ਪੜਚੋਲ ਕਰੋ
ਇੱਕ, ਦੋ ਜਾਂ ਫਿਰ ਤਿੰਨ...ਔਰਤਾਂ ਅਤੇ ਮਰਦਾਂ ਲਈ ਸ਼ਰਾਬ ਦੇ ਕਿੰਨੇ ਪੈੱਗ ਸਹੀ? ਜਾਣ ਲਓ ਲਿਮਿਟ
ਅੱਜਕੱਲ੍ਹ ਸ਼ਰਾਬ ਪਾਰਟੀਆਂ ਦਾ ਜਾਨ ਬਣ ਗਈ, ਇਸ ਦੇ ਬਿਨਾਂ ਤਾਂ ਪਾਰਟੀ ਅਧੂਰੀ ਹੈ, ਪਰ ਜਿਵੇਂ ਖਾਣਾ ਅਤੇ ਪਾਣੀ ਪੀਣ ਦੀ ਇੱਕ ਲਿਮਿਟ ਹੈ, ਉਵੇਂ ਹੀ ਸ਼ਰਾਬ ਪੀਣ ਦੀ ਵੀ ਇੱਕ ਲਿਮਿਟ ਹੈ, ਆਓ ਜਾਣਦੇ ਹਾਂ...
Alcohol
1/5

ਅੱਜਕੱਲ੍ਹ ਪਾਰਟੀ ਹੋਵੇ ਜਾਂ ਕੋਈ ਹੋਰ ਫੰਕਸ਼ਨ ਸ਼ਰਾਬ ਦਾ ਟ੍ਰੈਂਡ ਕਾਫੀ ਤੇਜ਼ੀ ਨਾਲ ਵਧਿਆ ਹੈ, ਲੋਕ ਦਫਤਰ ਦੇ ਕੰਮ ਤੋਂ ਵਿਹਲੇ ਹੋ ਕੇ ਇੱਕ ਸਪੈਸ਼ਲ ਦਿਨ ਕੱਢ ਕੇ ਪਾਰਟੀ ਕਰਦੇ ਹਨ, ਜੋ ਕਿ ਸ਼ਰਾਬ ਤੋਂ ਬਿਨਾਂ ਅਧੂਰੀ ਹੁੰਦੀ ਹੈ, ਅਜਿਹੇ ਵਿੱਚ ਸਾਡੇ ਮਨ ਵਿੱਚ ਸਵਾਲ ਆਉਂਦਾ ਹੈ ਕਿ ਇੱਕ ਵਿਅਕਤੀ ਦੇ ਲਈ ਇੱਕ ਵਾਰ ਵਿੱਚ ਕਿੰਨੀ ਸ਼ਰਾਬ ਪੀਣਾ ਬਹੁਤ ਜ਼ਿਆਦਾ ਹੁੰਦਾ ਹੈ, ਕਿਉਂਕਿ ਇੱਕ ਪੁਆਇੰਟ ‘ਤੇ ਜਾ ਕੇ ਸ਼ਰਾਬ ਸੁਆਦ ਦੇਣ ਦੀ ਬਜਾਏ ਸਾਡੇ ਲਈ ਨੁਕਸਾਨਦਾਇਕ ਹੋ ਸਕਦੀ ਹੈ।
2/5

ਜੇਕਰ ਅਸੀਂ ਸ਼ਰਾਬ ਦੀ ਲਿਮਿਟ ਬਾਰੇ ਗੱਲ ਕਰੀਏ, ਤਾਂ ਵੱਖ-ਵੱਖ ਦੇਸ਼ਾਂ ਵਿੱਚ ਇਸ ਦੇ ਲਈ ਵੱਖ-ਵੱਖ ਪੈਮਾਨੇ ਹੁੰਦੇ ਹਨ। ਜਿਸਦਾ ਮਤਲਬ ਹੈ ਕਿ ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਪਵੇਗਾ ਕਿ ਤੁਸੀਂ ਇੱਕ ਸਮੇਂ ਵਿੱਚ ਕਿੰਨੀ ਸ਼ਰਾਬ ਪੀ ਸਕਦੇ ਹੋ। ਉਦਾਹਰਣ ਵਜੋਂ, ਅਮਰੀਕਾ ਵਿੱਚ, ਔਰਤਾਂ ਲਈ ਇੱਕ ਦਿਨ ਵਿੱਚ ਵੱਧ ਤੋਂ ਵੱਧ ਇੱਕ ਡ੍ਰਿੰਕ ਅਤੇ ਮਰਦਾਂ ਲਈ ਇੱਕ ਦਿਨ ਵਿੱਚ ਦੋ ਡ੍ਰਿੰਕ ਇੱਕ ਸੁਰੱਖਿਅਤ ਲਿਮਿਟ ਮੰਨੀ ਜਾਂਦੀ ਹੈ। ਇਹ ਫੈਸਲਾ ਅਮਰੀਕਾ ਦੇ ਵੱਖ-ਵੱਖ ਵਿਭਾਗਾਂ ਨੇ ਸਾਂਝੇ ਤੌਰ 'ਤੇ ਕੀਤਾ ਹੈ।
Published at : 15 May 2025 09:00 PM (IST)
ਹੋਰ ਵੇਖੋ





















