ਪੜਚੋਲ ਕਰੋ
Gippy Grewal ਤੇ Jasmin Bhasin ਸਟਾਰਰ ਹਨੀਮੂਨ ਨੂੰ ਮਿਲੀ ਰਿਲੀਜ਼ ਡੇਟ, ਇਸ ਦਿਨ ਹੋਵੇਗੀ ਵੱਡੇ ਪਰਦੇ 'ਤੇ ਰਿਲੀਜ਼
Gippy Grewal and Jasmin Bhasin
1/8

ਲਗਾਤਾਰ ਗਿੱਪੀ ਵਲੋਂ ਐਲਾਨ ਕੀਤੇ ਆਪਣੇ ਕਈ ਪ੍ਰਾਜੈਕਟਸ ਤੋਂ ਬਾਅਦ ਇਹ ਕਹਿਣਾ ਸਹੀ ਹੀ ਹੋਵੇਗਾ ਕਿ ਸਾਲ 2022 ਗਿੱਪੀ ਦੇ ਨਾਂ ਹੋਣ ਜਾ ਰਿਹਾ ਹੈ। ਇਸ ਸਾਲ ਰਿਲੀਜ਼ ਹੋਣ ਵਾਲੀਆਂ ਕਈ ਫਿਲਮਾਂ ਦੀ ਸੂਚੀ 'ਚ ਮੋਸਟ ਅਵੈਟਿਡ ਫਿਲਮ ਹਨੀਮੂਨ (Honeymoon) ਨੇ ਆਪਣੀ ਐਂਟਰੀ ਕਰ ਲਈ ਹੈ।
2/8

ਇਹ ਫਿਲਮ ਧਿਕਾਰਤ ਤੌਰ 'ਤੇ 25 ਅਕਤੂਬਰ, 2022 ਨੂੰ ਦੀਵਾਲੀ ਵਾਲੇ ਦਿਨ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
3/8

ਇਹ ਫਿਲਮ ਟੀ-ਸੀਰੀਜ਼ ਤੇ ਬਵੇਜਾ ਸਟੂਡੀਓਜ਼ ਦੇ ਸਹਿਯੋਗੀ ਬੈਨਰ ਹੇਠ ਪੇਸ਼ ਕੀਤਾ ਗਿਆ ਹੈ।
4/8

ਫਿਲਮ ਨੂੰ ਅਮਰਪ੍ਰੀਤ ਜੀ ਐਸ ਛਾਬੜਾ ਨੇ ਡਾਈਰੈਕਟ ਕੀਤਾ ਹੈ, ਜੋ ਬਹੁਤ ਸਾਰੇ ਸੁਪਰ ਹਿੱਟ ਭਾਰਤੀ ਸੀਰੀਅਲਾਂ ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਹਨ। ਸਾਸ ਬੀਨਾ ਸਸੁਰਾਲ, ਛੋਟੀ ਸਰਦਾਰਨੀ, ਬਾਲ ਵੀਰ ਤੇ ਮਹਾਨ ਭਾਰਤੀ ਮਹਾਂਕਾਵਿ - ਮਹਾਭਾਰਤ ਸਾਰੇ ਅਮਰਪ੍ਰੀਤ ਜੀਐਸ ਛਾਬੜਾ ਨੇ ਹੀ ਡਾਈਰੈਕਟ ਕੀਤੇ ਹਨ।
5/8

ਹਨੀਮੂਨ ਲਈ ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਨੂੰ ਸੀਮਾ ਕੌਸ਼ਲ, ਸਰਦਾਰ ਸੋਹੀ, ਹਰਬੇ ਸੰਘਾ, ਨਿਰਮਲ ਰਿਸ਼ੀ ਤੇ ਨਾਸਿਰ ਚਿਨਯੋਤੀ ਦਾ ਸਾਥ ਮਿਲਿਆ ਹੈ।
6/8

ਫਿਲਮ ਦੀ ਕਾਸਟ ਇਹ ਯਕੀਨੀ ਬਣਾਉਂਦੀ ਹੈ ਕਿ ਫਿਲਮ ਮਨੋਰੰਜਨ ਦਾ ਪਾਵਰਹਾਊਸ ਬਣਨ ਜਾ ਰਹੀ ਹੈ। ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਹਨੀਮੂਨ 'ਚ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਨਗੇ।
7/8

ਜੈਸਮੀਨ ਭਸੀਨ ਨੇ ਭਾਰਤੀ ਟੈਲੀਵਿਜ਼ਨ ਇੰਡਸਟਰੀ ਵਿੱਚ ਆਪਣਾ ਨਾਂ ਬਣਾਇਆ ਹੈ। ਉਸ ਨੇ ਰਿਐਲਿਟੀ ਸ਼ੋਅ ਬਿੱਗ ਬੌਸ ਵਿੱਚ ਵੀ ਹਿੱਸਾ ਲਿਆ ਸੀ।
8/8

ਦੱਸ ਦਈਏ ਕਿ ਹਨੀਮੂਨ ਵਿੱਚ ਗਿੱਪੀ ਗਰੇਵਾਲ ਦੇ ਨਾਲ ਜੈਸਮੀਨ ਭਸੀਨ ਲੀਡ ਰੋਲ ਪਲੇਅ ਕਰਦੀ ਨਜ਼ਰ ਆਵੇਗੀ।
Published at : 25 Apr 2022 12:12 PM (IST)
ਹੋਰ ਵੇਖੋ
Advertisement
Advertisement





















