ਪੜਚੋਲ ਕਰੋ
Aadhar card: ਅਧਾਰ ਕਾਰਡ ਤੋਂ ਲੋਨ ਮਿਲਦਾ ਜਾਂ ਨਹੀਂ, ਜਾਣੋ ਕੀ ਕਹਿੰਦਾ ਨਿਯਮ
Aadhar Card Loan: ਸਰਕਾਰ ਜਾਂ ਕਿਸੇ ਬੈਂਕ ਵੱਲੋਂ ਅਜਿਹੀ ਕੋਈ ਸਕੀਮ ਨਹੀਂ ਲਿਆਂਦੀ ਗਈ। ਜਿਸ ‘ਚ ਸਿਰਫ਼ ਆਧਾਰ ਕਾਰਡ ਰਾਹੀਂ ਹੀ ਲੋਨ ਦਿੱਤਾ ਜਾ ਸਕੇ। ਪਰ ਪ੍ਰਧਾਨ ਮੰਤਰੀ ਸਵਾਨਿਧੀ ਯੋਜਨਾ ਤਹਿਤ ਆਧਾਰ ਕਾਰਡ ਰਾਹੀਂ ਲੋਨ ਲਿਆ ਜਾ ਸਕਦਾ ਹੈ।
Aadhar Card Loan
1/6

ਕੋਈ ਵੀ ਆਪਣੇ ਬੈਂਕ ਦੀ ਐਪ ਰਾਹੀਂ ਜਾਂ ਨੈਟ ਬੈਂਕਿੰਗ ਰਾਹੀਂ ਲੋਨ ਦੇ ਲਈ ਅਰਜ਼ੀ ਦੇ ਸਕਦਾ ਹੈ। ਪਰ ਕੁਝ ਮਾਮਲਿਆਂ ਵਿੱਚ ਬੈਂਕ ਜਾਣ ਦੀ ਵੀ ਲੋੜ ਪੈਂਦੀ ਹੈ। ਲੋਕ ਲੋੜ ਦੇ ਹਿਸਾਬ ਨਾਲ ਲੋਨ ਲੈਂਦੇ ਹਨ।
2/6

ਜੇਕਰ ਕਿਸੇ ਨੇ ਕਾਰ ਖਰੀਦਣੀ ਹੈ ਤਾਂ ਉਹ ਲੋਨ ਲੈਂਦਾ ਹੈ, ਘਰ ਖਰੀਦਣਾ ਹੈ ਤਾਂ ਹੋਮ ਲੋਨ ਲੈਂਦਾ ਹੈ। ਇਸ ਦੇ ਨਾਲ ਹੀ ਕੁਝ ਹੋਰ ਲੋੜਾਂ ਦੇ ਲਈ ਪਰਸਨਲ ਲੋਨ ਦੀ ਵਿਵਸਥਾ ਹੁੰਦੀ ਹੈ।
3/6

ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ, ਕੀ ਅਧਾਰ ਕਾਰਡ ‘ਤੇ ਲੋਨ ਲਿਆ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਕਿ ਅਸਲ ਵਿੱਚ ਅਧਾਰ ਕਾਰਡ ‘ਤੇ ਲੋਨ ਮਿਲਦਾ ਹੈ ਜਾਂ ਸਿਰਫ਼ ਅਫਵਾਹ ਹੈ।
4/6

ਤਾਂ ਤੁਹਾਨੂੰ ਦੱਸ ਦੇਈਏ ਕਿ ਸਰਕਾਰ ਜਾਂ ਕਿਸੇ ਬੈਂਕ ਵੱਲੋਂ ਅਜਿਹੀ ਕੋਈ ਸਕੀਮ ਨਹੀਂ ਲਿਆਂਦੀ ਗਈ ਹੈ। ਜਿਸ ਵਿੱਚ ਸਿਰਫ਼ ਆਧਾਰ ਕਾਰਡ ਰਾਹੀਂ ਹੀ ਲੋਨ ਦਿੱਤਾ ਜਾ ਸਕਦਾ ਹੈ। ਲੋਨ ਲੈਣ ਲਈ ਦਸਤਾਵੇਜ਼ਾਂ ਵਿੱਚ ਆਧਾਰ ਕਾਰਡ ਦੀ ਵਰਤੋਂ ਜ਼ਰੂਰ ਹੋ ਸਕਦੀ ਹੈ।
5/6

ਪਰ ਪ੍ਰਧਾਨ ਮੰਤਰੀ ਸਵਾਨਿਧੀ ਯੋਜਨਾ ਤਹਿਤ ਆਧਾਰ ਕਾਰਡ ਰਾਹੀਂ ਕਰਜ਼ਾ ਲਿਆ ਜਾ ਸਕਦਾ ਹੈ। ਜੋ ਕਿ ਸਿਰਫ ਰੇਹੜੀ ਵਾਲੇ ਹੀ ਲੋਨ ਲੈ ਸਕਦੇ ਹਨ, ਆਮ ਆਦਮੀ ਨਹੀਂ।
6/6

ਜੇਕਰ ਕੋਈ ਆਮ ਆਦਮੀ ਲੋਨ ਲੈਣਾ ਚਾਹੁੰਦਾ ਹੈ ਤਾਂ ਉਹ ਆਪਣੇ ਬੈਂਕ ਤੋਂ ਪਰਸਨਲ ਲੋਨ ਲਈ ਅਪਲਾਈ ਕਰ ਸਕਦਾ ਹੈ। ਜਿਸ ਲਈ ਉਸ ਨੂੰ ਸਾਰੇ ਜ਼ਰੂਰੀ ਦਸਤਾਵੇਜ਼ ਮੁਹੱਈਆ ਕਰਵਾਉਣੇ ਹੋਣਗੇ।
Published at : 31 Mar 2024 09:24 PM (IST)
ਹੋਰ ਵੇਖੋ





















