ਪੜਚੋਲ ਕਰੋ
Dia Mirza ਹੀ ਨਹੀਂ, ਇਹ Bollywood Actoresses ਵੀ ਸਨ ਵਿਆਹ ਤੋਂ ਪਹਿਲਾਂ ਪ੍ਰੈਗਨੈਂਟ
1/9

ਬਾਲੀਵੁੱਡ ਇੰਡਸਟ੍ਰੀ ਵਿੱਚ ਕਈ ਅਜਿਹੀਆਂ ਅਦਾਕਾਰਾਵਾਂ ਹਨ, ਜੋ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋ ਚੁੱਕੀਆਂ ਹਨ। ਹਾਲ ਹੀ ਵਿੱਚ ਅਦਾਕਾਰਾ ਦੀਆ ਮਿਰਜ਼ਾ ਦੇ ਪ੍ਰੈਗਨੈਂਟ ਹੋਣ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਉੱਥੇ ਹੀ ਉਹ ਵੀ ਉਨ੍ਹਾਂ ਅਦਾਕਾਰਾਵਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਜੋ ਵਿਆਹ ਤੋਂ ਪਹਿਲਾਂ ਹੀ ਗਰਭ ਧਾਰਨ ਕਰ ਚੁੱਕੀਆਂ ਹਨ।
2/9

ਸਭ ਤੋਂ ਪਹਿਲਾਂ ਗੱਲ ਦੀਆ ਮਿਰਜ਼ਾ ਦੀ ਕਰਦੇ ਹਾਂ। ਦੀਆ ਮਿਰਜ਼ਾ ਦੇ ਦੂਜੇ ਵਿਆਹ ਨੂੰ ਸਿਰਫ ਡੇਢ ਮਹੀਨਾ ਹੀ ਹੋਇਆ ਹੈ ਅਤੇ ਉਸ ਨੇ ਪਰਿਵਾਰ ਵਿੱਚ ਵਾਧੇ ਦੀ ਖ਼ਬਰ ਵੀ ਐਲਾਨ ਦਿੱਤੀ ਹੈ। ਜ਼ਾਹਰ ਹੈ ਕਿ ਉਹ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋ ਗਈ ਸੀ।
3/9

ਨੇਹਾ ਧੂਪੀਆ ਨੇ ਵੀ ਕਾਹਲ ਵਿੱਚ ਹੀ ਆਪਣੇ ਪ੍ਰੇਮੀ ਅਤੇ ਅਦਾਕਾਰ ਅੰਗਦ ਬੇਦੀ ਨਾਲ ਵਿਆਹ ਕਰ ਲਿਆ। ਵਿਆਹ ਤੋਂ ਕੁਝ ਹੀ ਸਮੇਂ ਵਿੱਚ ਨੇਹਾ ਦਾ ਬੇਬੀ ਬੰਪ ਵਿਖਾਈ ਦੇਣ ਲੱਗਿਆ। ਬੱਚੇ ਦੇ ਜਨਮ ਮਗਰੋਂ ਨੇਹਾ ਅਤੇ ਅੰਗਦ ਨੇ ਸਵੀਕਾਰ ਕੀਤਾ ਸੀ ਕਿ ਨੇਹਾ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋ ਗਈ ਸੀ।
4/9

ਅਦਾਕਾਰਾ ਕਲਕੀ ਕੋਚਲਿਨ ਹਾਲ ਹੀ ਵਿੱਚ ਗਰਭਵਤੀ ਹੋਣ ਦੀ ਖ਼ਬਰ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਉਸ ਨੇ ਬਗ਼ੈਰ ਵਿਆਹ ਤੋਂ ਬੱਚੇ ਨੂੰ ਜਨਮ ਦਿੱਤਾ ਹੈ।
5/9

ਕ੍ਰਿਕੇਟਰ ਹਾਰਦਿਕ ਪੰਡਿਆ ਅਤੇ ਅਦਾਕਾਰਾ ਨਤਾਸ਼ਾ ਸਤਾਨਕੋਵਿਕ ਵੀ ਇਸੇ ਸੂਚੀ ਵਿੱਚ ਆਉਂਦੇ ਹਨ। ਨਤਾਸ਼ਾ ਵੀ ਵਿਆਹ ਤੋਂ ਪਹਿਲਾਂ ਹੀ ਹਾਰਦਿਕ ਦੇ ਬੱਚੇ ਦੀ ਮਾਂ ਬਣ ਗਈ ਸੀ।
6/9

ਦੱਖਣ ਭਾਰਤੀ ਸਿਨੇਮਾ ਦੀ ਅਦਾਕਾਰਾ ਐਮੀ ਜੈਕਸਨ ਨੇ ਵੀ ਵਿਆਹ ਤੋਂ ਪਹਿਲਾਂ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਆਪਣੇ ਪ੍ਰੇਮੀ ਜੌਰਜ ਪਾਨਾਯਿਟੂ ਨਾਲ ਹਾਲੇ ਤੱਕ ਵਿਆਹ ਵੀ ਨਹੀਂ ਕੀਤਾ।
7/9

ਅਦਾਕਾਰ ਅਰਜੁਨ ਰਾਮਪਾਲ ਦੀ ਪ੍ਰੇਮਿਕਾ ਗੈਬ੍ਰਿਏਲਾ ਡੇਮੇਟ੍ਰਿਏਡਸ ਵੀ ਬਿਨਾ ਵਿਆਹ ਤੋਂ ਉਸ ਦੇ ਬੱਚੇ ਦੀ ਮਾਂ ਬਣ ਚੁੱਕੀ ਹੈ। ਦੋਵੇਂ ਜਣੇ ਲਿਵ-ਇਨ ਵਿੱਚ ਰਹਿੰਦੇ ਹਨ।
8/9

ਅਦਾਕਾਰਾ ਸੇਲਿਨਾ ਜੇਟਲੀ ਸਾਲ 2011 ਵਿੱਚ ਪੀਟਰ ਹਾਗ ਨਾਲ ਵਿਆਹ ਬੰਧਨ ਵਿੱਚ ਬੰਨ੍ਹੀ ਗਈ ਸੀ। ਵਿਆਹ ਦੇ ਨੌ ਮਹੀਨਿਆਂ ਅੰਦਰ ਹੀ ਸੇਲਿਨਾ ਨੇ ਜੌੜੇ ਬੱਚਿਆਂ ਨੂੰ ਜਨਮ ਦਿੱਤਾ ਸੀ।
9/9

ਕੌਮੀ ਸਨਮਾਨ ਜੇਤੂ ਕੋਂਕਣਾ ਸੇਨ ਸ਼ਰਮਾ ਆਪਣੇ ਪ੍ਰੇਮੀ ਰਣਵੀਰ ਸ਼ੌਰੀ ਨਾਲ ਮੁਲਾਕਾਤਾਂ ਸਮੇਂ ਹੀ ਗਰਭਵਤੀ ਹੋ ਗਈ ਸੀ। ਬਾਅਦ ਵਿੱਚ ਦੋਵਾਂ ਨੇ ਵਿਆਹ ਕਰ ਲਿਆ ਸੀ।
Published at : 06 Apr 2021 01:10 PM (IST)
ਹੋਰ ਵੇਖੋ
Advertisement
Advertisement




















