ਪੜਚੋਲ ਕਰੋ
ਤਿੰਨਾਂ ਖਾਨਾਂ ਤੋਂ ਲੈ ਕੇ ਇਨ੍ਹਾਂ ਦੀਆਂ ਭੈਣਾਂ ਤੱਕ ਸਾਰਿਆਂ ਨੂੰ ਹਿੰਦੂ ਸਟਾਰਸ ਨਾਲ ਹੋਇਆ ਪਿਆਰ

1/12

ਸੁਨੀਲ ਸ਼ੈੱਟੀ-ਮੋਨੀਸ਼ਾ ਕਾਦਰੀ: ਅਦਾਕਾਰ ਸੁਨੀਲ ਸ਼ੈੱਟੀ ਨੇ ਸਾਲ 1991 'ਚ ਮੋਨੀਸ਼ਾ ਕਾਦਰੀ ਨਾਲ ਵਿਆਹ ਕੀਤਾ ਸੀ। ਜਦਕਿ ਸੁਨੀਲ ਸ਼ੈੱਟੀ ਹਿੰਦੂ ਧਰਮ ਨਾਲ ਸਬੰਧਤ ਹਨ, ਮੋਨੀਸ਼ਾ ਕਾਦਰੀ ਇਕ ਮੁਸਲਿਮ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਹਾਲਾਂਕਿ, ਬਾਅਦ ਵਿੱਚ ਮੋਨੀਸ਼ਾ ਨੇ ਆਪਣਾ ਨਾਮ ਮਨਾ ਸ਼ੈੱਟੀ ਰੱਖ ਲਿਆ।
2/12

ਸੰਜੇ ਦੱਤ-ਮਾਨਿਅਤਾ: ਸੰਜੇ ਦੱਤ ਦਾ ਤੀਜਾ ਵਿਆਹ ਦਿਲਨਾਜ਼ ਸ਼ੇਖ ਨਾਲ ਹੋਇਆ ਹੈ। ਦਿਲਨਾਜ਼ ਨੇ ਬਾਅਦ 'ਚ ਆਪਣਾ ਨਾਮ ਬਦਲ ਕੇ ਮਾਨਿਅਤਾ ਦੱਤ ਕਰ ਦਿੱਤਾ। ਉਨ੍ਹਾਂ ਦੋਵਾਂ ਦੇ ਜੁੜਵਾਂ, ਇਕ ਬੇਟਾ ਅਤੇ ਇਕ ਧੀ ਹੈ।
3/12

ਅਰਪਿਤਾ ਖਾਨ-ਆਯੁਸ਼ ਸ਼ਰਮਾ: ਸਲਮਾਨ ਖਾਨ ਦੀ ਛੋਟੀ ਭੈਣ ਅਰਪਿਤਾ ਖਾਨ ਸ਼ਰਮਾ ਨੇ ਅਭਿਨੇਤਾ ਆਯੂਸ਼ ਸ਼ਰਮਾ ਨਾਲ ਵਿਆਹ ਕੀਤਾ ਹੈ। ਹਾਲਾਂਕਿ ਵਿਆਹ ਤੋਂ ਬਾਅਦ ਆਯੁਸ਼ ਨੇ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਨ੍ਹਾਂ ਦੋਹਾਂ ਦੇ ਦੋ ਬੱਚੇ ਆਯੁਸ਼ ਅਤੇ ਬੇਟੀ ਆਯਤ ਹਨ।
4/12

ਸੋਹਾ ਅਲੀ ਖਾਨ-ਕੁਨਾਲ ਖੇਮੂ: ਸੈਫ ਅਲੀ ਖਾਨ ਦੀ ਭੈਣ ਅਤੇ ਅਦਾਕਾਰਾ ਸੋਹਾ ਅਲੀ ਖਾਨ ਵੀ ਇਸ ਲਿਸਟ ਤੋਂ ਵੱਖ ਨਹੀਂ ਹਨ। ਸੋਹਾ ਅਲੀ ਖਾਨ ਨੇ ਵਿਆਹ ਆਪਣੇ ਤੋਂ ਉਮਰ 'ਚ ਛੋਟੇ ਹਿੰਦੂ ਅਭਿਨੇਤਾ ਕੁਨਾਲ ਖੇਮੂ ਨਾਲ ਕਰਵਾਇਆ ਹੈ।
5/12

ਸੋਹੇਲ ਖਾਨ-ਸੀਮਾ ਸਚਦੇਵ: ਸਲਮਾਨ ਖਾਨ ਦੇ ਛੋਟੇ ਭਰਾ ਅਤੇ ਅਦਾਕਾਰ ਸੋਹੇਲ ਖਾਨ ਨੇ ਵੀ ਇੱਕ ਹਿੰਦੂ ਲੜਕੀ ਨਾਲ ਵਿਆਹ ਕਰਵਾਇਆ ਹੈ। ਸੋਹੇਲ ਖਾਨ ਦੀ ਪਤਨੀ ਦਾ ਨਾਮ ਸੀਮਾ ਸਚਦੇਵ ਹੈ। ਸੀਮਾ ਫਿਲਮ ਇੰਡਸਟਰੀ ਤੋਂ ਦੂਰ ਹੈ ਪਰ ਸਟਾਰ ਪਤਨੀ ਵਜੋਂ ਕਾਫ਼ੀ ਮਸ਼ਹੂਰ ਹੈ।
6/12

ਅਰਬਾਜ਼ ਖਾਨ-ਮਲਾਇਕਾ ਅਰੋੜਾ: ਸਲਮਾਨ ਖਾਨ ਦੇ ਭਰਾ ਅਤੇ ਮਸ਼ਹੂਰ ਫਿਲਮ ਨਿਰਮਾਤਾ ਅਰਬਾਜ਼ ਖਾਨ ਨੇ ਵੀ ਹਿੰਦੂ ਅਭਿਨੇਤਰੀ ਮਲਾਇਕਾ ਅਰੋੜਾ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ, ਕੁਝ ਸਾਲ ਪਹਿਲਾਂ ਇਹ ਜੋੜਾ ਤਲਾਕ ਦੇ ਕੇ ਵੱਖ ਹੋ ਗਿਆ ਹੈ। ਉਨ੍ਹਾਂ ਦੋਵਾਂ ਦਾ ਇਕ ਪੁੱਤਰ ਹੈ ਜਿਸ ਦਾ ਨਾਮ ਅਰਹਾਨ ਖਾਨ ਹੈ।
7/12

ਆਮਿਰ ਖਾਨ-ਰੀਨਾ ਦੱਤਾ: ਆਮਿਰ ਖਾਨ ਨੇ ਕਿਰਨ ਰਾਓ ਤੋਂ ਪਹਿਲਾਂ ਰੀਨਾ ਦੱਤਾ ਨਾਲ ਵਿਆਹ ਕੀਤਾ ਸੀ। ਰੀਨਾ ਦੱਤਾ ਵੀ ਇੱਕ ਹਿੰਦੂ ਸੀ। ਆਮਿਰ ਅਤੇ ਰੀਨਾ ਦੇ ਦੋ ਬੱਚੇ ਹਨ। ਹਾਲਾਂਕਿ, ਦੋਵਾਂ ਨੇ ਆਪਸੀ ਸਹਿਮਤੀ ਨਾਲ ਇਕ ਦੂਜੇ ਨੂੰ ਤਲਾਕ ਦੇ ਦਿੱਤਾ।
8/12

ਆਮਿਰ ਖਾਨ-ਕਿਰਨ ਰਾਓ: ਤੀਜੇ ਖਾਨ ਦੀ ਗੱਲ ਕਰੀਏ ਤਾਂ ਆਮਿਰ ਖਾਨ ਦੀ ਪਤਨੀ ਕਿਰਨ ਰਾਓ ਵੀ ਹਿੰਦੂ ਹੈ। ਹਾਲਾਂਕਿ ਇਹ ਜੋੜਾ ਆਪਣੀ ਖੂਬਸੂਰਤ ਬਾਂਡਿੰਗ ਲਈ ਪ੍ਰਸ਼ੰਸਕਾਂ 'ਚ ਬਹੁਤ ਮਸ਼ਹੂਰ ਹੈ।
9/12

ਸੈਫ ਅਲੀ ਖਾਨ-ਅੰਮ੍ਰਿਤਾ ਸਿੰਘ: ਕਰੀਨਾ ਕਪੂਰ ਤੋਂ ਪਹਿਲਾਂ ਵੀ ਸੈਫ ਦਾ ਦਿਲ ਹਿੰਦੂ ਲੜਕੀ 'ਤੇ ਆਇਆ ਸੀ। ਕਰੀਨਾ ਤੋਂ ਪਹਿਲਾਂ ਸੈਫ ਨੇ ਹਿੰਦੂ ਅਭਿਨੇਤਰੀ ਅੰਮ੍ਰਿਤਾ ਸਿੰਘ ਨਾਲ ਵਿਆਹ ਕੀਤਾ ਜੋ ਉਸ ਤੋਂ 10 ਸਾਲ ਵੱਡੀ ਸੀ ਤੇ ਹਿੰਦੂ ਸੀ। ਹਾਲਾਂਕਿ, ਦੋਵਾਂ ਦਾ ਰਿਸ਼ਤਾ ਜ਼ਿਆਦਾ ਸਮੇਂ ਤੱਕ ਨਹੀਂ ਚੱਲ ਸਕਿਆ। ਉਨ੍ਹਾਂ ਦੇ ਦੋ ਬੱਚੇ ਹਨ।
10/12

ਸੈਫ ਅਲੀ ਖਾਨ-ਕਰੀਨਾ ਕਪੂਰ: ਸੈਫੀਨਾ ਵਜੋਂ ਜਾਣੀ ਜਾਂਦੀ ਇਸ ਜੋੜੀ ਦੇ ਪਿਆਰ ਤੋਂ ਭਲਾ ਕੌਣ ਅਣਜਾਣ ਹੈ? ਸੈਫ ਤੇ ਕਰੀਨਾ ਨੇ ਫਿਲਮਾਂ ਦੇ ਸੈੱਟ ਤੋਂ ਸ਼ੁਰੂ ਹੋਈ ਪ੍ਰੇਮ ਕਹਾਣੀ ਨੂੰ ਵਿਆਹ 'ਚ ਬਦਲ ਦਿੱਤਾ।
11/12

ਇਸ ਲਿਸਟ 'ਚ ਪਹਿਲਾ ਨਾਮ ਰੋਮਾਂਸ ਦੇ ਬਾਦਸ਼ਾਹ ਸ਼ਾਹਰੁਖ ਖਾਨ ਹੈ। ਸ਼ਾਹਰੁਖ ਇਕ ਮੁਸਲਮਾਨ ਹੈ ਤੇ ਉਨ੍ਹਾਂ ਦੀ ਪਤਨੀ ਗੌਰੀ ਹਿੰਦੂ ਹੈ।
12/12

ਸਮਾਜ ਅੱਜ ਵੀ ਜਿਥੇ ਹਿੰਦੂ-ਮੁਸਲਿਮ ਵਿਆਹਾਂ ਨੂੰ ਅਸਾਨੀ ਨਾਲ ਸਵੀਕਾਰ ਨਹੀਂ ਕਰਦਾ, ਉਥੇ ਹੀ ਫਿਲਮ ਇੰਡਸਟਰੀ ਵਿੱਚ ਅਜਿਹੇ ਬਹੁਤ ਸਾਰੇ ਸਿਤਾਰੇ ਹਨ ਜਿਨ੍ਹਾਂ ਸਮਾਜ ਦੀਆਂ ਗੱਲਾਂ 'ਤੇ ਧਿਆਨ ਨਾ ਦਿੰਦਿਆਂ ਵਿਆਹ ਕਰਵਾ ਕੇ ਆਪਣੇ ਪਿਆਰ ਨੂੰ ਮੁਕੱਮਲ ਕੀਤਾ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਬਾਲੀਵੁੱਡ ਦੀਆਂ ਅਜਿਹੀਆਂ ਹੀ ਜੋੜਿਆਂ ਬਾਰੇ ਦੱਸਣ ਜਾ ਰਹੇ ਹਾਂ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਧਰਮ
Advertisement
ਟ੍ਰੈਂਡਿੰਗ ਟੌਪਿਕ
