ਪੜਚੋਲ ਕਰੋ
ਜਨਗਣਨਾ ਦੇ ਨਾਮ 'ਤੇ ਤੁਹਾਡੇ ਘਰ ਪਹੁੰਚ ਸਕਦੇ ਠੱਗ, ਇਦਾਂ ਕਰੋ ਉਨ੍ਹਾਂ ਦੀ ਪਛਾਣ
Census Fraud Safety Tips: ਦੇਸ਼ ਵਿੱਚ ਅਗਲੇ ਸਾਲ ਜਨਗਣਨਾ ਹੋਣ ਜਾ ਰਹੀ ਹੈ। ਜਨਗਣਨਾ ਦੇ ਨਾਮ 'ਤੇ ਲੋਕਾਂ ਨਾਲ ਠੱਗੀ ਮਾਰੀ ਜਾ ਸਕਦੀ ਹੈ। ਆਓ ਜਾਣਦੇ ਹਾਂ ਕਿ ਤੁਸੀਂ ਇਨ੍ਹਾਂ ਠੱਗਾਂ ਦੀ ਪਛਾਣ ਕਿਵੇਂ ਕਰ ਸਕਦੇ ਹੋ
Census Safety Tips
1/6

ਅਗਲੇ ਸਾਲ ਯਾਨੀ 2026 ਵਿੱਚ ਜਨਗਣਨਾ ਕੀਤੀ ਜਾਵੇਗੀ। ਜੰਮੂ ਕਸ਼ਮੀਰ, ਉੱਤਰਾਖੰਡ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਵਰਗੇ ਰਾਜਾਂ ਵਿੱਚ ਜਿੱਥੇ ਬਰਫ਼ਬਾਰੀ ਹੁੰਦੀ ਹੈ, ਉੱਥੇ ਜਨਗਣਨਾ 1 ਅਕਤੂਬਰ 2026 ਤੋਂ ਸ਼ੁਰੂ ਹੋ ਜਾਵੇਗੀ। ਜਦੋਂ ਕਿ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਇਹ 1 ਮਾਰਚ 2027 ਤੋਂ ਸ਼ੁਰੂ ਹੋਵੇਗੀ।
2/6

ਜਨਗਣਨਾ ਰਾਹੀਂ, ਕੇਂਦਰ ਸਰਕਾਰ ਭਾਰਤ ਵਿੱਚ ਰਹਿਣ ਵਾਲੇ ਲੋਕਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੀ ਹੈ। ਇਹ ਸਰਕਾਰ ਨੂੰ ਲੋਕ ਭਲਾਈ ਯੋਜਨਾਵਾਂ ਸ਼ੁਰੂ ਕਰਨ ਅਤੇ ਕਾਨੂੰਨ ਬਣਾਉਣ ਵਿੱਚ ਮਦਦ ਕਰਦੀ ਹੈ। ਇਸਦੇ ਲਈ, ਸਰਕਾਰ ਦੇਸ਼ ਭਰ ਵਿੱਚ ਇੱਕ ਪ੍ਰਕਿਰਿਆ ਦੇ ਤਹਿਤ ਜਾਣਕਾਰੀ ਇਕੱਠੀ ਕਰਦੀ ਹੈ।
3/6

ਇਸ ਲਈ ਸਰਕਾਰ ਵੱਲੋਂ ਅਧਿਕਾਰਤ ਤੌਰ 'ਤੇ ਅਧਿਕਾਰੀ ਨਿਯੁਕਤ ਕੀਤੇ ਜਾਂਦੇ ਹਨ। ਉਹ ਘਰ-ਘਰ ਜਾ ਕੇ ਜਾਣਕਾਰੀ ਇਕੱਠੀ ਕਰਦੇ ਹਨ। ਪਰ ਤੁਹਾਨੂੰ ਦੱਸ ਦਈਏ ਕਿ ਜਨਗਣਨਾ ਦੇ ਨਾਮ 'ਤੇ ਲੋਕਾਂ ਨਾਲ ਵੀ ਠੱਗੀ ਵੀ ਵੱਜ ਰਹੀ ਹੈ।
4/6

ਜਨਗਣਨਾ ਦੇ ਨਾਮ 'ਤੇ ਧੋਖਾਧੜੀ ਕਰਨ ਵਾਲੇ ਲੋਕ ਤੁਹਾਡੇ ਘਰ ਆਉਂਦੇ ਹਨ। ਉਹ ਆਪਣੇ ਆਪ ਨੂੰ ਜਨਗਣਨਾ ਅਧਿਕਾਰੀ ਕਹਿੰਦੇ ਹਨ। ਅਤੇ ਤੁਹਾਡੇ ਘਰ ਵਿੱਚ ਦਾਖਲ ਹੋਣ ਤੋਂ ਬਾਅਦ, ਉਹ ਤੁਹਾਡੇ ਨਿੱਜੀ ਡਿਟੇਲਸ ਹਾਸਲ ਕਰ ਲੈਂਦੇ ਹਨ। ਜਿਸਦੀ ਵਰਤੋਂ ਉਹ ਬਾਅਦ ਵਿੱਚ ਧੋਖਾਧੜੀ ਕਰਨ ਲਈ ਕਰਦੇ ਹਨ।
5/6

ਇਸ ਲਈ, ਤੁਹਾਨੂੰ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਤੁਹਾਨੂੰ ਦੱਸ ਦੇਈਏ ਕਿ ਕੋਈ ਵੀ ਜਨਗਣਨਾ ਅਧਿਕਾਰੀ ਤੁਹਾਡੇ ਤੋਂ ਕਦੇ ਵੀ ਤੁਹਾਡੇ ਬੈਂਕ ਵੇਰਵੇ ਜਾਂ OTP ਨਹੀਂ ਪੁੱਛੇਗਾ। ਨਾ ਹੀ ਉਹ ਪੈਸੇ ਮੰਗੇਗਾ।
6/6

ਇਸੇ ਲਈ ਜਦੋਂ ਕੋਈ ਜਨਗਣਨਾ ਅਧਿਕਾਰੀ ਤੁਹਾਡੇ ਘਰ ਆਉਂਦਾ ਹੈ ਅਤੇ ਜਨਗਣਨਾ ਕਰਵਾਉਣ ਬਾਰੇ ਗੱਲ ਕਰਦਾ ਹੈ, ਤਾਂ ਪਹਿਲਾਂ ਉਸ ਦਾ ਪਛਾਣ ਪੱਤਰ ਮੰਗੋ। ਉਸ ਤੋਂ ਬਾਅਦ ਉਸ ਦੀ ਪਛਾਣ ਦੀ ਪੁਸ਼ਟੀ ਕਰੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਵਿਅਕਤੀ ਫਰਜ਼ੀ ਹੈ, ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ।
Published at : 17 Jun 2025 04:49 PM (IST)
ਹੋਰ ਵੇਖੋ
Advertisement
Advertisement



















