ਪੜਚੋਲ ਕਰੋ
Neeru Bajwa Net Worth: ਨੀਰੂ ਬਾਜਵਾ ਕਰੋੜਾਂ ਦੀ ਮਾਲਕਣ, ਜਾਣੋ ਖੂਬਸੂਰਤ ਅਦਾਕਾਰਾ ਦੀ ਕਿੰਨੀ ਜਾਇਦਾਦ
neeru_bajwa_4
1/9

Neeru Bajwa Net Worth: ਪੰਜਾਬੀ ਫਿਲਮਾਂ ਦੀ ਸੁਪਰਸਟਾਰ ਨੀਰੂ ਬਾਜਵਾ ਆਪਣੀ ਖੂਬਸੂਰਤੀ ਤੇ ਅਦਾਕਾਰੀ ਰਾਹੀਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਉਹ ਵਰਤਮਾਨ ਵਿੱਚ ਆਪਣੇ ਪਤੀ ਤੇ ਧੀਆਂ ਨਾਲ ਕੈਨੇਡਾ ਵਿੱਚ ਰਹਿੰਦੀ ਹੈ। ਆਓ ਉਸ ਦੀ ਕੁੱਲ ਕੀਮਤ ਤੇ ਲਗਜ਼ਰੀ ਜ਼ਿੰਦਗੀ 'ਤੇ ਇੱਕ ਨਜ਼ਰ ਮਾਰੀਏ......
2/9

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੰਜਾਬੀ ਫਿਲਮਾਂ 'ਚ ਪਰਫੈਕਟ ਫਿਗਰ 'ਚ ਨਜ਼ਰ ਆਉਣ ਵਾਲੀ ਨੀਰੂ ਦੀ ਉਮਰ 41 ਸਾਲ ਹੈ ਤੇ ਉਸ ਦੀਆਂ ਤਿੰਨ ਬੇਟੀਆਂ ਵੀ ਹਨ। ਨੀਰੂ ਨੇ ਆਪਣੀ ਮਿਹਨਤ ਤੇ ਤਾਕਤ ਦੇ ਦਮ 'ਤੇ ਸਿਨੇਮਾ 'ਚ ਖਾਸ ਮੁਕਾਮ ਹਾਸਲ ਕੀਤਾ ਹੈ।
3/9

ਨੀਰੂ ਦਾ ਜਨਮ 26 ਅਗਸਤ, 1980 ਨੂੰ ਕੈਨੇਡਾ ਵਿੱਚ ਹੋਇਆ ਸੀ ਤੇ ਉਸ ਦਾ ਅਸਲੀ ਨਾਮ ਅਰਸ਼ਵੀਰ ਕੌਰ ਬਾਜਵਾ ਹੈ। ਨੀਰੂ ਨੂੰ ਬਚਪਨ ਤੋਂ ਹੀ ਐਕਟਰਸ ਬਣਨ ਦਾ ਸ਼ੌਕ ਸੀ।
4/9

ਉਸ ਨੇ ਫਿਲਮ 'ਮੈਂ ਸੋਲ੍ਹ ਬਰਸ ਕੀ' ਨਾਲ ਅਦਾਕਾਰੀ ਦੀ ਦੁਨੀਆ 'ਚ ਪ੍ਰਵੇਸ਼ ਕੀਤਾ ਤੇ ਅੱਜ ਉਹ ਪੰਜਾਬੀ ਸਿਨੇਮਾ ਦੀਆਂ ਚੋਟੀ ਦੀਆਂ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੋ ਗਈ ਹੈ।
5/9

ਬੇਸ਼ੱਕ ਨੀਰੂ ਪੰਜਾਬੀ ਇੰਡਸਟਰੀ ਵਿੱਚ ਕੰਮ ਕਰਦੀ ਹੈ ਤੇ ਭਾਰਤ ਵਿੱਚ ਇੱਕ ਆਲੀਸ਼ਾਨ ਘਰ ਹੈ, ਉਹ ਆਪਣੇ ਪਰਿਵਾਰ ਨਾਲ ਕੈਨੇਡਾ ਵਿੱਚ ਰਹਿੰਦੀ ਹੈ। ਉੱਥੇ ਵੀ ਉਨ੍ਹਾਂ ਦਾ ਆਲੀਸ਼ਾਨ ਬੰਗਲਾ ਹੈ।
6/9

ਨੀਰੂ ਨੂੰ ਗੱਡੀਆਂ ਦਾ ਵੀ ਬਹੁਤ ਸ਼ੌਕ ਹੈ। ਇਸ ਕਾਰਨ ਉਸ ਕੋਲ ਕਈ ਮਹਿੰਗੀਆਂ ਤੇ ਲਗਜ਼ਰੀ ਗੱਡੀਆਂ ਜਿਵੇਂ mercedes, BMW,range rover ਹਨ।
7/9

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਨੇ ਸਾਲ 2015 'ਚ ਹੈਰੀ ਜੰਧਾਵਾ ਨਾਲ ਵਿਆਹ ਕੀਤਾ ਸੀ। ਦੱਸ ਦੇਈਏ ਕਿ ਉਹ 'ਅਸਤਿਤਵ ਏਕ ਪ੍ਰੇਮ ਕੀ', 'ਜੀਤ', 'ਨੱਚ ਬਲੀਏ 1' ਵਰਗੇ ਮਸ਼ਹੂਰ ਟੀਵੀ ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ।
8/9

ਇਸ ਤੋਂ ਇਲਾਵਾ ਨੀਰੂ ਬਾਲੀਵੁੱਡ ਫਿਲਮ 'ਪ੍ਰਿੰਸ' ਅਤੇ 'ਸਪੈਸ਼ਲ 26' 'ਚ ਅਕਸ਼ੈ ਕੁਮਾਰ ਨਾਲ ਨਜ਼ਰ ਆਈ ਸੀ। ''ਜੱਟ ਐਂਡ ਜੂਲੀਅਟ'' ਅਤੇ ਇਸ ਦਾ ਦੂਜਾ ਭਾਗ ''ਜੱਟ ਐਂਡ ਜੂਲੀਅਟ 2'' ਪੰਜਾਬੀ ਫਿਲਮਾਂ ''ਚ ਕਾਫੀ ਮਸ਼ਹੂਰ ਹਨ। ਜਿਸ 'ਚ ਉਹ ਦਿਲਜੀਤ ਦੋਸਾਂਝ ਨਾਲ ਨਜ਼ਰ ਆਈ ਸੀ।
9/9

ਨੀਰੂ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਾਂ ਮੁਤਾਬਕ ਉਸ ਦੀ ਨੈੱਟਵਰਥ ਕਰੀਬ 15 ਤੋਂ 20 ਮਿਲੀਅਨ ਹੈ। ਉਹ ਇੱਕ ਫਿਲਮ ਲਈ ਲਗਭਗ 70 ਲੱਖ ਰੁਪਏ ਫੀਸ ਲੈਂਦੀ ਹੈ।
Published at : 03 Mar 2022 03:40 PM (IST)
ਹੋਰ ਵੇਖੋ
Advertisement
Advertisement



















