ ਨਵੇਂ ਘਰ 'ਚ ਸ਼ਿਫਟ ਹੋਵੇਗੀ ਐਸ਼ਵਰਿਆ! ਤਲਾਕ ਦੀਆਂ ਅਫਵਾਹਾਂ ਵਿਚਾਲੇ ਲੋਕ ਇਹ ਵੀ ਕਹਿ ਰਹੇ ਹਨ ਕਿ ਐਸ਼ਵਰਿਆ ਰਾਏ ਆਉਣ ਵਾਲੇ ਦਿਨਾਂ 'ਚ ਬੇਟੀ ਆਰਾਧਿਆ ਨਾਲ ਅਭਿਸ਼ੇਕ ਦਾ ਘਰ ਛੱਡ ਕੇ ਨਵੇਂ ਬੰਗਲੇ 'ਚ ਸ਼ਿਫਟ ਹੋ ਜਾਵੇਗੀ। ਵੈਸੇ ਤੁਹਾਨੂੰ ਦੱਸ ਦੇਈਏ ਕਿ ਇਹ ਸਿਰਫ ਲੋਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਅਫਵਾਹਾਂ ਦੀ ਸੱਚਾਈ ਅਜੇ ਸਾਹਮਣੇ ਨਹੀਂ ਆਈ ਹੈ।
Published at : 27 Oct 2024 02:48 PM (IST)
ਹੋਰ ਵੇਖੋ





















