ਪੜਚੋਲ ਕਰੋ
Sonu Thukral Wedding: ਗਾਇਕ, ਪਰਫਾਰਮਰ ਸੋਨੂੰ ਠੁਕਰਾਲ ਦੇ ਵਿਆਹ 'ਚ ਬੀ ਪ੍ਰਾਕ-ਜਾਨੀ ਸਣੇ ਹੰਸ ਰਾਜ ਹੰਸ ਨੇ ਲਗਾਈਆਂ ਰੌਣਕਾਂ, ਦੇਖੋ ਤਸਵੀਰਾਂ
Sonu Thukral Wedding: ਗਾਇਕ ਅਤੇ ਪਰਫਾਰਮਰ ਸੋਨੂੰ ਠੁਕਰਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਇਸ ਮੌਕੇ ਪੰਜਾਬੀ ਸਿਨੇਮਾ ਜਗਤ ਨਾਲ ਜੁੜੇ ਸਿਤਾਰਿਆਂ ਵੱਲੋਂ ਉਨ੍ਹਾਂ ਨੂੰ ਵਿਆਹ ਦੀ ਵਧਾਈ ਦਿੱਤੀ ਗਈ ਹੈ।
Sonu Thukral Wedding On Jaani B Praak Hans Raj Hans
1/7

ਦੱਸ ਦੇਈਏ ਕਿ ਪੰਜਾਬੀ ਗਾਇਕ ਐਮੀ ਵਿਰਕ ਅਤੇ ਮਨਿੰਦਰ ਬੁੱਟਰ ਵੱਲੋਂ ਆਪਣੀ ਇੰਸਟਾਗ੍ਰਾਮ ਸਟੋਰੀ ਸਾਂਝੀ ਕਰਦੇ ਹੋਏ ਕਲਾਕਾਰਾਂ ਵੱਲੋਂ ਵਧਾਈ ਦਿੱਤੀ ਗਈ ਹੈ। ਹਾਲਾਂਕਿ ਗਾਇਕ ਅਤੇ ਸੰਗੀਤਕਾਰ ਬੀ ਪ੍ਰਾਕ ਨੇ ਇਸ ਵਿਆਹ ਵਿੱਚ ਪਹੁੰਚ ਰੌਣਕਾਂ ਲਗਾਇਆਂ।
2/7

ਸੋਨੂੰ ਠੁਕਰਾਲ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੇ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਤੁਸੀ ਵੀ ਵੇਖੋ ਇਹ ਵੀਡੀਓ ਅਤੇ ਤਸਵੀਰਾਂ...
3/7

ਦੱਸ ਦੇਈਏ ਕਿ ਇਸ ਵਿਆਹ ਵਿੱਚ ਬੀ ਪ੍ਰਾਕ ਨੇ ਪਹੁੰਚ ਆਪਣੀ ਆਵਾਜ਼ ਦਾ ਜਾਦੂ ਚਲਾਇਆ। ਜਿਸਦਾ ਇਹ ਵੀਡੀਓ hinakhan.Reels ਇੰਸਟਾਗ੍ਰਾਮ ਪੇਜ਼ ਅਤੇ ਹੋਰ ਕਈ ਫੈਨ ਪੇਜ਼ ਤੋਂ ਸਾਹਮਣੇ ਆ ਰਹੇ ਹਨ।
4/7

ਇਸ ਵਿਆਹ ਵਿੱਚ ਇੰਡਸਟਰੀ ਦੇ ਕਈ ਨਾਮੀ ਸਿਤਾਰੇ ਸ਼ਾਮਲ ਹੋਏ। ਪੰਜਾਬੀ ਸੰਗੀਤਕਾਰ ਜਾਨੀ ਸਣੇ ਮਸ਼ਹੂਰ ਗਾਇਕ ਹੰਸ ਰਾਜ ਹੰਸ ਵੀ ਸੋਨੂੰ ਠੁਕਰਾਲ ਦੇ ਵਿਆਹ ਦਾ ਹਿੱਸਾ ਬਣੇ। ਇਸ ਵੀਡੀਓ ਵਿੱਚ ਤੁਸੀ ਹੰਸ ਰਾਜ ਹੰਸ ਸਣੇ ਜਾਨੀ ਅਤੇ ਬੀ ਪ੍ਰਾਕ ਨੂੰ ਵੀ ਵੇਖ ਸਕਦੇ ਹੋ।
5/7

ਸੋਨੂੰ ਠੁਕਰਾਲ ਦੇ ਵਿਆਹ ਵਿੱਚ ਟੇਲੀਵਿਜ਼ਨ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੀਨਾ ਖਾਨ ਵੀ ਪਹੁੰਚੀ। ਇਸ ਦੌਰਾਨ ਉਸ ਵੱਲੋਂ ਵੀ ਪੰਜਾਬੀਆਂ ਦੀ ਮਹਫ਼ਿਲ ਦਾ ਆਨੰਦ ਲਿਆ ਗਿਆ। ਤੁਸੀ ਦੇਖ ਸਕਦੇ ਹੋ ਕਿ ਕਿਵੇ ਹੀਨਾ ਖਾਨ ਪੰਜਾਬੀਆਂ ਦੀ ਮਹਿਫ਼ਲ ਦਾ ਆਨੰਦ ਮਾਣਦੇ ਹੋਏ ਦਿਖਾਈ ਦਿੱਤੀ।
6/7

ਵਰਕਫਰੰਟ ਦੀ ਗੱਲ ਕਰਿਏ ਤਾਂ ਸੋਨੂੰ ਠਕਰਾਲ ਨੂੰ ਇੱਕ ਮਿੰਟ ਗੀਤ ਜਾਨੇ ਜਾਨ ਵਿੱਚ ਵੇਖਿਆ ਗਿਆ ਸੀ। ਫਿਲਹਾਲ ਗਾਇਕ ਆਪਣੇ ਵਿਆਹ ਤੋਂ ਬਾਅਦ ਨਵੇਂ ਸਫਰ ਦਾ ਆਗਾਜ਼ ਕਰ ਚੁੱਕੇ ਹਨ। ਜਿਸ ਉੱਪਰ ਉਨ੍ਹਾਂ ਨੂੰ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ।
7/7

ਸੋਨੂੰ ਠੁਕਰਾਲ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਅਕਸਰ ਪ੍ਰਸ਼ੰਸਕਾਂ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ।
Published at : 06 Jul 2023 12:58 PM (IST)
ਹੋਰ ਵੇਖੋ
Advertisement
Advertisement





















