ਪੜਚੋਲ ਕਰੋ
In Pics: ਸਲਮਾਨ ਖਾਨ ਦਾ ਨਾਂ ਲੈ ਜ਼ੋਰ-ਜ਼ੋਰ ਨਾਲ ਸੜਕ 'ਤੇ ਰੋਈ ਮਸ਼ਹੂਰ ਅਦਾਕਾਰ, ਜਾਣੋ ਪੂਰਾ ਮਾਮਲਾ
https://feeds.abplive.com/onecms/images/uploaded-images/2021/04/20/f6b5e808be37d48d68d244cbc127170a_original.JPG
1/8

ਹਾਲ ਹੀ ਵਿੱਚ ਸਲਮਾਨ ਖਾਨ ਨੇ ਇੱਕ ਬਾਲੀਵੁੱਡ ਅਭਿਨੇਤਰੀ ਦੀ ਮਾਂ ਦੇ ਅਪ੍ਰੇਸ਼ਨ ਵਿੱਚ ਸਹਾਇਤਾ ਕੀਤੀ।
2/8

ਇਹ ਅਭਿਨੇਤਰੀ ਕੋਈ ਹੋਰ ਨਹੀਂ ਬਲਕਿ ਡਰਾਮਾ ਕਵੀਨ ਰਾਖੀ ਸਾਵੰਤ ਹੈ। ਦਰਅਸਲ, ਜਦੋਂ ਰਾਖੀ ਬਿੱਗ ਬੌਸ ਦੇ ਘਰ ਆਈ ਸੀ, ਤਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਉਸ ਦੀ ਮਾਂ ਦੀ ਹਾਲਤ ਬਹੁਤ ਗੰਭੀਰ ਹੈ ਤੇ ਉਹ ਹਸਪਤਾਲ ਵਿੱਚ ਦਾਖਲ ਹੈ।
3/8

ਅਜਿਹੀ ਸਥਿਤੀ ਵਿੱਚ ਰਾਖੀ ਨੇ ਆਪਣੀ ਮਾਂ ਦੇ ਇਲਾਜ ਲਈ ਸਹਾਇਤਾ ਦੀ ਬੇਨਤੀ ਕੀਤੀ ਸੀ ਅਤੇ ਸਲਮਾਨ ਤੇ ਸੋਹੇਲ ਖਾਨ ਨੇ ਉਸ ਦੀ ਮਦਦ ਕੀਤੀ ਸੀ। ਰਾਖੀ ਨੇ ਇਸ ਮਦਦ ਲਈ ਪਹਿਲਾਂ ਹੀ ਇਨ੍ਹਾਂ ਸਟਾਰਸ ਦਾ ਧੰਨਵਾਦ ਕੀਤਾ ਸੀ।
4/8

ਪਰ ਜਦੋਂ ਰਾਖੀ ਦੀ ਮਾਂ ਦਾ ਸੋਮਵਾਰ ਨੂੰ ਸਫਲ ਆਪ੍ਰੇਸ਼ਨ ਹੋਇਆ ਅਤੇ ਸਰਜਰੀ ਤੋਂ ਬਾਅਦ ਟਿਊਮਰ ਨੂੰ ਹਟਾ ਦਿੱਤਾ ਗਿਆ, ਤਾਂ ਰਾਖੀ ਆਪਣੀਆਂ ਭਾਵਨਾਵਾਂ ਨੂੰ ਕਾਬੂ ਨਹੀਂ ਕਰ ਸਕੀ। ਉਹ ਭਾਵੁਕ ਹੋ ਗਈ ਅਤੇ ਇਸ ਢੰਗ ਨਾਲ ਨਾਮ ਲੈ ਕੇ ਸਲਮਾਨ ਖਾਨ ਅਤੇ ਸੋਹੇਲ ਖਾਨ ਦਾ ਧੰਨਵਾਦ ਕੀਤਾ।
5/8

ਰਾਖੀ ਸਾਵੰਤ ਨੇ ਰੋਦਿਆਂ ਕਿਹਾ, 'ਤੁਸੀਂ ਲੋਕ ਵੇਖਿਆ ਸੀ ਕਿ ਮੇਰੀ ਮਾਂ ਦਾ ਕਿੰਨਾ ਵੱਡਾ ਆਪ੍ਰੇਸ਼ਨ ਹੋਇਆ ਹੈ। ਕੈਂਸਰ ਉਸ ਦੇ ਸਰੀਰ 'ਚੋਂ ਨਿਕਲ ਚੁੱਕਿਆ ਹੈ। ਸਲਮਾਨ ਭਾਈ ਅਤੇ ਸੋਹੇਲ ਭਾਈ ਨੇ ਮੇਰੀ ਮਾਂ ਨੂੰ ਬਚਾਇਆ।'
6/8

ਰਾਖੀ ਨੇ ਅੱਗੇ ਕਿਹਾ, 'ਇਹ ਦੋਵੇਂ ਮਸੀਹਾ ਹਨ ਜਿਨ੍ਹਾਂ ਨੇ ਮੇਰੀ ਮਾਂ ਨੂੰ ਨਵਾਂ ਜੀਵਨ ਦਿੱਤਾ ਹੈ। ਤੁਸੀਂ ਮੇਰੀ ਮਾਂ ਨੂੰ ਬਚਾਇਆ, ਮੈਨੂੰ ਮਾਂ ਤੋਂ ਇਲਾਵਾ ਕੁਝ ਨਹੀਂ ਚਾਹੀਦਾ, ਤੁਹਾਡਾ ਧੰਨਵਾਦ ਸਲਮਾਨ ਭਾਈ, ਸੋਹੇਲ ਭਾਈ।'
7/8

ਇਸ ਦੌਰਾਨ ਰਾਖੀ ਨੇ ਇਹ ਵੀ ਦੱਸਿਆ ਕਿ ਸਲਮਾਨ ਖਾਨ ਨੇ ਦੇਸ਼ ਦੇ ਕੈਂਸਰ ਦੇ ਸਭ ਤੋਂ ਵੱਡੇ ਡਾਕਟਰ ਦਾ ਪ੍ਰਬੰਧ ਕੀਤਾ ਸੀ। ਉਸ ਦੀ ਮਾਂ ਦਾ ਆਪ੍ਰੇਸ਼ਨ ਡਾ. ਸੰਜੇ ਸ਼ਰਮਾ ਨੇ ਕੀਤਾ ਹੈ।
8/8

ਰਾਖੀ ਸਾਵੰਤ
Published at : 20 Apr 2021 11:36 AM (IST)
ਹੋਰ ਵੇਖੋ
Advertisement
Advertisement





















