ਪੜਚੋਲ ਕਰੋ
(Source: ECI/ABP News)
Shinda Grewal: ਕਮਾਈ ਦੇ ਮਾਮਲੇ 'ਚ ਡੈਡੀ ਗਿੱਪੀ ਤੋਂ ਘੱਟ ਨਹੀਂ ਸ਼ਿੰਦਾ ਗਰੇਵਾਲ, 17 ਸਾਲ ਦੀ ਉਮਰ 'ਚ ਆਪਣੇ ਦਮ 'ਤੇ ਕਮਾਈ ਕਰੋੜਾਂ ਦੀ ਜਾਇਦਾਦ
Shinda Shinda No Papa: ਆਓ ਤੁਹਾਨੂੰ ਦੱਸਦੇ ਹਾਂ ਕਿ ਸ਼ਿੰਦਾ ਗਰੇਵਾਲ ਕਿੰਨੀ ਕਮਾਈ ਕਰਦਾ ਹੈ ਤੇ ਉਸ ਦੀ ਇੱਕ ਫਿਲਮ ਦੀ ਫੀਸ ਕਿੰਨੀ ਹੈ।

ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਤੇ ਉਨ੍ਹਾਂ ਦਾ ਪੁੱਤਰ ਸ਼ਿੰਦਾ ਇੰਨੀਂ ਦਿਨੀਂ ਸੁਰਖੀਆਂ 'ਚ ਬਣੇ ਹੋਏ ਹਨ। ਦਰਅਸਲ, ਗਿੱਪੀ ਤੇ ਸ਼ਿੰਦਾ ਪਰਦੇ 'ਤੇ ਪਹਿਲੀ ਵਾਰ ਪਿਓ ਪੁੱਤਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
1/8

ਦੱਸ ਦਈਏ ਕਿ 'ਸ਼ਿੰਦਾ ਸ਼ਿੰਦਾ ਨੋ ਪਾਪਾ' ਫਿਲਮ 10 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਲਈ ਗਿੱਪੀ ਤੇ ਸ਼ਿੰਦਾ ਦੋਵੇਂ ਹੀ ਕਾਫੀ ਐਕਸਾਇਟਡ ਹਨ ਅਤੇ ਰੱਜ ਕੇ ਫਿਲਮ ਦਾ ਪ੍ਰਮੋਸ਼ਨ ਕਰ ਰਹੇ ਹਨ।
2/8

ਇਸ ਤੋਂ ਪਹਿਲਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਸ਼ਿੰਦਾ ਗਰੇਵਾਲ ਕਿੰਨੀ ਕਮਾਈ ਕਰਦਾ ਹੈ ਤੇ ਉਸ ਦੀ ਇੱਕ ਫਿਲਮ ਦੀ ਫੀਸ ਕਿੰਨੀ ਹੈ।
3/8

ਸ਼ਿੰਦਾ ਕਮਾਈ ਦੇ ਮਾਮਲੇ 'ਚ ਆਪਣੇ ਡੈਡੀ ਗਿੱਪੀ ਤੋਂ ਕਿਸੇ ਵੀ ਮਾਮਲੇ 'ਚ ਘੱਟ ਨਹੀਂ ਹੈ। ਰਿਪੋਰਟ ਮੁਤਾਬਕ ਉਸ ਦੀ ਉਮਰ 17 ਸਾਲ ਹੈ ਤੇ 17 ਸਾਲਾਂ ਦੀ ਉਮਰ 'ਚ ਸ਼ਿੰਦੇ ਨੇ ਆਪਣੇ ਦਮ 'ਤੇ ਇੱਕ ਮਿਲੀਅਨ ਡਾਲਰ ਦੀ ਜਾਇਦਾਦ ਇਕੱਠੀ ਕਰ ਲਈ ਹੈ।
4/8

ਹਾਲਾਂਕਿ ਗਿੱਪੀ ਗਰੇਵਾਲ ਦੀ ਕੁੱਲ ਜਾਇਦਾਦ 18 ਮਿਲੀਅਨ ਡਾਲਰ ਦੱਸੀ ਜਾਂਦੀ ਹੈ, ਪਰ ਫਿਰ ਵੀ ਉਮਰ ਦੇ ਹਿਸਾਬ ਨਾਲ ਸ਼ਿੰਦਾ ਨੇ ਆਪਣੇ ਦਮ 'ਤੇ ਕਾਫੀ ਦੌਲਤ ਕਮਾ ਲਈ ਹੈ।
5/8

ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਉਸ ਦਾ ਫ਼ਿਲਮੀ ਕਰੀਅਰ 2015 ;ਚ ਆਈ ਫ਼ਿਲਮ `ਫ਼ਰਾਰ` ਤੋਂ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਡੈਡੀ ਗਿੱਪੀ ਦੀ ਫ਼ਿਲਮ `ਮੰਜੇ ਬਿਸਤਰੇ` `ਚ ਵੀ ਬਾਲ ਕਲਾਕਾਰ ਵਜੋਂ ਛੋਟੀ ਜਿਹੀ ਭੂਮਿਕਾ ਨਿਭਾਈ। ਇਸ ਤੋਂ ਬਾਅਦ ਉਸ ਨੇ 2019 `ਚ ਆਈ ਫ਼ਿਲਮ `ਅਰਦਾਸ ਕਰਾਂ` `ਚ ਵੀ ਕੰਮ ਕੀਤਾ। ਪਰ ਪਛਾਣ ਉਸ ਨੂੰ ਮਿਲੀ 2021 `ਚ ਆਈ ਫ਼ਿਲਮ ਹੌਸਲਾ ਰੱਖ ਤੋਂ। ਇਸ ਫ਼ਿਲਮ `ਚ ਉਸ ਨੇ ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਵਰਗੇ ਮੰਜੇ ਹੋਏ ਕਲਾਕਾਰਾਂ ਨਾਲ ਐਕਟਿੰਗ ਕੀਤੀ ਸੀ।
6/8

ਸ਼ਿੰਦਾ ਗਰੇਵਾਲ ਬੇਹਤਰੀਨ ਐਕਟਰ ਤਾਂ ਹੈ ਹੀ, ਪਰ ਉਹ ਆਪਣੇ ਡੈਡੀ ਵਾਂਗ ਗਾਉਣ ਤੇ ੁਲਿਖਣ ਦਾ ਸ਼ੌਕ ਵੀ ਰੱਖਦਾ ਹੈ। 2020 `ਚ ਸ਼ਿੰਦੇ ਦਾ ਇੱਕ ਸੋਲੋ ਗੀਤ `ਆਈਸ ਕੈਪ` ਆਇਆ ਸੀ। ਜਿਸ ਨੂੰ ਸੁੱਖ ਸੰਘੇੜਾ ਨੇ ਡਾਇਰੈਕਟ ਕੀਤਾ ਸੀ, ਜਦਕਿ ਗੀਤ ਦੇ ਬੋਲ ਭਿੰਦਾ ਔਜਲਾ ਨੇ ਲਿਖੇ ਸੀ।
7/8

ਸ਼ਿੰਦਾ ਗਰੇਵਾਲ 2015 ਤੋਂ ਪੰਜਾਬੀ ਇੰਡਸਟਰੀ ਨਾਲ ਜੁੜਿਆ ਹੋਇਆ ਹੈ। ਐਕਟਿੰਗ ਦਾ ਟੈਲੇਂਟ ਉਸ ਨੂੰ ਵਿਰਾਸਤ `ਚ ਆਪਣੇ ਪਿਤਾ ਤੋਂ ਮਿਲਿਆ ਹੈ। ਕੀ ਤੁਹਾਨੂੰ ਪਤਾ ਹੈ ਕਿ ਸ਼ਿੰਦਾ ਮਹਿਜ਼ 15 ਸਾਲ ਦੀ ਉਮਰ `ਚ ਆਪਣੇ ਦਮ ਤੇ ਮਹੀਨੇ 1 ਲੱਖ ਦੀ ਕਮਾਈ ਅਰਾਮ ਨਾਲ ਕਰ ਲੈਂਦਾ ਹੈ। ਇੱਕ ਰਿਪੋਰਟ ਦੇ ਮੁਤਾਬਕ ਉਸ ਦੀ ਹੁਣ ਤੱਕ ਦੀ ਕਮਾਈ, ਜੋ ਉਸ ਨੇ ਆਪਣੇ ਦਮ ਤੇ ਕੀਤੀ ਹੈ, 1-5 ਕਰੋੜ ਰੁਪਏ ਦੱਸੀ ਜਾਂਦੀ ਹੈ। ਇਹ 2022 ਤੱਕ ਦੇ ਅੰਕੜੇ ਸੀ। ਤਾਜ਼ਾ ਰਿਪੋਰਟ ਦੇ ਅਨੁਸਾਰ 2024 ;ਚ ਸ਼ਿੰਦਾ 1 ਮਿਲੀਅਨ ਡਾਲਰ ਯਾਨਿ 8 ਕਰੋੜ ਜਾਇਦਾਦ ਦਾ ਮਾਲਕ ਹੈ।
8/8

ਗਰੇਵਾਲ ਪਰਿਵਾਰ ਸੋਸ਼ਲ ਮੀਡੀਆ ਤੇ ਕਾਫ਼ੀ ਮਸ਼ਹੂਰ ਹੈ। ਗਿੱਪੀ ਗਰੇਵਾਲ, ਰਵਨੀਤ ਗਰੇਵਾਲ ਤੇ ਉਨ੍ਹਾਂ ਦੇ ਤਿੰਨੇ ਬੇਟੇ ਸੋਸ਼ਲ ਮੀਡੀਆ ਤੇ ਹਨ ਅਤੇ ਇਨ੍ਹਾਂ ਦੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਸ਼ਿੰਦਾ ਦੀ ਗੱਲ ਕਰੀਏ ਤਾਂ ਉਸ ਦੇ ਇਕੱਲੇ ਇੰਸਟਾਗ੍ਰਾਮ ਤੇ 4 ਲੱਖ ਤੋਂ ਵੱਧ ਫ਼ਾਲੋਅਰ ਹਨ।
Published at : 03 May 2024 03:58 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਟ੍ਰੈਂਡਿੰਗ
ਅੰਮ੍ਰਿਤਸਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
