ਪੜਚੋਲ ਕਰੋ
Shocking: 'ਪ੍ਰਸਾਦ 'ਚ ਮਿਲਾਈਆਂ ਜਾ ਰਹੀਆਂ ਗਰਭ ਨਿਰੋਧਕ ਗੋਲੀਆਂ', ਨਿਰਦੇਸ਼ਕ ਦੇ ਬਿਆਨ ਨੇ ਮਚਾਈ ਤਰਥੱਲੀ
Tirupati Laddu Controversy Palani Temple Prasad: ਮਸ਼ਹੂਰ ਨਿਰਦੇਸ਼ਕ ਵੱਲੋਂ ਇੱਕ ਅਜਿਹਾ ਬਿਆਨ ਦਿੱਤਾ ਗਿਆ, ਜਿਸ ਨਾਲ ਦੁਨੀਆ ਭਰ ਵਿੱਚ ਤਰਥੱਲੀ ਮੱਚ ਗਈ।
Tirupati Laddu Controversy Palani Temple Prasad
1/6

ਦਰਅਸਲ, ਤਮਿਲ ਫਿਲਮਾਂ ਦੇ ਨਿਰਦੇਸ਼ਕ ਮੋਹਨ ਜੀ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਹਾਲ ਹੀ 'ਚ ਅਜਿਹਾ ਵਿਵਾਦਿਤ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਖਤਰਾ ਸੀ, ਇਸ ਲਈ ਪੁਲਿਸ ਨੇ ਬਿਨਾਂ ਸਮਾਂ ਬਰਬਾਦ ਕੀਤੇ ਡਾਇਰੈਕਟਰ ਨੂੰ ਗ੍ਰਿਫਤਾਰ ਕਰ ਲਿਆ।
2/6

ਪਲਾਨੀ ਮੰਦਿਰ ਦੇ ਚੜ੍ਹਾਵੇ ਸਬੰਧੀ ਦਿੱਤਾ ਗਿਆ ਬਿਆਨ ਦਰਅਸਲ, ਮੋਹਨ ਜੀ ਨੇ ਤਾਮਿਲਨਾਡੂ ਦੇ ਪਲਾਨੀ ਪਹਾੜੀਆਂ 'ਤੇ ਸਥਿਤ ਅਰੁਲਮਿਗੂ ਧਨਾਦਯੁਥਾਪਾਨੀ ਸਵਾਮੀ ਮੰਦਿਰ 'ਚ ਸ਼ਰਧਾਲੂਆਂ ਨੂੰ ਪ੍ਰਸਾਦ ਦੇ ਰੂਪ 'ਚ ਦਿੱਤੇ ਜਾਣ ਵਾਲੇ ਪੰਚਮੀਰਥਮ ਨੂੰ ਲੈ ਕੇ ਅਜਿਹਾ ਦਾਅਵਾ ਕੀਤਾ ਸੀ, ਜਿਸ ਕਾਰਨ ਲੋਕ ਹੈਰਾਨ ਰਹਿ ਗਏ ਸਨ ਅਤੇ ਉਨ੍ਹਾਂ ਦੇ ਖਿਲਾਫ ਮੋਰਚਾ ਖੋਲ੍ਹਣ ਲਈ ਵੀ ਤਿਆਰ ਹੋ ਗਏ ਸਨ।
Published at : 26 Sep 2024 07:31 PM (IST)
ਹੋਰ ਵੇਖੋ




















