ਪੜਚੋਲ ਕਰੋ
Shehnaaz Gill: ਸ਼ਹਿਨਾਜ਼ ਗਿੱਲ ਨੇ ਪੰਜਾਬੀ ਲੁੱਕ 'ਚ ਖਿੱਚਿਆ ਧਿਆਨ, ਫੈਨਜ਼ ਨੇ ਇਨ੍ਹਾਂ ਸ਼ਬਦਾਂ ਨਾਲ ਕੀਤੀ ਤਾਰੀਫ
Shehnaaz Gill Pics: ਬਿੱਗ ਬੌਸ 13 ਫੇਮ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਆਏ ਦਿਨ ਸੁਰਖੀਆਂ ਦਾ ਕੇਂਦਰ ਬਣੀ ਰਹਿੰਦੀ ਹੈ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਫੈਨਜ਼ ਵਿਚਾਲੇ ਐਕਟਿਵ ਨਜ਼ਰ ਆਉਂਦੀ ਹੈ।
Shehnaaz Gill
1/6

ਹਾਲ ਹੀ ਵਿੱਚ ਅਦਾਕਾਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਹੈਂਡਲ ਉੱਪਰ ਪੰਜਾਬੀ ਲੁੱਕ ਵਿੱਚ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ।
2/6

ਸ਼ਹਿਨਾਜ਼ ਦੀਆਂ ਇਨ੍ਹਾਂ ਤਸਵੀਰਾਂ ਤੋਂ ਤੁਸੀ ਵੀ ਆਪਣੀਆਂ ਨਜ਼ਰਾਂ ਨਹੀਂ ਹਟਾ ਸਕੋਗੇ। ਦਰਅਸਲ, ਪੰਜਾਬੀ ਸੂਟ ਵਿੱਚ ਉਹ ਕਮਾਲ ਲੱਗ ਰਹੀ ਹੈ।
3/6

ਇਨ੍ਹਾਂ ਤਸਵੀਰਾਂ ਵਿੱਚ ਸ਼ਹਿਨਾਜ਼ ਗਿੱਲ ਵੱਖਰੇ-ਵੱਖਰੇ ਪੋਜ਼ ਦਿੰਦੇ ਹੋਏ ਵਿਖਾਈ ਦੇ ਰਹੀ ਹੈ। ਉਸ ਦੀਆਂ ਇਨ੍ਹਾਂ ਅਦਾਵਾਂ ਤੋਂ ਤੁਸੀ ਵੀ ਆਪਣੀਆਂ ਨਜ਼ਰਾਂ ਨਹੀਂ ਹਟਾ ਸਕੋਗੇ।
4/6

ਸ਼ਹਿਨਾਜ਼ ਦੀਆਂ ਤਸਵੀਰਾਂ ਉੱਪਰ ਗੂਰੁ ਰੰਧਾਵਾ ਦੇ ਗੀਤ ਦੇ ਬੋਲਾਂ ਰਾਹੀਂ ਯੂਜ਼ਰ ਨੇ ਕਮੈਂਟ ਕਰ ਲਿਖਿਆ, ਉਹ ਲੱਗਦੀ ਪੰਜਾਬ ਦੀ ਆ... ਦੱਸ ਦੇਈਏ ਕਿ ਇਹ ਗੀਤ ਉਹ ਲੱਗਦੀ ਲਾਹੌਰ ਦੀ ਦੀਆਂ ਲਾਈਨਾਂ ਹਨ।
5/6

ਦੱਸ ਦੇਈਏ ਕਿ ਪੰਜਾਬੀ ਦੇ ਨਾਲ-ਨਾਲ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਹਿੰਦੀ ਸਿਨੇਮਾ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕਰ ਚੁੱਕੀ ਹੈ।
6/6

ਵਰਕਫਰੰਟ ਦੀ ਗੱਲ ਕਰਿਏ ਤਾਂ ਸ਼ਹਿਨਾਜ਼ ਹਿੰਦੀ ਦੇ ਨਾਲ-ਨਾਲ ਪੰਜਾਬੀ ਫਿਲਮਾਂ ਰਾਹੀਂ ਪਰਦੇ ਉੱਪਰ ਧਮਾਲ ਮਚਾਉਂਦੇ ਹੋਏ ਨਜ਼ਰ ਆਏਗੀ। ਉਸਦੇ ਅਪਕਮਿੰਗ ਪ੍ਰੋਜੈਕਟ ਦੀ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸ਼ਹਿਨਾਜ਼ ਨੂੰ ਦਿਲਜੀਤ ਦੋਸਾਂਝ ਨਾਲ ਫਿਲਮ ਰੰਨਾ 'ਚ ਧੰਨਾ ਵਿੱਚ ਵੇਖਿਆ ਜਾਏਗਾ। ਇਸ ਤੋਂ ਪਹਿਲਾਂ ਵੀ ਦੋਵਾਂ ਨੂੰ ਸਕ੍ਰੀਨ ਸ਼ੇਅਰ ਕਰਦੇ ਹੋਏ ਵੇਖਿਆ ਜਾ ਚੁੱਕਿਆ ਹੈ।
Published at : 25 Mar 2024 07:36 AM (IST)
ਹੋਰ ਵੇਖੋ




















